ਵਾਸ਼ਿੰਗਟਨ-ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਨੇ ਕਿਹਾ ਕਿ ਭਾਰਤ ਨੂੰ ਆਧਾਰ ਵਰਗੇ ਵਿਸ਼ਾਲ ਪਛਾਣ ਪ੍ਰੋਗਰਾਮ ਦੇ ਲਾਗੂਕਰਨ 'ਚ ਗੁਪਤਤਾ ਅਤੇ ਸੁਰੱਖਿਆ ਯਕੀਨੀ ਕਰਨ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਆਈ. ਐੱਮ. ਐੱਫ. ਨੇ ਜੈਵਿਕ ਪਛਾਣ ਪ੍ਰਣਾਲੀ ਦੇ ਮਾਮਲੇ 'ਚ ਭਾਰਤ ਨੂੰ ਮੋਹਰੀ ਦੱਸਿਆ ਹੈ। ਆਈ. ਐੱਮ. ਐੱਫ. ਨੇ ਡਿਜੀਟਲ ਸਰਕਾਰ 'ਤੇ ਵਿੱਤੀ ਨਿਗਰਾਨੀ ਰਿਪੋਰਟ 'ਚ ਕਿਹਾ ਕਿ ਡਿਜੀਟਲੀਕਰਨ ਨਾਲ ਮਜ਼ਬੂਤ ਪ੍ਰਸ਼ਾਸਨ ਅਤੇ ਵਿੱਤੀ ਪਾਰਦਰਸ਼ਿਤਾ ਅਮਲ 'ਚ ਲਿਆਂਦੀ ਜਾ ਸਕਦੀ ਹੈ। ਇਸ ਨਾਲ ਬਜਟ ਪ੍ਰਕਿਰਿਆਵਾਂ ਅਤੇ ਵਿੱਤੀ ਨੀਤੀਆਂ ਪ੍ਰਤੀ ਜਨਤਕ ਜਾਗਰੂਕਤਾ ਅਤੇ ਜਾਂਚ ਵੀ ਯਕੀਨੀ ਹੁੰਦੀ ਹੈ।
ਆਈ. ਐੱਮ. ਐੱਫ. ਨੇ ਕੱਲ ਕਿਹਾ ਕਿ ਭਾਰਤ 'ਚ ਜੈਵਿਕ ਪਛਾਣ ਅਤੇ ਇਲੈਕਟ੍ਰਾਨਿਕ ਭੁਗਤਾਨ ਨੇ ਐੱਲ. ਪੀ. ਜੀ. ਛੋਟ ਦੀਆਂ ਖਾਮੀਆਂ ਨੂੰ ਘੱਟ ਕਰਨ 'ਚ ਮਦਦ ਕੀਤੀ ਹੈ। ਰਿਪੋਰਟ 'ਚ ਕਿਹਾ ਗਿਆ, ''ਜੈਵਿਕ ਪਛਾਣ ਪ੍ਰਣਾਲੀ ਆਧਾਰ 'ਚ 1.2 ਅਰਬ ਰਜਿਸਟਰਡ ਨਾਗਰਿਕਾਂ ਦੇ ਨਾਲ ਭਾਰਤ ਇਸ ਖੇਤਰ 'ਚ ਮੋਹਰੀ ਹੈ।'' ਹਾਲਾਂਕਿ, ਉਸ ਨੇ ਜ਼ੋਰ ਦਿੱਤਾ ਕਿ ਸਰਕਾਰ ਨੂੰ ਵਿਸ਼ਾਲ ਪਛਾਣ ਪ੍ਰੋਗਰਾਮਾਂ ਦੇ ਲਾਗੂਕਰਨ 'ਚ ਗੁਪਤਤਾ ਅਤੇ ਸੁਰੱਖਿਆ ਕੰਟਰੋਲ ਯਕੀਨੀ ਕਰਨ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।
ਸੇਬੀ ਨੇ ਸਰਕਾਰੀ, ਕਾਰਪੋਰੇਟ ਬਾਂਡ 'ਚ ਐੱਫ. ਪੀ. ਆਈ. ਨਿਵੇਸ਼ ਦੀ ਹੱਦ ਵਧਾਈ
NEXT STORY