ਨਵੀਂ ਦਿੱਲੀ—ਇਨਕਮ ਟੈਕਸ ਡਿਪਾਰਟਮੈਂਟ ਵਲੋਂ ਇਕੱਠੇ ਕੀਤੇ ਡਾਟੇ ਤੋਂ ਪਤਾ ਲੱਗਿਆ ਹੈ ਕਿ ਇਨਕਮ ਟੈਕਸ ਰਿਟਰਨ ਦੀ ਈ-ਫਾਈਲਿੰਗ 'ਚ ਇਸ ਸਾਲ 40 ਫੀਸਦੀ ਦੀ ਵਾਧਾ ਹੋਇਆ ਹੈ। ਇਸ ਦੇ ਮੁਤਾਬਕ 26 ਅਗਸਤ ਤੱਕ 4.37 ਕਰੋੜ ਰਿਟਰਨਾਂ ਫਾਈਲ ਹੋਈਆਂ ਹਨ, ਜਦਕਿ ਵਿੱਤੀ ਸਾਲ 2017-18 'ਚ ਇਹ ਅੰਕੜਾ 3.10 ਕਰੋੜ ਸੀ।
ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਇਨਕਮ ਟੈਕਸ ਡਿਪਾਰਟਮੈਂਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ 4.37 ਕਰੋੜ ਰਿਟਰਨਸ 'ਚੋਂ 2.49 ਕਰੋੜ ਪ੍ਰੋਸੈੱਸ ਹੋ ਚੁੱਕੇ ਹਨ। ਆਈ.ਟੀ.ਆਰ. ਦੀ ਆਖਿਰੀ ਤਾਰੀਕ 31 ਅਗਸਤ ਹੈ ਅਤੇ ਗਿਣਤੀ 'ਚ ਵਾਧੇ ਦੀ ਸੰਭਾਵਨਾ ਹੈ। ਸਾਰੀਆਂ ਕੈਟੇਗਿਰੀਆਂ 'ਚ ਵਾਧਾ ਹੋਇਆ ਹੈ, 50 ਲੱਖ ਤੋਂ 1 ਕਰੋੜ ਰੁਪਏ ਦੀ ਆਮਦਨੀ ਵਾਲੀ ਸ਼੍ਰੇਣੀ 'ਚ ਰਿਟਰਨ ਫਾਈਲ 'ਚ ਵਿਸ਼ੇਸ਼ ਤੇਜ਼ੀ ਆਈ ਹੈ।
ਅਧਿਕਾਰੀ ਨੇ ਅੱਗੇ ਦੱਸਿਆ ਕਿ ਰਿਫੰਡ 'ਚ 33 ਫੀਸਦੀ ਦਾ ਵਾਧਾ ਹੋਇਆ ਹੈ। 26 ਅਗਸਤ ਤੱਕ 88,998 ਕਰੋੜ ਰੁਪਏ ਰਿਫੰਡ ਹੋਇਆ ਹੈ, ਪਿਛਲੇ ਸਾਲ ਸਮਾਨ ਸਮੇਂ 'ਚ ਇਹ 66,782 ਕਰੋੜ ਰੁਪਏ ਸੀ।
ਇੰਵੈਂਟ੍ਰੀ ਆਧਾਰਿਤ ਈ-ਕਾਮਰਸ 'ਚ ਐੱਫ.ਡੀ.ਆਈ. ਨਹੀਂ
NEXT STORY