ਨਵੀਂ ਦਿੱਲੀ (ਭਾਸ਼ਾ)-ਸਰਕਾਰ ਨੇ ਨੀਤੀਗਤ ਬਦਲਾਅ ਤਹਿਤ ਅੱਜ ਵਿਦੇਸ਼ਾਂ ਤੋਂ ਰਿਫਾਈਂਡ ਪਾਮ ਆਇਲ ਦੀ ਦਰਾਮਦ ’ਤੇ ਰੋਕ ਲਾ ਦਿੱਤੀ ਹੈ। ਸਰਕਾਰ ਦੇ ਇਸ ਕਦਮ ਨਾਲ ਮਲੇਸ਼ੀਆ ਸਮੇਤ ਵੱਖ-ਵੱਖ ਦੇਸ਼ਾਂ ਵੱਲੋਂ ਰਿਫਾਈਂਡ ਪਾਮ ਆਇਲ ਦੀ ਦਰਾਮਦ ’ਚ ਕਮੀ ਆ ਸਕਦੀ ਹੈ। ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟਰੇਡ (ਡੀ. ਜੀ. ਐੱਫ. ਟੀ.) ਦੇ ਇੱਥੇ ਜਾਰੀ ਨੋਟੀਫਿਕੇਸ਼ਨ ਮੁਤਾਬਕ ਰਿਫਾਈਂਡ ਬਲੀਚਡ ਡਿਓਡੋਰਾਈਜ਼ਡ ਪਾਮ ਆਇਲ ਅਤੇ ਰਿਫਾਈਂਡ ਬਲੀਚਡ ਡਿਓਡੋਰਾਈਜ਼ਡ ਪਾਮੋਲਿਨ ਆਇਲ ਦੇ ਮਾਮਲੇ ’ਚ ਦਰਾਮਦ ਨੀਤੀ ’ਚ ਸੋਧ ਕੀਤੀ ਗਈ ਹੈ। ਇਨ੍ਹਾਂ ਤੇਲਾਂ ਦੀ ਦਰਾਮਦ ਨੂੰ ਸੁਤੰਤਰ ਸ਼੍ਰੇਣੀ ਤੋਂ ਹਟਾ ਕੇ ਪਾਬੰਦੀਸ਼ੁਦਾ ਸ਼੍ਰੇਣੀ ’ਚ ਰੱਖਿਆ ਗਿਆ ਹੈ।
ਵਿਦੇਸ਼ੀ ਬੈਂਕਾਂ ਤੋਂ 14,370 ਕਰੋਡ਼ ਰੁਪਏ ਦਾ ਕਰਜ਼ਾ ਲਵੇਗੀ ਰਿਲਾਇੰਸ
NEXT STORY