ਨਵੀਂ ਦਿੱਲੀ–ਭਾਰਤ ’ਚ ਮੰਗ ’ਚ ਮਜ਼ਬੂਤੀ ਨਾਲ ਰੋਜ਼ਗਾਰ ਗਤੀਵਿਧੀਆਂ ’ਚ ਉਛਾਲ ਆਉਣ ਅਤੇ ਨਵੇਂ ਕਾਰੋਬਾਰਾਂ ’ਚ ਲਾਭ ਮਿਲਣ ਕਾਰਨ ਭਾਰਤ ਦੇ ਸਰਵਿਸ ਸੈਕਟਰ ਦੀਆਂ ਗਤੀਵਿਧੀਆਂ ’ਚ ਅਕਤੂਬਰ ’ਚ ਤੇਜ਼ੀ ਆਈ ਹੈ। ਮੌਸਮੀ ਤੌਰ ’ਤੇ ਐਡਜਸਟਡ ਐੱਸ. ਐਂਡ ਪੀ. ਗਲੋਬਲ ਇੰਡੀਆ ਸੇਵਾ ਪੀ. ਐੱਮ. ਆਈ. ਕਾਰੋਬਾਰੀ ਗਤੀਵਿਧੀ ਸੂਚਕ ਅੰਕ ਸਤੰਬਰ ’ਚ 54.3 ’ਤੇ ਆ ਗਿਆ ਸੀ, ਜੋ 6 ਮਹੀਨਿਆਂ ਦਾ ਹੇਠਲਾ ਪੱਧਰ ਸੀ ਪਰ ਅਕਤੂਬਰ ’ਚ ਇਹ ਵਧ ਕੇ 55.1 ਹੋ ਗਿਆ। ਇਹ ਵਾਧੇ ਦੀ ਤੇਜ਼ ਰਫਤਾਰ ਨੂੰ ਦਰਸਾਉਂਦਾ ਹੈ। ਅਕਤੂਬਰ ’ਚ ਲਗਾਤਾਰ 15ਵੇਂ ਮਹੀਨੇ ਸੇਵਾ ਖੇਤਰ ਦੀ ਗਤੀਵਿਧੀ ’ਚ ਵਿਸਤਾਰ ਦੇਖਿਆ ਗਿਆ।
ਕਾਰੋਬਾਰੀ ਗਤੀਵਿਧੀਆਂ ’ਚ ਆਈ ਤੇਜ਼ੀ
ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਦੀ ਜੁਆਇੰਟ ਡਾਇਰੈਕਟਰ ਪਾਲੀਆਨਾ ਡੀ ਲੀਮਾ ਨੇ ਕਿਹਾ ਕਿ ਅਕਤੂਬਰ ਦੇ ਨਤੀਜੇ ਦੱਸਦੇ ਹਨ ਿਕ ਸੇਵਾ ਪ੍ਰੋਵਾਈਡਰਸ ਨੂੰ ਰੇਟ ਵਧਾਉਣ ਦੇ ਬਾਵਜੂਦ ਨਵਾਂ ਕੰਮ ਮਿਲਣ ’ਚ ਕੋਈ ਪ੍ਰੇਸ਼ਾਨੀ ਨਹੀਂ ਆਈ। ਉੱਤੇ ਹੀ ਮਜ਼ਬੂਤ ਮੰਗ ਨੂੰ ਸਮਰਥਨ ਦੇਣ ਲਈ ਹੋਰ ਲੋਕਾਂ ਨੂੰ ਨੌਕਰੀਆਂ ’ਤੇ ਰੱਖਿਆ ਗਿਆ ਅਤੇ ਕਾਰੋਬਾਰੀ ਗਤੀਵਿਧੀਆਂ ’ਚ ਵੀ ਤੇਜ਼ੀ ਆਈ। ਸਰਵੇ ਮੁਤਾਬਕ ਨਵੇਂ ਕਾਰੋਬਾਰਾਂ ’ਚ ਲਾਭ ਦਾ ਮੁੱਖ ਸ੍ਰੋਤ ਘਰੇਲੂ ਬਾਜ਼ਾਰ ਰਿਹਾ ਜਦ ਕਿ ਵਿਦੇਸ਼ੀ ਵਿਕਰੀ ਤੀਜੀ ਤਿਮਾਹੀ ਦੀ ਸ਼ੁਰੂਆਤ ’ਚ ਹੋਰ ਘਟ ਗਈ। ਇਸ ’ਚ ਕਿਹਾ ਗਿਆ ਕਿ ਮਾਰਚ 2020 ’ਚ ਕੋਵਿਡ-19 ਦਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਕੌਮਾਂਤਰੀ ਮੰਗ ’ਚ ਮਾਸਿਕ ਕਮੀ ਦੇਖੀ ਜਾ ਰਹੀ ਹੈ।
ਲਗਾਤਾਰ 5ਵੇਂ ਮਹੀਨੇ ਰੋਜ਼ਗਾਰ ’ਚ ਹੋਇਆ ਵਾਧਾ
ਸੇਵਾ ਅਰਥਵਿਵਸਥਾ ’ਚ ਨਵੇਂ ਕਾਰੋਬਾਰਾਂ ’ਚ ਵਾਧਾ ਜਾਰੀ ਰਹਿਣ ਅਤੇ ਉਤਪਾਦਨ ਦੀਆਂ ਲੋੜਾਂ ਨੇ ਰੋਜ਼ਗਾਰ ਸਿਰਜਣਾ ਨੂੰ ਸਮਰਥਨ ਦਿੱਤਾ ਹੈ। ਲਗਾਤਾਰ 5ਵੇਂ ਮਹੀਨੇ ਰੋਜ਼ਗਾਰ ’ਚ ਵਾਧਾ ਹੋਇਆ ਹੈ ਅਤੇ 3 ਸਾਲਾਂ ’ਚ ਇਹ ਦੂਜੀ ਵਾਰ ਹੈ ਜਦੋਂ ਇਸ ਹੀ ਰਫਤਾਰ ਇੰਨੀ ਵੱਧ ਰਹੀ ਹੈ। ਅਕਤੂਬਰ ’ਚ ਵਾਧੇ ਦੇ ਹਾਂਪੱਖੀ ਅਨੁਮਾਨਾਂ ਕਾਰਨ ਵੀ ਰੋਜ਼ਗਾਰ ਸਿਰਜਣਾ ਨੂੰ ਬੜ੍ਹਾਵਾ ਮਿਲਿਆ। ਸਰਵੇ ’ਚ ਸ਼ਾਮਲ 30 ਫੀਸਦੀ ਮੈਂਬਰਾਂ ਨੇ ਅਕਤੂਬਰ 2023 ਤੱਕ ਕਾਰੋਬਾਰੀ ਗਤੀਵਿਧੀਆਂ ’ਚ ਵਾਧਾ ਜ਼ਿਆਦਾ ਰਹਿਣ ਦਾ ਅਨੁਮਾਨ ਲਗਾਇਆ ਹੈ।
ਕਸ਼ਮੀਰ 'ਚ ਸੇਬ ਦੀ ਬੰਪਰ ਉਪਜ ਦੇ ਬਾਵਜੂਦ ਕਿਸਾਨ ਬੇਹਾਲ, ਪਿਛਲੇ ਸਾਲ ਤੋਂ 30 ਫ਼ੀਸਦੀ ਤੱਕ ਡਿੱਗੇ ਭਾਅ
NEXT STORY