ਨਵੀਂ ਦਿੱਲੀ (ਭਾਸ਼ਾ) - ਭਾਰਤ ਦਾ ਨਿਰਯਾਤ ਇਸ ਸਾਲ ਨਵੰਬਰ 'ਚ 2.83 ਫ਼ੀਸਦੀ ਘੱਟ ਕੇ 33.90 ਅਰਬ ਅਮਰੀਕੀ ਡਾਲਰ ਰਹਿ ਗਿਆ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 34.89 ਅਰਬ ਅਮਰੀਕੀ ਡਾਲਰ ਸੀ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ 'ਚ ਇਸ ਗੱਲ ਦੀ ਜਾਣਕਾਰੀ ਮਿਲੀ ਹੈ। ਅੰਕੜਿਆਂ ਮੁਤਾਬਕ ਨਵੰਬਰ 'ਚ ਦਰਾਮਦ ਵੀ ਘਟ ਕੇ 54.48 ਅਰਬ ਡਾਲਰ ਰਹਿ ਗਈ, ਜਦੋਂ ਕਿ ਨਵੰਬਰ 2022 'ਚ ਇਹ 56.95 ਅਰਬ ਡਾਲਰ ਸੀ।
ਇਹ ਵੀ ਪੜ੍ਹੋ - ਲੋਕਾਂ ਦੀ ਸੁਰੱਖਿਆਂ ਨੂੰ ਲੈ ਕੇ ਦਿੱਲੀ ਹਵਾਈ ਅੱਡੇ 'ਤੇ ਲੱਗਣਗੇ 'ਫੁੱਲ ਬਾਡੀ ਸਕੈਨਰ', ਜਾਣੋ ਕਿਉਂ
ਦੂਜੇ ਪਾਸੇ ਨਵੰਬਰ ਦੇ ਮਹੀਨੇ ਦੇਸ਼ ਦਾ ਵਪਾਰ ਘਾਟਾ 20.58 ਅਰਬ ਡਾਲਰ ਰਿਹਾ। ਚਾਲੂ ਵਿੱਤੀ ਸਾਲ 2023-24 ਦੀ ਅਪ੍ਰੈਲ-ਨਵੰਬਰ ਦੀ ਮਿਆਦ 'ਚ ਬਰਾਮਦ 6.51 ਫ਼ੀਸਦੀ ਘਟ ਕੇ 278.8 ਅਰਬ ਡਾਲਰ ਰਹਿ ਗਈ। ਇਸ ਸਮੇਂ ਦੌਰਾਨ ਦਰਾਮਦ 8.67 ਫ਼ੀਸਦੀ ਘਟ ਕੇ 445.15 ਅਰਬ ਡਾਲਰ ਰਹਿ ਗਈ। ਇਸ ਮਾਮਲੇ ਦੇ ਸਬੰਧ ਵਿੱਚ ਵਣਜ ਸਕੱਤਰ ਸੁਨੀਲ ਬਰਥਵਾਲ ਨੇ ਕਿਹਾ ਕਿ ਵਿਸ਼ਵ ਮੰਦੀ ਦੇ ਬਾਵਜੂਦ ਭਾਰਤ ਦਾ ਨਿਰਯਾਤ ਚੰਗਾ ਰਿਹਾ ਹੈ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਰਾਇਣ ਮੂਰਤੀ ਦੀ Deep Fake ਵੀਡੀਓ ਵਾਇਰਲ, ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਕੀਤਾ ਇਹ ਖ਼ੁਲਾਸਾ
NEXT STORY