ਨਵੀਂ ਦਿੱਲੀ (ਇੰਟ.)-ਰਿਲਾਇੰਸ ਇੰਡਸਟਰੀਜ਼ ਓਵਰਸੀਜ਼ ਸਿੰਡੀਕੇਟ ਲੋਨ ਰਸਤੇ ਆਪਣੇ ਟੈਲੀਕਮਿਊਨੀਕੇਸ਼ਨ ਅਤੇ ਪੈਟਰੋਲੀਅਮ ਬਿਜ਼ਨੈੱਸ ਦੇ ਕੈਪੀਟਲ ਐਕਸਪੈਂਡੀਚਰ ਨੂੰ ਫੰਡ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਲਈ ਰਿਲਾਇੰਸ ਤਕਰੀਬਨ 2 ਅਰਬ ਡਾਲਰ (14,370 ਕਰੋਡ਼ ਰੁਪਏ) ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵਿੱਤੀ ਸਾਲ 2020 ’ਚ ਕਿਸੇ ਭਾਰਤੀ ਕੰਪਨੀ ਵੱਲੋਂ ਸਭ ਤੋਂ ਜ਼ਿਆਦਾ ਪੈਸਾ ਜੁਟਾਉਣ ਦੀਆਂ ਕੋਸ਼ਿਸ਼ਾਂ ’ਚ ਸ਼ਾਮਲ ਹੋਵੇਗਾ। ਪਿਛਲੇ ਸਾਲ ਰਿਲਾਇੰਸ ਨੇ ਕੈਪੀਟਲ ਐਕਸਪੈਂਡੀਚਰ ਨੂੰ ਫੰਡ ਕਰਨ ਲਈ 1.85 ਅਰਬ ਡਾਲਰ ਦਾ ਲੰਮੀ ਮਿਆਦ ਦਾ ਵਿਦੇਸ਼ੀ ਕਰਜ਼ਾ ਲਿਆ ਸੀ।
1 ਜਾਂ 2 ਹਿੱਸਿਆਂ ’ਚ ਜੁਟਾਇਆ ਜਾਵੇਗਾ ਫੰਡ
ਸੂਤਰਾਂ ਮੁਤਾਬਕ ਰਿਲਾਇੰਸ ਇਸ ਕਰਜ਼ੇ ਲਈ ਬਾਰਕਲੇਜ, ਸਿਟੀਗਰੁੱਪ, ਜੇ. ਪੀ. ਮਾਰਗਨ, ਮਾਰਗਨ ਸਟੈਨਲੀ ਅਤੇ ਐੱਮ. ਯੂ. ਐੱਫ. ਜੀ. ਸਮੇਤ ਤਕਰੀਬਨ ਇਕ ਦਰਜਨ ਵਿਦੇਸ਼ੀ ਬੈਂਕਾਂ ਨਾਲ ਗੱਲਬਾਤ ਕਰ ਰਹੀ ਹੈ। ਕੰਪਨੀ ਦੀ ਯੋਜਨਾ ਹੈ ਕਿ ਫਰਵਰੀ ਦੇ ਅੱਧ ਤੱਕ ਫੰਡ ਜੁਟਾਉਣ ਦੀ ਰਸਮੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇ। ਇਹ ਫੰਡ 1 ਜਾਂ 2 ਹਿੱਸਿਆਂ ’ਚ ਜੁਟਾਏ ਜਾਣ ਦੀ ਉਮੀਦ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਦੱਸਿਆ ਕਿ ਫੰਡ ਜੁਟਾਉਣ ਦੀ ਮੁੱਢਲੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਇਹ ਫੰਡਰੇਜਿੰਗ ਨਿਯਮਿਤ ਕੈਪੀਟਲ ਐਕਸਪੈਂਡੀਚਰ ਲਈ ਹੈ ਅਤੇ ਇਸ ਦੇ ਇਸ ਵਿੱਤੀ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਪੂਰਾ ਹੋਣ ਦੀ ਉਮੀਦ ਹੈ।
ਭਾਰਤ, ਅਮਰੀਕਾ ਦੋ-ਪੱਖੀ ਵਿਸ਼ੇਸ਼ ਵਪਾਰ-ਹਿੱਸੇਦਾਰੀ ਸਮਝੌਤੇ ਲਈ ਯਤਨਸ਼ੀਲ : ਸ਼੍ਰਿੰਗਲਾ
NEXT STORY