ਨਵੀਂ ਦਿੱਲੀ (ਭਾਸ਼ਾ)– ਵਰਲਡ ਸਟੀਲ ਨੇ ਕਿਹਾ ਕਿ ਭਾਰਤ ’ਚ ਸਟੀਲ ਦੀ ਮੰਗ 2023 ’ਚ 1.8 ਫ਼ੀਸਦੀ ਦੀ ਸਮੁੱਚੀ ਗਲੋਬਲ ਵਿਕਾਸ ਦਰ ਦੇ ਮੁਕਾਬਲੇ 8.6 ਫ਼ੀਸਦੀ ਦਾ ਵਾਧਾ ਦਰਜ ਕਰਨ ਦੀ ਉਮੀਦ ਹੈ। ਇਹ ਅਨੁਮਾਨ ਲਗਾਇਆ ਗਿਆ ਹੈ ਕਿ ਗਲੋਬਲ ਸਟੀਲ ਦੀ ਮੰਗ 2023 ਵਿਚ 1.8 ਫ਼ੀਸਦੀ ਵਧੇਗੀ। ਇਸ ਦੇ ਨਾਲ ਹੀ ਸਾਲ 2022 ਵਿਚ 3.3 ਫ਼ੀਸਦੀ ਦੀ ਗਿਰਾਵਟ ਤੋਂ ਬਾਅਦ 1,814.5 ਮੀਟ੍ਰਿਕ ਟਨ ਤੱਕ ਪੁੱਜ ਜਾਏਗੀ।
ਇਹ ਵੀ ਪੜ੍ਹੋ - ਦੀਵਾਲੀ ਮਗਰੋਂ 23 ਦਿਨਾਂ 'ਚ 35 ਲੱਖ ਲੋਕਾਂ ਦੇ ਵਿਆਹ ਦੀਆਂ ਵੱਜਣਗੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ
ਵਰਲਡ ਸਟੀਲ ਐਸੋਸੀਏਸ਼ਨ ਮੁਤਾਬਕ 2024 ਵਿਚ ਮੰਗ 1.9 ਫ਼ੀਸਦੀ ਦੇ ਵਾਧੇ ਨਾਲ 1,849.1 ਮੀਟ੍ਰਿਕ ਟਨ ਹੋ ਜਾਏਗੀ। ਭਾਰਤ ਲਈ ਗਲੋਬਲ ਸੰਸਥਾ ਨੇ ਕਿਹਾ ਕਿ 2022 ’ਚ 9.3 ਫ਼ੀਸਦੀ ਦੇ ਵਾਧੇ ਤੋਂ ਬਾਅਦ ਸਟੀਲ ਦੀ ਮੰਗ 2023 ਵਿਚ 8.6 ਫ਼ੀਸਦੀ ਅਤੇ 2024 ਵਿਚ 7.7 ਫ਼ੀਸਦੀ ਦਾ ਸਿਹਤਮੰਦ ਵਾਧਾ ਦਿਖਾਉਣ ਦੀ ਉਮੀਦ ਹੈ। ਭਾਰਤੀ ਅਰਥਵਿਵਸਥਾ ਉੱਚ ਵਿਆਜ ਦਰ ਦੇ ਮਾਹੌਲ ਦੇ ਦਬਾਅ ਦੇ ਬਾਵਜੂਦ ਸਥਿਰ ਬਣੀ ਹੋਈ ਹੈ ਅਤੇ ਸਟੀਲ ਦੀ ਮੰਗ ਕਾਰਨ ਇਸ ਦੀ ਉੱਚ ਵਿਕਾਸ ਗਤੀ ਜਾਰੀ ਰਹਿਣ ਦੀ ਉਮੀਦ ਹੈ। ਵਰਲਡ ਸਟੀਲ ਨੇ ਆਪਣੇ ਸ਼ਾਰਟ ਰੇਂਜ ਆਊਟਲੁੱਕ ਵਿਚ ਕਿਹਾ ਕਿ ਇਨਫ੍ਰਾਸਟ੍ਰਕਚਰ ਨਿਵੇਸ਼ ਨਾਲ ਪੂੰਜੀਗਤ ਵਸਤਾਂ ਦੇ ਖੇਤਰ ਦੇ ਵਾਧੇ ਨੂੰ ਵੀ ਸਮਰਥਨ ਮਿਲੇਗਾ। ਆਟੋਮੋਟਿਵ ਖੇਤਰ ’ਚ ਸਿਹਤਮੰਦ ਵਿਕਾਸ ਗਤੀ ਜਾਰੀ ਰਹੇਗੀ।
ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ
ਸਟੀਲ ਦੀ ਮੰਗ ਦਾ ਅਸਰ ਮਹਿੰਗਾਈ ’ਤੇ
ਹਾਲਾਂਕਿ ਤਿਓਹਾਰੀ ਸੀਜ਼ਨ ਦੇ ਖਰਚੇ ਅਤੇ ਉਤਪਾਦਨ ਨਾਲ ਜੁੜੇ ਨਿਵੇਸ਼ (ਪੀ. ਐੱਲ. ਆਈ.) ਯੋਜਨਾਵਾਂ ਵਿਚ ਤਰੱਕੀ ਨਾਲ 2024 ਵਿਚ ਇਸ ਵਿਚ ਸੁਧਾਰ ਹੋਵੇਗਾ। ਵਰਲਡ ਸਟੀਲ ਇਕਨਾਮਿਕਸ ਕਮੇਟੀ ਦੇ ਮੁਖੀ ਮੈਕਸੀਮੋ ਵੇਦੋਯਾ ਨੇ ਕਿਹਾ ਕਿ ਸਟੀਲ ਦੀ ਮੰਗ ਉੱਚ ਮਹਿੰਗਾਈ ਅਤੇ ਵਿਆਜ ਦਰ ਦੇ ਮਾਹੌਲ ਦਾ ਪ੍ਰਭਾਵ ਮਹਿਸੂਸ ਕਰ ਰਹੀ ਹੈ। 2022 ਦੀ ਦੂਜੀ ਛਿਮਾਹੀ ਤੋਂ ਬਾਅਦ ਜ਼ਿਆਦਾਤਰ ਖੇਤਰਾਂ ਲਈ ਸਟੀਲ ਦੀ ਵਰਤੋਂ ਕਰਨ ਵਾਲੇ ਉਦਯੋਗਾਂ ਦੀਆਂ ਗਤੀਵਿਧੀਆਂ ਤੇਜ਼ੀ ਨਾਲ ਠੰਡੀਆਂ ਹੋ ਰਹੀਆਂ ਹਨ, ਕਿਉਂਕਿ ਨਿਵੇਸ਼ ਅਤੇ ਖਪਤ ਦੋਵੇਂ ਕਮਜ਼ੋਰ ਹੋ ਗਏ ਹਨ।
ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ
ਇਹ ਸਥਿਤੀ 2023 ਤੱਕ ਜਾਰੀ ਰਹੇਗੀ, ਵਿਸ਼ੇਸ਼ ਤੌਰ ’ਤੇ ਯੂਰਪੀ ਸੰਘ ਅਤੇ ਅਮਰੀਕਾ ਨੂੰ ਪ੍ਰਭਾਵਿਤ ਕੀਤਾ। ਸਖਤ ਮੁਦਰਾ ਨੀਤੀ ਦੇ ਦੇਰੀ ਦੇ ਪ੍ਰਭਾਵ ਨੂੰ ਧਿਆਨ ਵਿਚ ਰੱਖਦੇ ਹੋਏ ਸੰਸਥਾ ਨੂੰ ਉਮੀਦ ਹੈ ਕਿ 2024 ਵਿਚ ਅਰਥਵਿਵਸਥਾਵਾਂ ਵਿਚ ਸਟੀਲ ਦੀ ਮੰਗ ਵਿਚ ਸੁਧਾਰ ਹੌਲੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਉੱਭਰਦੀਆਂ ਅਰਥਵਿਵਸਥਾਵਾਂ ਦੇ ਵਿਕਸਿਤ ਦੇਸ਼ਾਂ ਦੀ ਤੁਲਣਾ ਵਿਚ ਤੇਜ਼ੀ ਨਾਲ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਮਗਰੋਂ 23 ਦਿਨਾਂ 'ਚ 35 ਲੱਖ ਲੋਕਾਂ ਦੇ ਵਿਆਹ ਦੀਆਂ ਵੱਜਣਗੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ
NEXT STORY