ਨਵੀਂ ਦਿੱਲੀ - ਮੁੱਖ ਆਰਥਿਕ ਸਲਾਹਕਾਰ (ਸੀਈਏ) ਕੇ.ਵੀ. ਸੁਬਰਾਮਨੀਅਮ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਇਸ ਦਹਾਕੇ ਵਿੱਚ ਸੱਤ ਪ੍ਰਤੀਸ਼ਤ ਤੋਂ ਵੱਧ ਦੀ ਆਰਥਿਕ ਵਾਧਾ ਦਰ ਦਰਜ ਕਰੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕ ਨੀਂਹ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ ਵਿਕਾਸ ਦਰ 10 ਫੀਸਦੀ ਤੋਂ ਵੱਧ ਰਹੇਗੀ। ਹਾਲਾਂਕਿ, ਅਗਲੇ ਵਿੱਤੀ ਸਾਲ ਵਿੱਚ ਇਹ 6.5 ਤੋਂ 7 ਪ੍ਰਤੀਸ਼ਤ ਤੱਕ ਰਹਿ ਜਾਵੇਗੀ।
ਆਰਥਿਕ ਸਰਵੇਖਣ 2020-21 ਵਿੱਚ ਚਾਲੂ ਵਿੱਤੀ ਸਾਲ ਵਿੱਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਿਕਾਸ ਦਰ 11 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਆਰਥਿਕ ਸਰਵੇਖਣ ਜਨਵਰੀ ਵਿੱਚ ਜਾਰੀ ਕੀਤਾ ਗਿਆ ਸੀ। ਸੁਬਰਾਮਨੀਅਮ ਨੇ ਕਿਹਾ, "ਜੇ ਤੁਸੀਂ ਅਸਲ ਆਂਕੜਿਆਂ 'ਤੇ ਨਜ਼ਰ ਮਾਰਦੇ ਹੋ, ਤਾਂ ਵੀ ਅਕਾਰ ਵਿੱਚ ਰਿਕਵਰੀ (ਗਿਰਾਵਟ ਦੇ ਬਾਅਦ ਤੇਜ਼ੀ ਨਾਲ ਵਿਕਾਸ) ਅਤੇ ਤਿਮਾਹੀ ਵਾਧੇ ਦਾ ਰੁਝਾਨ ਸਥਾਪਤ ਹੁੰਦਾ ਹੈ ਕਿ ਅਰਥ ਵਿਵਸਥਾ ਦੇ ਬੁਨਿਆਦੀ ਢਾਂਚੇ ਮਜ਼ਬੂਤ ਹਨ। ਅਸੀਂ ਜੋ ਸੁਧਾਰ ਕੀਤੇ ਹਨ, ਸਪਲਾਈ ਪੱਖ ਦੇ ਉਪਾਅ ਕੀਤੇ ਹਨ ਉਨ੍ਹਾਂ ਨਾਲ ਨਾ ਸਿਰਫ ਇਸ ਸਾਲ ਸਗੋਂ ਅੱਗੇ ਵੀ ਮਜ਼ਬੂਤ ਵਿਕਾਸ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ।
ਇਹ ਵੀ ਪੜ੍ਹੋ: ਭਾਰਤ 'ਚ ਰਿਸ਼ਵਤਖ਼ੋਰੀ ਦੇ ਨਿਪਟਾਰੇ ਲਈ SEC ਨੂੰ 19 ਮਿਲੀਅਨ ਡਾਲਰ ਦੇਵੇਗੀ WPP
ਉਨ੍ਹਾਂ ਕਿਹਾ ਕਿ ਇਹ ਦਹਾਕਾ ਭਾਰਤ ਦੇ ਸਮੁੱਚੇ ਵਿਕਾਸ ਦਾ ਦਹਾਕਾ ਹੋਵੇਗਾ। ਅਗਲੇ ਵਿੱਤੀ ਸਾਲ 2022-23 ਵਿੱਚ, ਸਾਡੀ ਵਿਕਾਸ ਦਰ 6.5 ਤੋਂ 7 ਪ੍ਰਤੀਸ਼ਤ ਦੇ ਦਾਇਰੇ ਵਿੱਚ ਰਹਿਣ ਦਾ ਅਨੁਮਾਨ ਹੈ। ਉਸ ਤੋਂ ਬਾਅਦ ਸੁਧਾਰਾਂ ਦੇ ਕਾਰਨ ਵਿਕਾਸ ਦਰ ਵਿੱਚ ਹੋਰ ਤੇਜ਼ੀ ਆਵੇਗੀ। ਮੇਰਾ ਅਨੁਮਾਨ ਹੈ ਕਿ ਇਸ ਦਹਾਕੇ ਵਿੱਚ ਔਸਤਨ ਵਿਕਾਸ ਦਰ 7 ਫੀਸਦੀ ਰਹੇਗੀ। ਉਨ੍ਹਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਸਰਕਾਰ ਪੂੰਜੀਗਤ ਖ਼ਰਚਿਆਂ ਵੱਲ ਵੀ ਧਿਆਨ ਦੇ ਰਹੀ ਹੈ। ਇਸਦਾ ਵਿਆਪਕ ਪ੍ਰਭਾਵ ਹੁੰਦਾ ਹੈ। ਕੇਂਦਰੀ ਬਜਟ 2021-22 ਵਿੱਚ ਪੂੰਜੀਗਤ ਖਰਚਿਆਂ ਲਈ 5.54 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਹ 2020-21 ਦੇ ਬਜਟ ਅਨੁਮਾਨ ਤੋਂ 34.5 ਫੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ: ‘ਹੁਣ ਭਾਰਤ ’ਚ ਵੀ ਹੋਵੇਗਾ ਸੈਮੀਕੰਡਕਟਰ ਚਿੱਪ ਦਾ ਉਤਪਾਦਨ, ਤਾਈਵਾਨ ਨਾਲ ਹੋ ਸਕਦੀ ਹੈ ਮੈਗਾ ਡੀਲ’
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਗੋਇਲ ਨੇ ਚੀਨੀ ਸੇਬਾਂ ਦੀ ਦਰਾਮਦ ਡਿਊਟੀ ਘਟਾਉਣ ਦੀਆਂ ਅਫਵਾਹਾਂ ਦਾ ਕੀਤਾ ਖੰਡਨ
NEXT STORY