ਜਲੰਧਰ (ਇੰਟ.) - ਕੌਫੀ ਦੀ ਬਰਾਮਦ ਦੇ ਮਾਮਲੇ ’ਚ ਭਾਰਤ ਨੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਚਾਲੂ ਵਿੱਤੀ ਸਾਲ (2024-25) ਦੇ ਨਵੰਬਰ ਮਹੀਨੇ ਤੱਕ ਕੌਫੀ ਦੀ ਕੁਲ ਬਰਾਮਦ ਨੇ ਪਹਿਲੀ ਵਾਰ ਇਕ ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (ਸੀ. ਐੱਮ. ਆਈ. ਈ.) ਦੇ ਡਾਟੇ ’ਚ ਇਸ ਦਾ ਖੁਲਾਸਾ ਹੋਇਆ ਹੈ ਕਿ ਅਪ੍ਰੈਲ ਤੋਂ ਨਵੰਬਰ ’ਚ ਕੌਫੀ ਦੀ ਬਰਾਮਦ 1146.9 ਮਿਲੀਅਨ ਡਾਲਰ ਤੱਕ ਪਹੁੰਚ ਗਈ, ਜੋ ਪਿਛਲੇ ਸਾਲ ਦੇ ਮੁਕਾਬਲੇ 29 ਫੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ : ਹਵਾਈ ਯਾਤਰਾ ਦੇ ਬਦਲੇ ਨਿਯਮ, 3 ਘੰਟੇ ਲੇਟ ਹੋਈ ਫਲਾਈਟ ਹੋਵੇਗੀ ਰੱਦ
ਨਵੇਂ ਕਾਨੂੰਨ ਨੇ ਵਧਾਈ ਭਾਰਤੀ ਕੌਫੀ ਦੀ ਮੰਗ
ਰਿਪੋਰਟ ਮੁਤਾਬਕ ਯੂਰਪ ਤੋਂ ਰੋਬਸਟਾ ਕੌਫੀ ਦੀ ਮੰਗ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਇਸ ਦੀ ਕੀਮਤ ’ਚ ਵੀ ਉਛਾਲ ਦੇਖਣ ਨੂੰ ਮਿਲਿਆ ਹੈ। ਦਰਅਸਲ ਯੂਰਪੀ ਸੰਘ ਨੇ ਜੰਗਲ ਵਿਨਾਸ਼ ਨਿਯਮ (ਈ. ਯੂ. ਡੀ. ਆਰ.) ਤਹਿਤ ਇਕ ਨਵਾਂ ਕਾਨੂੰਨ ਲਿਆਂਦਾ ਹੈ। ਇਸ ਮੁਤਾਬਕ ਜੰਗਲਾਂ ਨੂੰ ਨੁਕਸਾਨ ਪਹੁੰਚਾ ਕੇ ਜਿਨ੍ਹਾਂ ਸਾਮਾਨਾਂ ਦਾ ਉਤਪਾਦਨ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਹੁਣ ਯੂਰਪ ’ਚ ਨਹੀਂ ਵੇਚਿਆ ਜਾ ਸਕੇਗਾ ਕਿਉਂਕਿ ਇਨ੍ਹਾਂ ਚੀਜ਼ਾਂ ਦੇ ਉਤਪਾਦਨ ਲਈ ਜਾਂ ਇਨ੍ਹਾਂ ਦੀ ਖੇਤੀ ਲਈ ਵੱਡੇ ਪੈਮਾਨੇ ’ਤੇ ਜੰਗਲਾਂ ਦੀ ਕਟਾਈ ਕੀਤੀ ਜਾਂਦੀ ਹੈ। ਇਨ੍ਹਾਂ ’ਚ ਕੌਫੀ, ਕੋਕੋਆ, ਰਬੜ ਅਤੇ ਪਾਮ ਆਇਲ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ : Elon Musk ਨੇ Ambani-Adani ਦੀ ਕੁਲ ਜਾਇਦਾਦ ਤੋਂ ਵੱਧ ਕਮਾਏ, ਜਾਣੋ ਕਿਸ ਨੂੰ ਹੋਇਆ ਸਭ ਤੋਂ ਵੱਧ ਨੁਕਸਾਨ
ਇਸ ਨਵੇਂ ਨਿਯਮ ਦੇ ਲਾਗੂ ਹੋ ਜਾਣ ਨਾਲ ਕਾਰੋਬਾਰੀਆਂ ਨੂੰ ਉਤਪਾਦਨ ਤੋਂ ਪਹਿਲਾਂ ਇਹ ਪ੍ਰਮਾਣ ਦੇਣਾ ਹੋਵੇਗਾ ਕਿ ਉਹ ਜੰਗਲਾਂ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ ਹਨ। ਯੂਰਪੀ ਕਾਊਂਸਲ ਦੇ ਇਸ ਨਵੇਂ ਨਿਯਮ ਦਾ ਮਕਸਦ ਜੰਗਲਾਂ ਦੀ ਕਟਾਈ ਨੂੰ ਰੋਕਣਾ ਹੈ। ਅਜਿਹੇ ’ਚ ਇਸ ਨਵੇਂ ਨਿਯਮ ਨਾਲ ਭਾਰਤੀ ਬਰਾਮਦਕਾਰਾਂ ਵੱਲੋਂ ਕੌਫੀ ਦੀ ਮੰਗ ਵੱਧ ਗਈ ਹੈ।
ਇਹ ਵੀ ਪੜ੍ਹੋ : ਛੋਟੇ ਪ੍ਰਚੂਨ ਵਪਾਰੀਆਂ ਨੂੰ ਲੱਗੇਗਾ ਝਟਕਾ, Super Rich ਵਿਅਕਤੀਆਂ ਦੇ ਬਾਜ਼ਾਰ 'ਚ ਆਉਣ ਨਾਲ ਵਧੇਗਾ ਮੁਕਾਬਲਾ
ਕੌਫੀ ਦੀਆਂ ਕੀਮਤਾਂ ’ਚ 63 ਫੀਸਦੀ ਤੱਕ ਉਛਾਲ
ਦੁਨੀਆ ਭਰ ’ਚ ਜਿੰਨੀ ਮਾਤਰਾ ’ਚ ਕੌਫੀ ਦਾ ਉਤਪਾਦਨ ਕੀਤਾ ਜਾਂਦਾ ਹੈ, ਉਸ ’ਚੋਂ 40 ਫੀਸਦੀ ਤੋਂ ਜ਼ਿਆਦਾ ਰੋਬਸਟਾ ਬੀਨਸ ਦੀ ਕੌਫੀ ਹੈ। ਇਕੱਲੇ ਇਸ ਸਾਲ ਇਸ ਦੀਆਂ ਕੀਮਤਾਂ ’ਚ 63 ਫੀਸਦੀ ਤੱਕ ਦਾ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਕਿਉਂਕਿ ਵਿਅਤਨਾਮ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਤੋਂ ਇਨ੍ਹਾਂ ਦੀ ਸਪਲਾਈ ’ਚ ਕਮੀ ਆਈ ਹੈ। ਜਦੋਂਕਿ ਕੌਫੀ ਐਕਸਪੋਰਟ ਦੇ ਮਾਮਲੇ ’ਚ ਭਾਰਤ ਫਲ-ਫੁਲ ਰਿਹਾ ਹੈ। ਭਾਰਤ ਵੱਲੋਂ ਯੂਰਪੀ ਯੂਨੀਅਨ, ਬੈਲਜੀਅਮ, ਜਰਮਨੀ ਅਤੇ ਇਟਲੀ ’ਚ ਕੌਫੀ ਜ਼ਿਆਦਾ ਮਾਤਰਾ ’ਚ ਬਰਾਮਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : BSNL ਦਾ 150 ਦਿਨਾਂ ਦਾ ਸਸਤਾ ਰੀਚਾਰਜ ਪਲਾਨ: Airtel, Jio ਅਤੇ Vi ਦੀ ਉੱਡੀ ਨੀਂਦ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Siri 'ਤੇ ਜਾਸੂਸੀ ਦਾ ਦੋਸ਼! Apple ਨੂੰ ਦੇਣਾ ਪਵੇਗਾ 790 ਕਰੋੜ ਦਾ ਮੁਆਵਜ਼ਾ, ਜਾਣੋ ਪੂਰਾ ਮਾਮਲਾ
NEXT STORY