ਬਿਜ਼ਨੈੱਸ ਡੈਸਕ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੰਪੋਰਟ ਡਿਊਟੀ (ਟੈਰਿਫ) ਵਧਾਉਣ ਦੀ ਚਿਤਾਵਨੀ ਦਾ ਅਸਰ ਭਾਰਤ ਦੇ ਰਤਨ ਅਤੇ ਗਹਿਣਿਆਂ ਦੇ ਨਿਰਯਾਤ 'ਤੇ ਨਜ਼ਰ ਆਉਣ ਲੱਗਾ ਹੈ। ਗਲੋਬਲ ਵਪਾਰ ਵਿੱਚ ਅਨਿਸ਼ਚਿਤਤਾ ਅਤੇ ਘਰੇਲੂ ਮੰਗ ਵਿੱਚ ਗਿਰਾਵਟ ਦੇ ਕਾਰਨ ਜਨਵਰੀ 2025 ਵਿੱਚ ਭਾਰਤ ਦੇ ਰਤਨ ਅਤੇ ਗਹਿਣਿਆਂ ਦੀ ਬਰਾਮਦ ਵਿੱਚ 7.01% ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਗੂਗਲ ਨੇ ਦਿਖਾਈ 'ਗਲਤ' ਵੀਡੀਓ, ਅਦਾਲਤ ਨੇ ਲਗਾ 'ਤਾ 36 ਲੱਖ ਜ਼ੁਰਮਾਨਾ
ਰਤਨ ਅਤੇ ਗਹਿਣੇ ਨਿਰਯਾਤ ਪ੍ਰਮੋਸ਼ਨ ਕੌਂਸਲ (ਜੀਜੇਈਪੀਸੀ) ਅਨੁਸਾਰ, ਭਾਰਤ ਨੇ ਜਨਵਰੀ 2025 ਵਿੱਚ 19,302.28 ਕਰੋੜ ਰੁਪਏ ਦਾ ਨਿਰਯਾਤ ਕੀਤਾ, ਜੋ ਕਿ ਜਨਵਰੀ 2024 ਵਿੱਚ 19,996.66 ਕਰੋੜ ਰੁਪਏ ਤੋਂ 7.01% ਘੱਟ ਹੈ। ਇਸ ਦੌਰਾਨ ਭਾਰਤ ਦੇ ਰਤਨ ਅਤੇ ਗਹਿਣਿਆਂ ਦੀ ਦਰਾਮਦ ਵੀ 38% ਘਟ ਕੇ 12,269.41 ਕਰੋੜ ਰੁਪਏ ਰਹਿ ਗਈ, ਜਦੋਂ ਕਿ ਜਨਵਰੀ 2024 ਵਿੱਚ ਇਹ ਅੰਕੜਾ 19,008.4 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : 50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦੈ ਲੱਖਪਤੀ, ਜਾਣੋ ਕਿਵੇਂ
ਮਾਹਿਰਾਂ ਦਾ ਮੰਨਣਾ ਹੈ ਕਿ ਵਿਆਹਾਂ ਦਾ ਸੀਜ਼ਨ ਖਤਮ ਹੋਣ ਅਤੇ ਘਰੇਲੂ ਉਤਪਾਦਨ 'ਚ ਆਤਮ-ਨਿਰਭਰਤਾ ਵਧਣ ਕਾਰਨ ਦਰਾਮਦ 'ਚ ਕਮੀ ਆਈ ਹੈ। ਕਾਮਾ ਜਵੈਲਰੀ ਦੇ ਐਮਡੀ ਕੋਲਿਨ ਸ਼ਾਹ ਨੇ ਕਿਹਾ ਕਿ ਟਰੰਪ ਦੀ ਟੈਰਿਫ ਨੀਤੀ ਨਾਲ ਗਲੋਬਲ ਵਪਾਰ ਪ੍ਰਭਾਵਿਤ ਹੋਇਆ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਵਪਾਰਕ ਗਤੀਵਿਧੀਆਂ ਵਿੱਚ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : UK ਜਾਣ ਵਾਲੇ ਭਾਰਤੀਆਂ ਲਈ ਮੁਫ਼ਤ ਐਂਟਰੀ ਤੇ ਵਰਕ ਵੀਜ਼ੇ ਦਾ ਵੱਡਾ ਮੌਕਾ , ਤੁਰੰਤ ਕਰੋ ਅਪਲਾਈ
ਭਾਰਤ ਦੇ ਮਾਲ ਨਿਰਯਾਤ ਵਿੱਚ ਲਗਾਤਾਰ ਤੀਜੇ ਮਹੀਨੇ ਗਿਰਾਵਟ ਆਈ ਹੈ, ਜਿਸ ਨਾਲ ਵਪਾਰ ਘਾਟਾ ਵਧਿਆ ਹੈ। ਆਉਣ ਵਾਲੇ ਮਹੀਨਿਆਂ ਵਿੱਚ ਗਲੋਬਲ ਟੈਰਿਫ ਨੀਤੀਆਂ ਅਤੇ ਘਰੇਲੂ ਮੰਗ 'ਤੇ ਨਜ਼ਰ ਰੱਖਣਾ ਮਹੱਤਵਪੂਰਨ ਹੋਵੇਗਾ।
ਇਹ ਵੀ ਪੜ੍ਹੋ : ਇਕ ਫੈਸਲੇ ਕਾਰਨ ਸ਼ਰਾਬ ਕੰਪਨੀ ਨੂੰ ਪਿਆ ਵੱਡਾ ਘਾਟਾ, ਹੋਇਆ ਕਰੋੜਾਂ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨੂੰ ਫੰਡਿੰਗ ਰੋਕੇ ਜਾਣ 'ਤੇ ਬੋਲੇ ਟਰੰਪ, India ਕੋਲ ਪੈਸਿਆਂ ਦੀ ਕਮੀ ਨਹੀਂ, ਅਮਰੀਕਾ ਕਿਉਂ ਦੇਵੇ ਕਰੋੜਾਂ ਡਾਲਰ
NEXT STORY