ਦਾਵੋਸ- ਸਪਾਈਸ ਜੈੱਟ ਦੇ ਮੁਖੀ ਅਜੈ ਸਿੰਘ ਨੇ ਭਰੋਸਾ ਪ੍ਰਗਟਾਇਆ ਕਿ ਭਾਰਤ ਦਾ ਹਵਾਈ ਖੇਤਰ ਆਪਣੀ ਵਾਧਾ ਦਰ ਨੂੰ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਭਾਰਤ ਹਵਾਈ ਖੇਤਰ ਵਿਚ 'ਵੱਡੀ ਸ਼ਕਤੀ' ਦੇ ਰੂਪ ਵਿਚ ਉੱਭਰ ਰਿਹਾ ਹੈ ਅਤੇ ਇਹ ਭਾਰਤੀ ਹਵਾਈ ਕੰਪਨੀਆਂ ਲਈ ਕੌਮਾਂਤਰੀ ਕੰਪਨੀ ਬਣਾਉਣ ਦਾ ਸਹੀ ਸਮਾਂ ਹੈ।
ਵਿਸ਼ਵ ਆਰਥਕ ਮੰਚ ਦੀ ਸਾਲਾਨਾ ਆਮ ਬੈਠਕ ਵਿਚ ਹਿੱਸਾ ਲੈਣ ਆਏ ਸਪਾਈਸ ਜੈੱਟ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸਿੰਘ ਨੇ ਕਿਹਾ ਕਿ ਭਾਰਤ 'ਹਵਾਈ ਸ਼ਕਤੀ' ਦੇ ਤੌਰ ਉੱਤੇ ਉੱਭਰ ਰਿਹਾ ਹੈ ਕਿਉਂਕਿ ਭਾਰਤੀ ਹਵਾਈ ਖੇਤਰ ਸਾਲਾਨਾ 20 ਫ਼ੀਸਦੀ ਦੀ ਵਾਧਾ ਦਰ ਨਾਲ ਦੁਨੀਆ ਵਿਚ ਸਭ ਤੋਂ ਤੇਜੀ ਨਾਲ ਅੱਗੇ ਵਧ ਰਿਹਾ ਹੈ।
ਜੈੱਟ ਏਅਰਵੇਜ਼ ਦੇ ਬੋਰਡ ਤੋਂ ਅਸਤੀਫਾ ਦੇ ਸਕਦੇ ਹਨ ਨਰੇਸ਼ ਗੋਇਲ
NEXT STORY