ਨਵੀਂ ਦਿੱਲੀ- ਗਲੋਬਲ ਮਾਰਕੀਟ 'ਚ ਭਾਰਤ ਨੂੰ ਪਾਕਿਸਤਾਨ ਤੋਂ ਬਾਸਮਤੀ ਚੌਲਾਂ ਦੀ ਬਰਾਮਦ ਲਈ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਮੁਕਤ ਵਪਾਰ ਸਮਝੌਤੇ ਤਹਿਤ ਯੂਨਾਈਟਿਡ ਕਿੰਗਡਮ (ਯੂ.ਕੇ.) ਤੋਂ ਬਾਸਮਤੀ ਚੌਲਾਂ ਦੀਆਂ ਵੱਖ-ਵੱਖ ਕਿਸਮਾਂ 'ਤੇ ਦਰਾਮਦ ਡਿਊਟੀ ਘਟਾਉਣ ਦੀ ਆਵਾਜ਼ ਉਠਾਏਗਾ। ਬ੍ਰਿਟੇਨ ਨੇ ਪਿਛਲੇ ਕੁਝ ਸਾਲਾਂ 'ਚ ਬਾਸਮਤੀ ਚੌਲਾਂ ਦੀਆਂ ਕੁਝ ਕਿਸਮਾਂ ਨੂੰ ਮਨਜ਼ੂਰੀ ਦਿੱਤੀ ਹੈ, ਇਨ੍ਹਾਂ 'ਤੇ ਡਿਊਟੀ ਘਟਾਉਣ ਦੀ ਮੰਗ ਕੀਤੀ ਜਾਵੇਗੀ। ਵਪਾਰ ਅਤੇ ਉਦਯੋਗ ਦੇ ਸੂਤਰਾਂ ਅਨੁਸਾਰ ਭਾਰਤ ਬ੍ਰਿਟੇਨ ਤੱਕ ਆਪਣੇ ਘਰੇਲੂ ਉਤਪਾਦਾਂ ਦੀ ਬਾਜ਼ਾਰ 'ਚ ਪਹੁੰਚ ਵਧਾਉਣ ਦੀ ਵੀ ਮੰਗ ਕਰੇਗਾ।
ਇਹ ਵੀ ਪੜ੍ਹੋ: GST ਪ੍ਰੀਸ਼ਦ ਦੀ ਬੈਠਕ ’ਚ ਹੋ ਸਕਦੈ ਰਿਟਰਨ ’ਚ ਵਾਧੂ ਤਸਦੀਕ ਦੇ ਪ੍ਰਸਤਾਵ ’ਤੇ ਵਿਚਾਰ
ਬਾਸਮਤੀ ਚੌਲਾਂ ਦੀਆਂ ਰਵਾਇਤੀ ਕਿਸਮਾਂ ਨੂੰ ਡਿਊਟੀਆਂ 'ਚ ਰਿਆਇਤ ਮਿਲੀ ਹੋਈ ਹੈ। ਪਰ ਹੁਣ ਇਸ ਸੂਚੀ 'ਚ ਬਾਸਮਤੀ ਚੌਲਾਂ ਦੀਆਂ ਨਵੀਆਂ ਕਿਸਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਡਿਊਟੀ 'ਚ ਕਟੌਤੀ ਦੀ ਮੰਗ ਵੀ ਉਠਾਏਗਾ। ਇਸ ਮਾਮਲੇ ਦੇ ਇੱਕ ਜਾਣਕਾਰ ਨੇ ਬਿਜ਼ਨੈੱਸ ਸਟੈਂਡਰਡ ਨੂੰ ਦੱਸਿਆ, "ਭਾਰਤ-ਯੂਕੇ ਵਪਾਰ ਸੌਦੇ ਦੀ ਗੱਲਬਾਤ 'ਚ ਬਾਸਮਤੀ ਚੌਲਾਂ 'ਤੇ ਡਿਊਟੀ ਘਟਾਉਣਾ ਇੱਕ ਮੁੱਖ ਮੁੱਦਾ ਹੈ।"
ਹਾਲੇ ਯੂਕੇ ਦੇ ਬ੍ਰਾਊਨ (ਭੂਰੇ ਚੌਲ) ਚੌਲਾਂ 'ਤੇ ਲਗਭਗ 56 ਪਾਊਂਡ ਅਤੇ ਚਿੱਟੇ ਚੌਲਾਂ 'ਤੇ 125 ਪਾਊਂਡ ਟੈਕਸ ਲੱਗਦਾ ਹੈ। ਬਾਸਮਤੀ ਚੌਲ ਚਿੱਟੇ ਚੌਲਾਂ ਦੇ ਅਧੀਨ ਆਉਂਦੇ ਹਨ। ਆਮ ਤੌਰ 'ਤੇ ਭੂਰੇ ਚੌਲ ਬਿਨਾਂ ਪੋਲਿਸ਼ ਕੀਤੇ ਚੌਲਾਂ 'ਚ ਆਉਂਦੇ ਹਨ। ਕੁਝ ਵਪਾਰੀਆਂ ਦੇ ਅਨੁਸਾਰ ਭਾਰਤ ਪੂਰੀ ਯੂਰਪੀਅਨ ਯੂਨੀਅਨ (ਇਸ ਦਾ ਹਾਲ ਤੱਕ ਯੂਕੇ ਵੀ ਹਿੱਸਾ ਸੀ) ਨੂੰ ਲਗਭਗ 450,000 ਟਨ ਬਾਸਮਤੀ ਚੌਲ ਨਿਰਯਾਤ ਕਰਦਾ ਸੀ ਪਰ ਗੁਆਂਢੀ ਦੇਸ਼ ਪਾਕਿਸਤਾਨ ਨਾਲ ਸਖ਼ਤ ਮੁਕਾਬਲੇ ਕਾਰਨ ਇਹ ਡਿੱਗ ਕੇ ਸਾਲਾਨਾ 200,000-225,000 ਟਨ 'ਤੇ ਆ ਗਿਆ ਹੈ।
ਇਹ ਵੀ ਪੜ੍ਹੋ: ਅਫਗਾਨਿਸਤਾਨ 'ਚ ਲਾਪਤਾ ਵਿਅਕਤੀ ਦੀ ਲਾਸ਼ ਘਰ ਦੇ ਹੀ ਬੇਸਮੈਂਟ 'ਚੋਂ ਮਿਲੀ
ਬ੍ਰਿਟੇਨ ਦੇ ਚੌਲ ਬਾਜ਼ਾਰ 'ਚ ਭਾਰਤ ਦਾ ਮੁੱਖ ਪ੍ਰਤੀਯੋਗੀ ਪਾਕਿਸਤਾਨ ਹੈ। ਕੁਝ ਸਰੋਤਾਂ ਦੇ ਅਨੁਸਾਰ, 2017 'ਚ ਪਾਕਿਸਤਾਨ ਦਾ ਯੂਕੇ ਨੂੰ ਬਾਸਮਤੀ ਚੌਲਾਂ ਦਾ ਆਯਾਤ ਲਗਭਗ 640 ਲੱਖ ਡਾਲਰ ਸੀ ਅਤੇ ਇਹ 2021 'ਚ ਵਧ ਕੇ 10.4 ਕਰੋੜ ਡਾਲਰ ਹੋਇਆ ਸੀ। ਵਪਾਰਕ ਸੌਦੇ ਦੀ ਗੱਲਬਾਤ ਪੂਰੀ ਨਹੀਂ ਹੋਈ ਹੈ। ਇਸ ਲਈ ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਯੂਕੇ ਕਿੰਨੀ ਡਿਊਟੀ ਛੋਟ ਪ੍ਰਦਾਨ ਕਰਨ 'ਚ ਆਰਾਮਦਾਇਕ ਹੋਵੇਗਾ। ਇਸ ਮਹੀਨੇ ਤੱਕ 10 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਇਸ ਸਬੰਧ 'ਚ ਅਗਲੇ ਦੌਰ ਦੀ ਗੱਲਬਾਤ ਜੂਨ ਦੇ ਅੰਤ 'ਚ ਸ਼ੁਰੂ ਹੋਵੇਗੀ। ਕਾਰੋਬਾਰੀ ਅਤੇ ਵਪਾਰ ਨੀਤੀ ਮਾਹਰਾਂ ਦੇ ਇੱਕ ਸਮੂਹ ਦੇ ਅਨੁਸਾਰ, ਭਾਰਤ ਨੂੰ ਯੂਕੇ ਦੇ ਬਾਜ਼ਾਰ ਤੱਕ ਆਸਾਨ ਪਹੁੰਚ ਲਈ ਨਾ ਸਿਰਫ਼ ਬਾਸਮਤੀ ਚੌਲਾਂ 'ਤੇ ਡਿਊਟੀ ਘਟਾਉਣ, ਬਲਕਿ ਗੈਰ-ਬਾਸਮਤੀ ਚੌਲਾਂ ਦੀਆਂ ਹੋਰ ਕਿਸਮਾਂ 'ਤੇ ਵੀ ਗੱਲਬਾਤ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਏਅਰ ਇੰਡੀਆ ਦਾ ਰਿਕਾਰਡ ਤੋੜ ਸਕਦੀ ਹੈ ਇੰਡੀਗੋ, 500 ਜਹਾਜ਼ਾਂ ਦੇ ਆਰਡਰ ਨੂੰ ਮਿਲ ਸਕਦੀ ਹੈ ਮਨਜ਼ੂਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤੀ ਸਟਾਰਟਅੱਪ ਹੈਲਥਕੇਅਰ ਮੋਜੋਕੇਅਰ ਨੇ ਆਪਣੇ ਲਗਭਗ 80% ਕਰਮਚਾਰੀਆਂ ਨੂੰ ਕੱਢਿਆ ਨੌਕਰੀਓਂ!
NEXT STORY