ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰਾਂ ਵਿੱਚ ਕਮਜ਼ੋਰ ਰੁਖ ਅਤੇ ਅਮਰੀਕੀ ਕਰਜ਼ ਸੀਮਾ ਬਾਰੇ ਗੱਲਬਾਤ ਦਾ ਕੋਈ ਸਿੱਟਾ ਨਾ ਨਿਕਲਣ ਦੇ ਵਿਚਕਾਰ ਸਥਾਨਕ ਸ਼ੇਅਰ ਬਾਜ਼ਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਘਾਟੇ ਨਾਲ ਖੁੱਲ੍ਹਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 75.1 ਅੰਕ ਡਿੱਗ ਕੇ 61,698.68 'ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 31.05 ਅੰਕਾਂ ਦੇ ਨੁਕਸਾਨ ਨਾਲ 18,254.35 'ਤੇ ਖੁੱਲ੍ਹਿਆ।
ਹਾਲਾਂਕਿ ਬਾਅਦ 'ਚ ਸੈਂਸੈਕਸ ਕੁਝ ਸੁਧਾਰ ਨਾਲ 25.46 ਅੰਕਾਂ ਦੇ ਨੁਕਸਾਨ ਨਾਲ 61,748.32 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਨਿਫਟੀ 16.25 ਅੰਕਾਂ ਦੀ ਗਿਰਾਵਟ ਨਾਲ 18,270.05 'ਤੇ ਰਿਹਾ।
ਇਹ ਵੀ ਪੜ੍ਹੋ : 2,000 ਦੇ ਨੋਟਾਂ ਕਾਰਨ ਸੋਨੇ ਦੀ ਖ਼ਰੀਦ ਲਈ ਪੁੱਛਗਿੱਛ ਵਧੀ, ਸਖ਼ਤ ਨਿਯਮਾਂ ਨੇ ਵਧਾਈ ਚਿੰਤਾ
ਟਾਪ ਲੂਜ਼ਰਜ਼
ਟਾਟਾ ਮੋਟਰਜ਼, ਐਸਬੀਆਈ, ਮਹਿੰਦਰਾ ਐਂਡ ਮਹਿੰਦਰਾ, ਐਚਸੀਐਲ ਟੈਕ, ਵਿਪਰੋ, ਇੰਡਸਇੰਡ ਬੈਂਕ, ਐਚਡੀਐਫਸੀ, ਟਾਟਾ ਸਟੀਲ, ਟੀਸੀਐਸ, ਰਿਲਾਇੰਸ ਇੰਡਸਟਰੀਜ਼
ਟਾਪ ਗੇਨਰਜ਼
ਆਈਟੀਸੀ, ਨੇਸਲੇ, ਕੋਟਕ ਬੈਂਕ ,ਭਾਰਤੀ ਏਅਰਟੈੱਲ ਦੇ ਸ਼ੇਅਰ ਮੁਨਾਫੇ 'ਚ ਕਾਰੋਬਾਰ ਕਰ ਰਹੇ ਸਨ।
ਗਲੋਬਲ ਬਾਜ਼ਾਰਾਂ ਦਾ ਹਾਲ
ਹੋਰ ਏਸ਼ੀਆਈ ਸ਼ੇਅਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੇਂਗ ਘਾਟੇ 'ਚ ਰਿਹਾ, ਜਦਕਿ ਜਾਪਾਨ ਦਾ ਨਿੱਕੇਈ ਲਾਲ ਨਿਸ਼ਾਨ 'ਚ ਰਿਹਾ।
ਇਹ ਵੀ ਪੜ੍ਹੋ : ਦੁਨੀਆ ’ਚ ਵੱਜੇਗਾ ਭਾਰਤੀ ਸਾਮਾਨ ਦਾ ਡੰਕਾ, ਹਰ ਸਾਲ 10 ਅਰਬ ਡਾਲਰ ਦਾ ਮਾਲ ਖਰੀਦੇਗੀ ਵਾਲਮਾਰਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 8 ਪੈਸੇ ਡਿੱਗ ਕੇ 82.76 ਪ੍ਰਤੀ ਡਾਲਰ 'ਤੇ ਆਇਆ
NEXT STORY