ਬਿਜ਼ਨੈੱਸ ਡੈਸਕ : ਸਤੰਬਰ ਮਹੀਨੇ ਵਿੱਚ ਦੇਸ਼ ਭਰ 'ਚ ਕ੍ਰੈਡਿਟ ਕਾਰਡ ਦੀ ਵਰਤੋਂ 'ਚ ਕਮੀ ਆਈ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਕ੍ਰੈਡਿਟ ਕਾਰਡਾਂ ਰਾਹੀਂ ਅਗਸਤ 'ਚ 1.48 ਖਰਬ ਰੁਪਏ ਖਰਚ ਕੀਤੇ ਗਏ, ਜੋ ਸਤੰਬਰ ਵਿੱਚ 4.2 ਫੀਸਦੀ ਘਟ ਕੇ 1.42 ਖਰਬ ਰੁਪਏ ਰਹਿ ਗਏ। ਮਾਹਰਾਂ ਅਨੁਸਾਰ ਸਤੰਬਰ 'ਚ ਕ੍ਰੈਡਿਟ ਕਾਰਡ ਖਰਚ 'ਚ ਗਿਰਾਵਟ ਦਾ ਕਾਰਨ ਇਹ ਹੈ ਕਿ ਅਕਤੂਬਰ ਅਤੇ ਨਵੰਬਰ ਦੇ ਤਿਉਹਾਰੀ ਮਹੀਨਿਆਂ 'ਚ ਵੱਡੀ ਖਰੀਦਦਾਰੀ 'ਤੇ ਨਜ਼ਰ ਰੱਖਦੇ ਹੋਏ ਖਪਤਕਾਰਾਂ ਨੇ ਬੱਚਤ ਨੂੰ ਪਹਿਲ ਦਿੱਤੀ।
ਚੌਲਾਂ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਬਾਸਮਤੀ ਚੌਲਾਂ ਦੀ ਬਰਾਮਦ 'ਤੇ ਉੱਚ ਪੱਧਰੀ ਕੀਮਤ ਕਾਰਨ ਕਿਸਾਨਾਂ ਅਤੇ ਚੌਲ ਉਦਯੋਗ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਚ ਐੱਮ.ਈ.ਪੀ. ਦੇ ਕਾਰਨ, ਮੁੱਖ ਸੀਜ਼ਨ ਵਿੱਚ ਵੀ ਨਿਰਯਾਤ 'ਤੇ ਨਕਾਰਾਤਮਕ ਪ੍ਰਭਾਵ ਦੇਖਿਆ ਗਿਆ। ਇਸ ਕਾਰਨ ਕਿਸਾਨਾਂ ਨੂੰ ਅਦਾਇਗੀ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ - PNB ਨੇ ਗਾਹਕਾਂ ਲਈ ਜਾਰੀ ਕੀਤਾ ਅਲਰਟ! ਕਰੰਟ ਅਤੇ ਸੇਵਿੰਗ ਅਕਾਊਂਟ ਹੋਣਗੇ ਇਨ-ਐਕਟਿਵ
ਇੰਡਸਇੰਡ ਬੈਂਕ ਨੂੰ ਛੱਡ ਕੇ ਸਾਰੀਆਂ ਪ੍ਰਮੁੱਖ ਸੰਸਥਾਵਾਂ ਲਈ ਕ੍ਰੈਡਿਟ ਕਾਰਡ ਦੇ ਖਰਚੇ ਵਿੱਚ ਗਿਰਾਵਟ ਆਈ ਹੈ। ਇਸ 'ਚ 10.9 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਸਟੇਟ ਬੈਂਕ ਆਫ ਇੰਡੀਆ, ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐੱਚ.ਡੀ.ਐੱਫ.ਸੀ. ਬੈਂਕ ਦੇ ਸ਼ੇਅਰਾਂ ਵਿੱਚ ਕ੍ਰਮਵਾਰ 8.9 ਫੀਸਦੀ, 8.4 ਫੀਸਦੀ, 4.9 ਫੀਸਦੀ ਅਤੇ 1.8 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਕ ਖਬਰ ਮੁਤਾਬਕ ਕ੍ਰੈਡਿਟ ਕਾਰਡ ਦੇ ਖਰਚੇ, ਪੁਆਇੰਟ ਆਫ ਸੇਲ ਜਾਂ ਪੀ.ਓ.ਐੱਸ. ਟਰਮੀਨਲ 'ਤੇ ਲੈਣ-ਦੇਣ ਅਗਸਤ ਤੋਂ 7 ਫੀਸਦੀ ਘਟਿਆ ਹੈ ਅਤੇ ਸਤੰਬਰ 'ਚ ਇਹ 49,440 ਕਰੋੜ ਰੁਪਏ ਰਿਹਾ। ਈ-ਕਾਮਰਸ ਵੈੱਬਸਾਈਟਾਂ 'ਤੇ ਕ੍ਰੈਡਿਟ ਕਾਰਡ ਦਾ ਖਰਚ ਸਤੰਬਰ 'ਚ 3 ਫੀਸਦੀ ਘੱਟ ਕੇ 92,879 ਕਰੋੜ ਰੁਪਏ ਰਹਿ ਗਿਆ।
ਜਾਣਕਾਰੀ ਮੁਤਾਬਕ ਸਤੰਬਰ 'ਚ ਇਸ ਰੁਝਾਨ ਦੇ ਪਿੱਛੇ ਇਕ ਕਾਰਨ ਇਹ ਹੋ ਸਕਦਾ ਹੈ ਕਿ ਸਤੰਬਰ 'ਚ ਕਾਰਪੋਰੇਟ ਖਰਚ 'ਚ ਗਿਰਾਵਟ ਆਈ ਹੈ ਜਦਕਿ ਰਿਟੇਲ ਕਾਰਡ ਖਰਚ ਪਹਿਲਾਂ ਵਾਂਗ ਹੀ ਰਿਹਾ। ਇਸ ਦਾ ਅਸਰ ਇਹ ਹੋਇਆ ਕਿ ਕ੍ਰੈਡਿਟ ਕਾਰਡ ਲੈਣ-ਦੇਣ ਦਾ ਮੁੱਲ ਘਟ ਗਿਆ। ਸਤੰਬਰ ਮਹੀਨੇ ਦੌਰਾਨ ਨਵੇਂ ਕ੍ਰੈਡਿਟ ਕਾਰਡ ਜੋੜਨ ਦੀ ਗਿਣਤੀ ਮਹੀਨੇ ਦੇ ਮੁਕਾਬਲੇ 1.9 ਪ੍ਰਤੀਸ਼ਤ ਵਧ ਕੇ 1.74 ਮਿਲੀਅਨ ਹੋ ਗਈ। ਕਾਰਡ ਜੋੜਨ ਵਿੱਚ ਆਈ.ਸੀ.ਆਈ.ਸੀ.ਆਈ. ਬੈਂਕ ਮੋਹਰੀ ਰਿਹਾ, ਜਿਸ ਨੇ ਲਗਭਗ 3,49,000 ਕ੍ਰੈਡਿਟ ਕਾਰਡ ਜੋੜੇ। ਇਸ ਤੋਂ ਬਾਅਦ ਐੱਚ.ਡੀ.ਐੱਫ.ਸੀ. ਬੈਂਕ ਨੇ 2,99,000, ਐਕਸਿਸ ਬੈਂਕ ਨੇ 1,86,000 ਅਤੇ ਐੱਸ.ਬੀ.ਆਈ. ਨੇ 95,000 ਕ੍ਰੈਡਿਟ ਕਾਰਡਾਂ ਜੋੜੇ।
ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Dream11 ਸਣੇ ਆਨਲਾਈਨ ਗੇਮਿੰਗ ਕੰਪਨੀਆਂ ’ਚ ਦਹਿਸ਼ਤ, ਸਰਕਾਰ ਨੇ ਭੇਜਿਆ 1 ਲੱਖ ਕਰੋੜ ਦਾ GST ਨੋਟਿਸ
NEXT STORY