ਨਵੀਂ ਦਿੱਲੀ (ਭਾਸ਼ਾ) – ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕਿਹਾ ਕਿ ਭਾਰਤ ਦੁਨੀਆ ਦੇ ਕਾਰਖਾਨੇ ਵਜੋਂ ਚੀਨ ਦੀ ਥਾਂ ਲੈ ਸਕਦਾ ਹੈ ਅਤੇ ਇਸ ਲਈ ਉਸ ਨੂੰ ਇਕ ‘ਛਲਾਂਗ’ ਲਗਾਉਣ ਦੀ ਲੋੜ ਹੈ।
ਮਹਿੰਦਰਾ ਐਂਡ ਮਹਿੰਦਰਾ ਦੀ ਸਾਲਾਨਾ ਆਮ ਬੈਠਕ ’ਚ ਸ਼ੇਅਰਧਾਰਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ‘ਪੋਲ ਵਾਲਟ’ ਦੀ ਉਦਾਹਰਣ ਦਿੱਤੀ। ਇਸ ਵਿਚ ਸਫਲ ਛਲਾਂਗ ਲਗਾਉਣ ਲਈ ਕਈ ਚੀਜ਼ਾਂ ਨੂੰ ਨਾਲ ਲਿਆਉਣ ਦੀ ਲੋੜ ਹੁੰਦੀ ਹੈ। ਮਹਿੰਦਰਾ ਨੇ ਕਿਹਾ ਕਿ ਇਹ ਤੁਲਨਾ ‘ਅੱਜ ਦੇ ਸਮੇਂ ਵਿਚ ਹੋਰ ਵੀ ਵਧੇਰੇ ਢੁੱਕਵੀਂ ਹੈ ਕਿਉਂਕਿ ਭਾਰਤ ਛਲਾਂਗ (ਪੋਲ ਵਾਲਟ) ਲਗਾਉਣ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਚੰਗੀ ਤਰ੍ਹਾਂ ਇਸ ਲਈ ਤਿਆਰ ਹਾਂ। ਜਦੋਂ ਕਈ ਦੇਸ਼ ਮੰਦੀ ਵੱਲ ਵਧ ਰਹੇ ਹਨ ਤਾਂ ਭਾਰਤੀ ਅਰਥਵਿਵਸਥਾ ਸੱਤ ਫੀਸਦੀ ਦੀ ਦਰ ਨਾਲ ਅੱਗੇ ਵਧ ਰਹੀ ਹੈ। ਮਹਿੰਦਰਾ ਨੇ ਕਿਹਾ ਕਿ ਚੀਨ ਨਾਲ ਭੂ-ਸਿਆਸੀ ਤਨਾਅ ਕਈ ਨਿਰਮਾਤਾਵਾਂ ਨੂੰ ਭਾਰਤ ਆਉਣ ਲਈ ਸੋਚਣ ’ਤੇ ਮਜਬੂਰ ਕਰ ਰਿਹਾ ਹੈ ਪਰ ਇਹ ਇਕਮਾਤਰ ਕਾਰਣ ਨਹੀਂ ਹੈ। ਅਰਥਸ਼ਾਸਤਰ ਵੀ ਇਸ ਵਿਚ ਸ਼ਾਮਲ ਹੈ। ਭਾਰਤ ਵਿਚ ਅਸਲ ਵਿਚ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਨਿਰਮਾਣ ਲਾਗਤ ਸਭ ਤੋਂ ਸਸਤੀ ਹੈ। ਇਹ ਹੈਰਾਨੀ ਦੀ ਗੱਲ ਨਹੀਂ ਹੈ, ਐਪਲ, ਸੈਮਸੰਗ, ਬੋਇੰਗ ਅਤੇ ਤੋਸ਼ਿਬਾ ਵਰਗੀਆਂ ਵੱਡੀਆਂ ਕੰਪਨੀਆਂ ਨੇ ਆਪਣੀਆਂ ਨਿਰਮਾਣ ਗਤੀਵਿਧੀਆਂ ਦਾ ਇਕ ਵੱਡਾ ਹਿੱਸਾ ਭਾਰਤ ’ਚ ਟਰਾਂਸਫ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Dabur ਦੇ ਸ਼ਹਿਦ 'ਚ ਕੈਂਸਰ ਵਾਲੇ ਕੈਮੀਕਲ ਦਾ ਦਾਅਵਾ, ਕੰਪਨੀ ਨੇ ਜਾਰੀ ਕੀਤਾ ਸਪੱਸ਼ਟੀਕਰਨ
ਦੂਜਾ ਵੱਡਾ ਨਿਵੇਸ਼ਕ ਸਿੰਗਾਪੁਰ
ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਪੱਛਮੀ ਦੇਸ਼ਾਂ ਦੀ ਗੱਲ ਨਹੀਂ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਵਿਚ ਦੂਜਾ ਸਭ ਤੋਂ ਵੱਡਾ ਨਿਵੇਸ਼ਕ ਸਿੰਗਾਪੁਰ ਹੈ। ਮਹਿੰਦਰਾ ਨੇ ਕਿਹਾ ਕਿ ਅੱਜ ਦੁਨੀਆ ਡਿਜ਼ੀਟਲ ਤੌਰ ’ਤੇ ਕੰਮ ਕਰ ਰਹੀ ਹੈ, ਇਸ ਲਈ ਭਾਰਤ ਡਿਜ਼ੀਟਲ ਬੁਨਿਆਦੀ ਢਾਂਚੇ ਦੇ ਮਾਮਲੇ ਵਿਚ ਚੰਗੀ ਸਥਿਤੀ ’ਚ ਹੈ।
ਇਹ ਵੀ ਪੜ੍ਹੋ : ਗੌਤਮ ਅਡਾਨੀ ਦੀ ਵੱਡੀ ਡੀਲ, ਖ਼ਰੀਦੀ ਸੀਮੈਂਟ ਸੈਕਟਰ ਦੀ ਇਹ ਕੰਪਨੀ, ਜਾਣੋ ਕਿੰਨੇ 'ਚ ਹੋਇਆ ਸੌਦਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰ ਨੇ ਲੈਪਟਾਪ ਤੇ ਟੈਬਲੇਟ ਦੀ ਦਰਾਮਦ 'ਤੇ ਲਾਈ ਪਾਬੰਦੀ ਟਾਲੀ, ਜਾਰੀ ਕੀਤਾ ਨਵਾਂ ਨੋਟੀਫਿਕੇਸ਼ਨ
NEXT STORY