ਨਵੀਂ ਦਿੱਲੀ— ਵਿੱਤੀ ਸਾਲ 2019 'ਚ ਭਾਰਤ ਦਾ ਡੰਕਾ ਵਿਸ਼ਵ ਭਰ 'ਚ ਵੱਜ ਸਕਦਾ ਹੈ। ਵਿਸ਼ਵ ਦੀ ਸਭ ਤੋਂ ਵੱਡੀ ਅਰਥ-ਵਿਵਸਥਾ ਰੈਂਕਿੰਗ 'ਚ ਭਾਰਤ ਇਸ ਸਾਲ ਯੂ. ਕੇ. ਨੂੰ ਪਿੱਛੇ ਛੱਡ ਦੇਵੇਗਾ। ਗਲੋਬਲ ਸਲਾਹਕਾਰ ਕੰਪਨੀ ਪੀ. ਡਬਲਿਊ. ਸੀ. ਨੇ ਇਹ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ, ਫਰਾਂਸ ਅਤੇ ਭਾਰਤ ਦੋਵੇਂ ਯੂਨਾਈਟਿਡ ਕਿੰਗਡਮ (ਯੂ. ਕੇ.) ਤੋਂ ਅੱਗੇ ਨਿਕਲ ਜਾਣਗੇ। ਉਸ ਨੇ ਅੰਦਾਜ਼ਾ ਪ੍ਰਗਟ ਕੀਤਾ ਹੈ ਕਿ 2019 'ਚ ਭਾਰਤ ਦੀ ਜੀ. ਡੀ. ਪੀ. 7.6 ਫੀਸਦੀ ਰਹੇਗੀ, ਜਦੋਂ ਕਿ ਯੂ. ਕੇ. ਦੀ 1.6 ਫੀਸਦੀ ਅਤੇ ਫਰਾਂਸ ਦੀ 1.7 ਫੀਸਦੀ ਰਹਿ ਸਕਦੀ ਹੈ। ਰਿਪੋਰਟ ਮੁਤਾਬਕ, ਭਾਰਤ 2019 'ਚ ਇੰਗਲੈਂਡ ਤੋਂ 5ਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਦਾ ਤਾਜ ਖੋਹ ਲਵੇਗਾ। ਇੰਨਾ ਹੀ ਨਹੀਂ ਫਰਾਂਸ 6ਵੇਂ ਨੰਬਰ 'ਤੇ ਆ ਜਾਵੇਗਾ, ਜਦੋਂ ਕਿ ਯੂ. ਕੇ. ਸੱਤਵੇਂ ਨੰੰਬਰ 'ਤੇ ਖਿਸਕ ਜਾਵੇਗਾ। ਰਿਪੋਰਟ ਮੁਤਾਬਕ ਇਕ ਹੀ ਪੱਧਰ ਦੇ ਵਿਕਾਸ ਅਤੇ ਇਕੋ-ਜਿਹੀ ਅਬਾਦੀ ਕਾਰਨ ਇਸ ਸੂਚੀ 'ਚ ਬ੍ਰਿਟੇਨ ਅਤੇ ਫਰਾਂਸ ਅੱਗੇ-ਪਿੱਛੇ ਹੁੰਦੇ ਰਹਿੰਦੇ ਹਨ ਪਰ ਜੇਕਰ ਭਾਰਤ ਇਸ ਸੂਚੀ 'ਚ ਅੱਗੇ ਨਿਕਲਦਾ ਹੈ ਤਾਂ ਉਸ ਦਾ ਸਥਾਨ ਪੱਕਾ ਰਹੇਗਾ।
ਵਿਸ਼ਵ ਬੈਂਕ ਮੁਤਾਬਕ, ਭਾਰਤ 2017 'ਚ ਫਰਾਂਸ ਨੂੰ ਪਾਰ ਕਰ ਕੇ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ ਅਤੇ ਜਲਦ ਹੀ ਇਹ ਯੂ. ਕੇ. ਨੂੰ ਪਿੱਛੇ ਛੱਡਦੇ ਹੋਏ ਪੰਜਵੇਂ ਸਥਾਨ 'ਤੇ ਪਹੁੰਚ ਸਕਦਾ ਹੈ।
ਪੀ. ਡਬਲਿਊ. ਸੀ. ਮੁਤਾਬਕ, ਜੇਕਰ ਗਲੋਬਲ ਅਰਥਵਿਵਸਥਾ 'ਚ ਵਪਾਰਕ ਤਣਾਅ ਜਾਂ ਕੱਚੇ ਤੇਲ ਦੀ ਸਪਲਾਈ ਨੂੰ ਲੈ ਕੇ ਕੋਈ ਸਮੱਸਿਆ ਪੈਦਾ ਨਾ ਹੋਈ ਤਾਂ ਭਾਰਤ 2019-20 'ਚ 7.6 ਫੀਸਦੀ ਦੀ ਮਜਬੂਤ ਗ੍ਰੋਥ ਹਾਸਲ ਕਰ ਲਵੇਗਾ। ਪੀ. ਡਬਲਿਊ. ਸੀ. ਦੇ ਉੱਚ ਅਰਥ-ਸ਼ਾਸਤਰੀ ਮਾਈਕ ਜੈਕਮੇਨ ਨੇ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਵੱਡੀ ਅਰਥਵਿਵਸਥਾ ਹੈ। ਰਿਪੋਰਟ ਮੁਤਾਬਕ, ਜੀ. ਐੱਸ. ਟੀ. ਨਾਲ ਗ੍ਰੋਥ ਨੂੰ ਬਲ ਮਿਲੇਗਾ। ਉੱਥੇ ਹੀ ਵਿਸ਼ਵ ਅਰਥਵਿਵਸਥਾ ਦੀ ਰਫਤਾਰ 2019 'ਚ ਸੁਸਤ ਰਹੇਗੀ। ਰਿਪੋਰਟ ਮੁਤਾਬਕ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਦੀ ਵਿਕਾਸ ਦਰ ਨੇ 2016 ਦੇ ਅੰਤ ਅਤੇ 2018 ਦੇ ਸ਼ੁਰੂ 'ਚ ਜੋ ਰਫਤਾਰ ਫੜੀ ਸੀ ਉਹ ਹੁਣ ਪੂਰੀ ਹੋ ਚੁੱਕੀ ਹੈ।
ਕਿੰਨੀ ਹੈ ਭਾਰਤ ਦੀ ਜੀ. ਡੀ. ਪੀ.?
ਵਿੱਤੀ ਸਾਲ 2017 ਦੇ ਅੰਤ ਤਕ ਭਾਰਤ ਦੀ ਜੀ. ਡੀ. ਪੀ. 2.60 ਲੱਖ ਕਰੋੜ ਡਾਲਰ ਰਹੀ ਹੈ, ਜਦੋਂ ਕਿ ਫਰਾਂਸ ਦੀ 2.58 ਲੱਖ ਕਰੋੜ ਡਾਲਰ। ਭਾਰਤ ਵਿਸ਼ਵ ਦੀ 6ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਉੱਥੇ ਹੀ 2017 'ਚ ਯੂ. ਕੇ. ਦੀ ਜੀ. ਡੀ. ਪੀ. 2.62 ਲੱਖ ਕਰੋੜ ਡਾਲਰ ਰਹੀ ਹੈ ਅਤੇ ਇਹ ਪੰਜਵੇਂ ਨੰਬਰ 'ਤੇ ਰਿਹਾ।
ਵਿਸ਼ਵ ਬੈਂਕ ਮੁਤਾਬਕ, 19.39 ਲੱਖ ਕਰੋੜ ਡਾਲਰ ਦੀ ਜੀ. ਡੀ. ਪੀ. ਨਾਲ ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਦੂਜੇ ਨੰਬਰ 'ਤੇ ਚੀਨ, ਤੀਜੇ 'ਤੇ ਜਪਾਨ ਅਤੇ ਚੌਥੇ 'ਤੇ ਜਰਮਨੀ ਹਨ। ਅਰਥਵਿਵਸਥਾ ਦਾ ਅਕਾਰ ਵੱਡਾ ਹੋਣਾ ਸਕਾਰਾਤਮਕ ਸੰਕੇਤ ਹੁੰਦਾ ਹੈ ਪਰ ਇਸ ਤੋਂ ਵੀ ਮਹੱਤਵਪੂਰਨ ਹੈ ਪ੍ਰਤੀ ਵਿਅਕਤੀ ਆਮਦਨ 'ਚ ਵਾਧਾ। ਜਦੋਂ ਅਰਥਵਿਵਸਥਾ 'ਚ ਪ੍ਰਤੀ ਵਿਅਕਤੀ ਆਮਦਨ ਦਰ ਵਧਦੀ ਹੈ ਤਾਂ ਖਪਤ ਦੀ ਦਰ 'ਚ ਵੀ ਵਾਧਾ ਹੁੰਦਾ ਹੈ।
ਚਮੜਾ ਖੇਤਰ ਦਾ ਦੋ ਸਾਲ ਨਿਰਯਾਤ 'ਚ 8-10 ਫੀਸਦੀ ਵਾਧੇ ਦਾ ਟੀਚਾ
NEXT STORY