ਨਵੀਂ ਦਿੱਲੀ - ਇਸ ਮਹੀਨੇ ਪਾਮ ਆਇਲ ਦੀ ਦਰਾਮਦ 27 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਸਕਦੀ ਹੈ। ਦਰਾਮਦਕਾਰਾਂ ਨੇ ਇਸ ਵਾਰ ਪਾਮ ਆਇਲ ਦਾ ਕਾਰਗੋ ਰੱਦ ਕਰਕੇ ਸੋਇਆ ਤੇਲ ਅਤੇ ਸੂਰਜਮੁਖੀ ਦੇ ਤੇਲ ਦੀ ਦਰਾਮਦ ਕੀਤੀ ਹੈ। ਡੀਲਰਾਂ ਮੁਤਾਬਕ ਭਾਰਤ ਨੇ ਨਵੰਬਰ ਤੋਂ ਹੁਣ ਤੱਕ ਛੇ ਮਹੀਨਿਆਂ ਵਿੱਚ ਔਸਤਨ 8.18 ਲੱਖ ਟਨ ਮਹੀਨਾਵਾਰ ਪਾਮ ਆਇਲ ਦਾ ਆਯਾਤ ਕੀਤਾ ਹੈ। ਅਪ੍ਰੈਲ ਵਿੱਚ, ਭਾਰਤੀ ਖਰੀਦਦਾਰਾਂ ਨੇ ਕਈ ਸਾਲਾਂ ਵਿੱਚ ਪਹਿਲੀ ਵਾਰ ਵੱਡੀ ਮਾਤਰਾ ਵਿੱਚ ਪਾਮ ਤੇਲ ਦੀ ਖਰੀਦ ਨੂੰ ਰੱਦ ਕਰਨ ਦੀ ਚੋਣ ਕੀਤੀ ਹੈ।
ਕਣਕ ਦੀ ਬਰਾਮਦ 'ਤੇ ਜਾਰੀ ਰਹੇਗੀ ਪਾਬੰਦੀ
ਸਰਕਾਰ ਨੇ ਕਣਕ ਦੀ ਬਰਾਮਦ 'ਤੇ ਪਾਬੰਦੀ ਹਟਾਉਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਮੰਗਲਵਾਰ ਨੂੰ ਕਿਹਾ, ਡਿਪਲੋਮੈਟਿਕ ਚੈਨਲਾਂ ਰਾਹੀਂ ਅਨਾਜ ਦੀ ਖੇਪ 'ਤੇ ਕੇਸ-ਦਰ-ਕੇਸ ਆਧਾਰ 'ਤੇ ਵਿਚਾਰ ਕੀਤਾ ਜਾਵੇਗਾ।
ਭਾਰਤ ਪੈਟਰੋਲੀਅਮ ਨੂੰ 168 ਫ਼ੀਸਦੀ ਤੋਂ ਵੱਧ ਲਾਭ
ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦਾ ਚੌਥੀ ਤਿਮਾਹੀ ਸ਼ੁੱਧ ਲਾਭ 168 ਫ਼ੀਸਦੀ ਵਧ ਕੇ 6,780 ਕਰੋੜ ਰੁਪਏ ਹੋ ਗਿਆ ਹੈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਇਸ ਦਾ ਆਂਕੜਾ 2,559 ਕਰੋੜ ਸੀ। ਆਮਦਨ ਵਧ ਕੇ 1.33 ਲੱਖ ਕਰੋੜ 'ਤੇ ਪਹੁੰਚ ਗਈ ਹੈ।
ਸ਼ੇਅਰ ਬਾਜ਼ਾਰ : ਸੈਂਸੈਕਸ 75 ਅੰਕ ਡਿੱਗਾ ਤੇ ਨਿਫਟੀ ਵੀ ਕਮਜ਼ੋਰ ਰੁਖ ਨਾਲ ਖੁੱਲ੍ਹਿਆ
NEXT STORY