ਨਵੀਂ ਦਿੱਲੀ-ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਕੌਮਾਂਤਰੀ ਪੱਧਰ 'ਤੇ ਸੁਤੰਤਰ ਅਤੇ ਨਿਰਪੱਖ ਵਪਾਰ ਤੰਤਰ ਲਈ ਭਾਰਤ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਵਿਸ਼ਵ ਵਪਾਰ ਸੰਗਠਨ ਦੇ ਢਾਂਚੇ 'ਚ ਇਸ ਦੇ ਲਈ ਸੰਭਾਵਨਾਵਾਂ ਮੌਜੂਦ ਹਨ। ਪ੍ਰਭੂ ਨੇ ਦੱਖਣ ਕੋਰੀਆ 'ਚ '7ਵੀਂ ਏਸ਼ੀਆ-ਯੂਰਪ ਆਰਥਿਕ ਮੰਤਰੀ ਪੱਧਰੀ ਬੈਠਕ' 'ਚ ਭਾਗ ਲੈਂਦਿਆਂ ਕਿਹਾ ਕਿ ਭਾਰਤ ਵਿਸ਼ਵ ਵਪਾਰ 'ਚ ਸੁਤੰਤਰ ਅਤੇ ਨਿਰਪੱਖ ਮਾਹੌਲ ਨੂੰ ਉਤਸ਼ਾਹ ਦੇਣ ਲਈ ਵਚਨਬੱਧ ਹੈ। ਉਨ੍ਹਾਂ 'ਯੂਰਪ ਆਰਥਿਕ ਮੰਤਰੀ ਪੱਧਰੀ ਬੈਠਕ' ਨੇ ਕੌਮਾਂਤਰੀ ਮੁੱਦਿਆਂ 'ਤੇ ਆਪਸੀ ਸਮਾਨਤਾ ਅਤੇ ਸਨਮਾਨ ਦੇ ਨਾਲ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ 'ਚ ਪ੍ਰਮੁੱਖ ਨਿਵੇਸ਼ ਥਾਂ ਦੇ ਰੂਪ 'ਚ ਉਭਰ ਰਿਹਾ ਹੈ। ਪ੍ਰਭੂ 21 ਤੋਂ 23 ਸਤੰਬਰ ਤੱਕ ਦੱਖਣ ਕੋਰੀਆ ਦੀ ਯਾਤਰਾ 'ਤੇ ਸਨ, ਜਿੱਥੇ ਉਨ੍ਹਾਂ '7ਵੀਂ ਏਸ਼ੀਆ-ਯੂਰਪ ਆਰਥਿਕ ਮੰਤਰੀ ਪੱਧਰੀ ਬੈਠਕ' ਅਤੇ ਭਾਰਤ-ਕੋਰੀਆ ਵਿਆਪਕ ਮੰਤਰੀ ਪੱਧਰੀ ਆਰਥਿਕ ਹਿੱਸੇਦਾਰੀ ਸਮਝੌਤੇ ਦੀ ਤੀਜੀ ਸਾਂਝੀ ਮੰਤਰੀ ਪੱਧਰੀ ਬੈਠਕ 'ਚ ਹਿੱਸਾ ਲਿਆ।
ਪਾਲਿਸੀ ਹੋਲਡਰ ਦੇ ਕਤਲ ਤੋਂ ਬਾਅਦ ਨਹੀਂ ਦਿੱਤਾ ਕਲੇਮ, ਐੱਲ. ਆਈ. ਸੀ. ਨੂੰ 13.50 ਲੱਖ ਰੁਪਏ ਜੁਰਮਾਨਾ
NEXT STORY