ਨਵੀਂ ਦਿੱਲੀ—ਇੰਡੀਆ ਸੀਮੈਂਟ ਦਾ ਸਿੰਗਲ ਸ਼ੁੱਧ ਮੁਨਾਫਾ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਕਮਜ਼ੋਰ ਵਿਕਰੀ ਨਾਲ 34 ਫੀਸਦੀ ਡਿੱਗ ਕੇ 26.69 ਕਰੋੜ ਰੁਪਏ ਰਹਿ ਗਿਆ ਹੈ। ਕੰਪਨੀ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਇਸ ਦਾ ਸਿੰਗਲ ਸ਼ੁੱਧ ਮੁਨਾਫਾ 40.43 ਕਰੋੜ ਰੁਪਏ ਰਿਹਾ ਸੀ।
ਕੰਪਨੀ ਨੇ ਕਿਹਾ ਕਿ ਪਿਛਲੀ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਪਿਛਲੇ ਵਿੱਤੀ ਸਾਲ ਦੇ 1,466.75 ਕਰੋੜ ਰੁਪਏ ਤੋਂ ਡਿੱਗ ਕੇ 1,366.17 ਕਰੋੜ 'ਤੇ ਆ ਗਈ। ਇਸ ਦੌਰਾਨ ਕੰਪਨੀ ਦਾ ਖਰਚਾ ਵੀ 1,426.32 ਕਰੋੜ ਰੁਪਏ ਦੀ ਤੁਲਨਾ 'ਚ ਘਟ ਹੋ ਕੇ 1,339.48 ਕਰੋੜ ਰੁਪਏ ਰਹਿ ਗਿਆ। ਕੰਪਨੀ ਨੇ ਕਿਹਾ ਕਿ ਈ.ਡੀ. ਨੇ ਮਨੀ ਲਾਂਡਰਿੰਗ ਰੋਕਥਾਮ ਐਕਟ 2002 ਦੇ ਤਹਿਤ ਉਸ ਦੀ 120.34 ਕਰੋੜ ਰੁਪਏ ਦੀਆਂ ਸੰਪਤੀ ਜ਼ਬਤ ਕਰਨ ਦਾ ਆਦੇਸ਼ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਕੰਪਨੀ ਪਹਿਲਾਂ ਹੀ ਇਸ ਦੇ ਖਿਲਾਫ ਅਪੀਲ ਕਰ ਚੁੱਕੀ ਹੈ ਅਤੇ ਮਾਮਲਾ ਅਜੇ ਵਿਚਾਰਧੀਨ ਹੈ।
ਇਸ ਤੋਂ ਇਲਾਵਾ ਭਾਰਤੀ ਮੁਕਾਬਲਾ ਕਮਿਸ਼ਨ ਨੇ 20 ਜੂਨ 2012 ਦੇ ਆਦੇਸ਼ 'ਚ ਇੰਡੀਆ ਸੀਮੈਂਟ ਅਤੇ ਹੋਰ ਸੀਮੈਂਟ ਕੰਪਨੀਆਂ ਅਤੇ ਸੀਮੈਂਟ ਨਿਰਮਾਤਾ ਸੰਗਠਨ 'ਤੇ 187.48 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਕੰਪਨੀ ਨੇ ਕਿਹਾ ਕਿ ਇਸ ਦੇ ਖਿਲਾਫ ਰਾਸ਼ਟਰੀ ਕੰਪਨੀ ਕਾਨੂੰਨ ਅਪੀਲੀ ਟ੍ਰਿਬਿਊਨਲ 'ਚ ਅਪੀਲ ਕੀਤੀ ਗਈ। ਟ੍ਰਿਬਿਊਨਲ ਨੇ ਅੰਤਰਿਮ ਰਾਹਤ ਦੇਣ ਤੋਂ ਪਹਿਲਾਂ ਜ਼ੁਰਮਾਨੇ ਦੀ 10 ਫੀਸਦੀ ਰਾਸ਼ੀ ਜਮ੍ਹਾ ਕਰਨ ਨੂੰ ਕਿਹਾ, ਜਿਸ ਨੂੰ ਜਮ੍ਹਾ ਕੀਤਾ ਜਾ ਚੁੱਕਾ ਹੈ।
ਦੇਸ਼ ਦੀਆਂ 60 ਹਜ਼ਾਰ ਮਹਿਲਾਵਾਂ ਨੂੰ Facebook ਦੇਵੇਗਾ ਸਾਈਬਰ ਸੁਰੱਖਿਆ ਟ੍ਰੇਨਿੰਗ
NEXT STORY