ਨਵੀਂ ਦਿੱਲੀ: ਆਈ.ਆਈ.ਐੱਫ.ਐੱਲ. ਸਕਿਓਰਟੀਜ਼, ਬੰਗਲੁਰੂ ਦੀ ਆਨਲਾਈਨ ਸ਼ੇਅਰ ਬਾਜ਼ਾਰ ਅਨੁਮਾਨ ਕੰਪਨੀ ਟ੍ਰੇਂਡਲਾਈਨ 'ਚ 15 ਫੀਸਦੀ ਹਿੱਸੇਦਾਰੀ ਖਰੀਦਣ ਦੀ ਪ੍ਰਕਿਰਿਆ 'ਚ ਹੈ। ਆਈ.ਆਈ.ਐੱਫ.ਐੱਲ. ਸਕਿਓਰਟੀਜ਼, ਵਿੱਤੀ ਸੇਵਾ ਕੰਪਨੀ ਆਈ.ਆਈ.ਐੱਫ.ਐੱਲ. ਹੋਲਡਿੰਗਸ ਦੀ ਸਬਸਿਡਰੀ ਕੰਪਨੀ ਹੈ। ਆਈ.ਆਈ.ਐੱਫ.ਐੱਲ. ਹੋਲਡਿੰਗਸ ਨੇ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਹਾਲਾਂਕਿ ਇਸ ਸੌਦੇ ਦੀ ਕੀਮਤ ਨਹੀਂ ਦੱਸੀ ਗਈ ਹੈ।
ਆਈ.ਆਈ.ਐੱਫ.ਐੱਲ. ਹੋਲਡਿੰਗਸ ਨੇ ਕਿਹਾ ਕਿਹਾ ਕਿ ਇਹ ਨਿਵੇਸ਼ ਆਈ.ਆਈ. ਐੱਫ.ਐੱਲ. ਅਤੇ ਟ੍ਰੇਂਡਲਾਈਨ ਨੂੰ ਸੁਪਰਸਟਾਰ ਪੋਰਟਫੋਲਿਓ ਅਤੇ ਸਟਾਕ ਸਕ੍ਰੀਨਰ ਵਰਗੇ ਕਈ ਉਪਭੋਗਤਾ ਫੀਚਰਾਂ 'ਚ ਸਾਂਝੇ ਤੌਰ 'ਤੇ ਸਹਿਯੋਗ ਕਰਨ 'ਚ ਮਦਦ ਕਰੇਗਾ। ਆਈ.ਆਈ.ਐੱਫ.ਐੱਲ. ਦਾ ਟ੍ਰੇਂਡਲਾਈਨ 'ਚ ਨਿਵੇਸ਼ ਉਸ ਦੇ ਵਧੀਆ ਨਿਵੇਸ਼ ਹੱਲ ਉਪਲੱਬਧ ਕਰਵਾਉਣ ਦੇ ਟੀਚੇ ਨੂੰ ਹੀ ਅੱਗੇ ਵਧਾਉਣ ਵਾਲਾ ਹੈ। ਟ੍ਰੇਂਡਲਾਈਨ ਡਾਟ ਕਾਮ ਦੀ ਸਥਾਪਨਾ ਅੰਬਰ ਪਾਬਰੇਜਾ ਅਤੇ ਦੇਵੀ ਯਸੋਧਰਨ ਨੇ ਕੀਤੀ ਹੈ।
ਸਟਾਰਟਅਪ ਤੋਂ ਖਤਰਾ, ਟਾਟਾ ਗਰੁੱਪ ਦੀਆਂ ਕੰਪਨੀਆਂ 'ਚ ਟਾਪ ਟੈਲੇਂਟਸ ਦੀ ਭਰਤੀ
NEXT STORY