ਨਵੀਂ ਦਿੱਲੀ (ਯੂ. ਐੱਨ. ਆਈ.)– ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਨਿਰਮਾਣ, ਖਾਨ ਅਤੇ ਮਾਈਨਿੰਗ ਵਰਗੇ ਖੇਤਰਾਂ ’ਚ ਰਹੀ ਤੇਜ਼ੀ ਦੇ ਦਮ ’ਤੇ ਦੇਸ਼ ਦੀ ਜੀ. ਡੀ. ਪੀ. ਵਿਕਾਸ ਦਰ ਅਨੁਮਾਨ ਨਾਲੋਂ ਵੱਧ 7.6 ਫ਼ੀਸਦੀ ਰਹੀ ਹੈ ਜਦ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਇਹ 6.2 ਫ਼ੀਸਦੀ ਰਹੀ ਸੀ। ਭਾਰਤ ਦੀ ਜੀ. ਡੀ. ਪੀ. ਨੇ ਸਾਰੇ ਅਨੁਮਾਨ ਨੂੰ ਪਿੱਛੇ ਛੱਡਦੇ ਹੋਏ ਲੰਬੀ ਛਾਲ ਮਾਰੀ ਹੈ। ਮੌਜੂਦਾ ਵਿੱਤੀ ਸਾਲ 2023-24 ਦੀ ਦੂਜੀ ਤਿਮਾਹੀ ਜੁਲਾਈ ਤੋਂ ਸਤੰਬਰ ਦਰਮਿਆਨ ਦੇਸ਼ ਦੀ ਅਰਥਵਿਵਸਥਾ ਨੇ 7.6 ਫ਼ੀਸਦੀ ਦੀ ਦਰ ਨਾਲ ਵਿਕਾਸ ਕੀਤਾ ਹੈ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਇਸੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਅਪ੍ਰੈਲ ਤੋਂ ਜੂਨ ਦੌਰਾਨ ਜੀ. ਡੀ. ਪੀ. 7.8 ਫ਼ੀਸਦੀ ਰਹੀ ਸੀ, ਜਦ ਕਿ ਬੀਤੇ ਵਿੱਤੀ ਸਾਲ 2022-23 ਦੀ ਦੂਜੀ ਤਿਮਾਹੀ ਵਿਚ ਜੀ. ਡੀ. ਪੀ. 6.2 ਫ਼ੀਸਦੀ ਰਹੀ ਸੀ। ਆਰ. ਬੀ. ਆਈ. ਨੇ ਦੂਜੀ ਤਿਮਾਹੀ ਵਿਚ 6.5 ਫ਼ੀਸਦੀ ਜੀ. ਡੀ. ਪੀ. ਰਹਿਣ ਦਾ ਅਨੁਮਾਨ ਲਗਾਇਆ ਸੀ। ਯਾਨੀ ਦੂਜੀ ਤਿਮਾਹੀ ਵਿਚ ਆਰ. ਬੀ. ਆਈ. ਦੇ ਅਨੁਮਾਨ ਤੋਂ ਤੇਜ਼ ਰਫ਼ਤਾਰ ਨਾਲ ਦੇਸ਼ ਦੀ ਆਰਥਿਕਤਾ ਨੇ ਵਿਕਾਸ ਕੀਤਾ ਹੈ। ਮਨਿਸਟਰੀ ਆਫ ਸਟੈਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਵਲੋਂ ਦੂਜੀ ਤਿਮਾਹੀ ਲਈ ਜੀ. ਡੀ. ਪੀ. ਦੇ ਅੰਕੜੇ ਜਾਰੀ ਕੀਤੇ ਗਏ ਹਨ। ਡਾਟਾ ਮੁਤਾਬਕ ਵਿੱਤੀ ਸਾਲ 2023-24 ਦੀ ਦੂਜੀ ਤਿਮਾਹੀ ਵਿਚ ਜੀ. ਡੀ. ਪੀ. 41.74 ਲੱਖ ਕਰੋੜ ਰੁਪਏ ’ਤੇ ਜਾ ਪੁੱਜੀ ਹੈ, ਜੋ ਬੀਤੇ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ 38.17 ਲੱਖ ਕਰੋੜ ਰੁਪਏ ਰਹੀ ਸੀ।
ਇਹ ਵੀ ਪੜ੍ਹੋ - ਦੇਸ਼ ਦੇ ਇਨ੍ਹਾਂ ਸ਼ਹਿਰਾਂ ’ਚ 40 ਕਰੋੜ ਤੋਂ ਵੱਧ ਕੀਮਤ ਵਾਲੇ ‘ਅਲਟਰਾ-ਲਗਜ਼ਰੀ’ ਮਕਾਨਾਂ ਦੀ ਵਿਕਰੀ 3 ਗੁਣਾ ਵਧੀ
ਸੈਕਟਰਾਂ ਦੀ ਸਥਿਤੀ
ਐੱਨ. ਐੱਸ. ਓ. ਵਲੋਂ ਜਾਰੀ ਅੰਕੜਿਆਂ ਵਿਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2023-24 ਦੀ ਦੂਜੀ ਤਿਮਾਹੀ ਵਿਚ ਮੈਨੂਫੈਕਚਰਿੰਗ ਸੈਕਟਰ ਦੀ ਗ੍ਰੋਥ ਰੇਟ 13.9 ਫ਼ੀਸਦੀ ਰਹੀ ਹੈ, ਜੋ ਬੀਤੇ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ -3.8 ਫ਼ੀਸਦੀ ਰਹੀ ਸੀ। ਖੇਤੀਬਾੜੀ ਖੇਤਰ ਦੀ ਵਿਕਾਸ ਦਰ ਦੂਜੀ ਤਿਮਾਹੀ ਵਿਚ 1.2 ਫ਼ੀਸਦੀ ਰਹੀ ਹੈ, ਜਦ ਕਿ 2022-23 ਦੀ ਦੂਜੀ ਤਿਮਾਹੀ ਵਿਚ 2.5 ਫੀਸਦੀ ਰਹੀ ਸੀ। ਉਸਾਰੀ ਖੇਤਰ ਦੀ ਵਿਕਾਸ ਦਰ 13.3 ਫ਼ੀਸਦੀ ਰਹੀ ਹੈ, ਜਦ ਕਿ ਪਿਛਲੇ ਸਾਲ ਦੀ ਦੂਜੀ ਤਿਮਾਹੀ ਵਿਚ 5.7 ਫ਼ੀਸਦੀ ਰਹੀ ਸੀ।
ਇਹ ਵੀ ਪੜ੍ਹੋ - ਭਾਰਤਪੇ ਦੇ Ashneer Grover ਖ਼ਿਲਾਫ਼ ਦਿੱਲੀ ਹਾਈਕੋਰਟ ਸਖ਼ਤ, ਲਾਇਆ 2 ਲੱਖ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
ਇਸੇ ਤਰ੍ਹਾਂ ਟਰੇਡ, ਹੋਟਲ, ਟਰਾਂਸਪੋਰਟ, ਕਮਿਊਨੀਕੇਸ਼ਨ ਅਤੇ ਬ੍ਰਾਡਕਾਸਟਿੰਗ ਨਾਲ ਜੁੜੀਆਂ ਸੇਵਾਵਾਂ ਦੀ ਗ੍ਰੋਥ ਰੇਟ 4.3 ਫ਼ੀਸਦੀ ਰਹੀ ਹੈ, ਜੋ 2022-23 ਦੀ ਦੂਜੀ ਤਿਮਾਹੀ ਵਿਚ 15.6 ਫ਼ੀਸਦੀ ਰਹੀ ਸੀ। ਫਾਈਨਾਂਸ਼ੀਅਲ, ਰੀਅਲ ਅਸਟੇਟ ਅਤੇ ਪ੍ਰੋਫੈਸ਼ਨਲ ਸਰਵਿਸਿਜ਼ ਦੀ ਵਿਕਾਸ ਦਰ 6 ਫ਼ੀਸਦੀ ਰਹੀ ਹੈ, ਜੋ ਬੀਤੇ ਸਾਲ ਦੀ ਦੂਜੀ ਤਿਮਾਹੀ ਵਿਚ 7.1 ਫ਼ੀਸਦੀ ਰਹੀ ਸੀ। ਬਿਜਲੀ, ਗੈਸ ਅਤੇ ਪਾਣੀ ਦੀ ਸਪਲਾਈ ਅਤੇ ਦੂਜੀਆਂ ਯੂਟੀਲਿਟੀ ਸਰਵਿਸਿਜ਼ ਦੀ ਗ੍ਰੋਥ ਰੇਟ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ 10.1 ਫ਼ੀਸਦੀ ਰਹੀ ਹੈ, ਜੋ ਬੀਤੇ ਸਾਲ ਇਸੇ ਮਿਆਦ ’ਚ 6 ਫ਼ੀਸਦੀ ਰਹੀ ਸੀ।
ਇਹ ਵੀ ਪੜ੍ਹੋ - ਦੁਨੀਆ ਦੇ ਟਾਪ 20 ਅਮੀਰ ਲੋਕਾਂ ਦੀ ਸੂਚੀ 'ਚ ਮੁੜ ਸ਼ਾਮਲ ਗੌਤਮ ਅਡਾਨੀ, ਜਾਣੋ ਕੁਲ ਜਾਇਦਾਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ : LPG ਸਿਲੰਡਰ ਦੀ ਵਧੀ ਕੀਮਤ, ਅੱਜ ਤੋਂ ਹੋਵੇਗੀ ਹੋਰ ਜੇਬ ਢਿੱਲੀ
NEXT STORY