ਨਵੀਂ ਦਿੱਲੀ- ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਤੇ ਬ੍ਰਿਟੇਨ ਵਿਚਕਾਰ ਉਡਾਣਾਂ ਨੂੰ 8 ਜਨਵਰੀ, 2021 ਤੋਂ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਯੂ. ਕੇ. ਵਿਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੀ ਵਜ੍ਹਾ ਨਾਲ ਸਰਕਾਰ ਨੇ 22 ਦਸੰਬਰ ਤੋਂ ਬ੍ਰਿਟੇਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ 'ਤੇ ਪਾਬੰਦੀ ਲਾ ਦਿੱਤੀ ਸੀ, ਨਾਲ ਹੀ ਦੇਸ਼ ਤੋਂ ਯੂ. ਕੇ. ਜਾਣ ਵਾਲੀਆਂ ਉਡਾਣਾਂ 'ਤੇ ਵੀ ਪਾਬੰਦੀ ਲਾਈ ਗਈ ਸੀ।
ਹਾਲ ਹੀ ਵਿਚ ਸਰਕਾਰ ਨੇ ਇਸ ਪਾਬੰਦੀ ਨੂੰ 7 ਜਨਵਰੀ, 2021 ਤੱਕ ਵਧਾ ਦਿੱਤਾ ਸੀ। ਭਾਰਤ ਤੋਂ ਇਲਾਵਾ ਫਰਾਂਸ, ਜਰਮਨੀ, ਨੀਦਰਲੈਂਡਸ ਸਣੇ ਕਈ ਯੂਰਪੀ ਦੇਸ਼ਾਂ ਨੇ ਵੀ ਬ੍ਰਿਟੇਨ ਲਈ ਹਵਾਈ ਯਾਤਰਾ 'ਤੇ ਪਾਬੰਦੀ ਲਾ ਦਿੱਤੀ ਸੀ। ਨਾਰਵੇ ਨੈਗੇਟਿਵ ਰਿਪੋਰਟ ਲਾਜ਼ਮੀ ਕਰਨ ਦੇ ਨਾਲ 2 ਜਨਵਰੀ ਤੋਂ ਪਾਬੰਦੀ ਹਟਾ ਦੇਵੇਗਾ।
ਇਹ ਵੀ ਪੜ੍ਹੋ- ਨਾਰਵੇ ਨੇ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਖ਼ਤਰੇ 'ਚ UK ਤੋਂ ਉਡਾਣਾਂ 'ਤੇ ਰੋਕ ਹਟਾਈ
ਹਵਾਬਾਜ਼ੀ ਮੰਤਰੀ ਨੇ ਕਿਹਾ 23 ਜਨਵਰੀ ਤੱਕ ਹਰ ਹਫ਼ਤੇ ਭਾਰਤ ਅਤੇ ਯੂ. ਕੇ. ਵਿਚਕਾਰ 15-15 ਉਡਾਣਾਂ ਦੇ ਆਉਣ-ਜਾਣ ਦੀ ਇਜਾਜ਼ਤ ਹੋਵੇਗੀ। ਭਾਰਤ ਵਿਚ ਇਹ ਉਡਾਣਾਂ ਸਿਰਫ਼ ਦਿੱਲੀ, ਮੁੰਬਈ, ਬੇਂਗਲੁਰੂ, ਹੈਦਰਾਬਾਦ ਤੋਂ ਹੀ ਚੱਲਣਗੀਆਂ ਅਤੇ ਉਤਰਨਗੀਆਂ। ਪੁਰੀ ਨੇ ਕਿਹਾ ਕਿ ਇਸ ਬਾਰੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਵੱਲੋਂ ਜਲਦ ਹੀ ਵਿਸਥਾਰ ਜਾਣਕਾਰੀ ਸਾਂਝੀ ਕਰੇਗਾ। ਗੌਰਤਲਬ ਹੈ ਕਿ ਹੁਣ ਤੱਕ ਯੂ. ਕੇ. ਤੋਂ ਪਰਤੇ ਲੋਕਾਂ ਵਿਚੋਂ 20 ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਸੰਕ੍ਰਮਿਤ ਪਾਏ ਗਏ ਹਨ। ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਜ਼ਿਆਦਾ ਸੰਕਰਾਮਕ ਹੈ।
ਇਹ ਵੀ ਪੜ੍ਹੋ- ਪਾਕਿਸਤਾਨ : ਭੀੜ ਵੱਲੋਂ ਢਾਹੇ ਗਏ ਹਿੰਦੂ ਮੰਦਰ ਦਾ ਮੁੜ ਨਿਰਮਾਣ ਕਰੇਗੀ ਸੂਬਾ ਸਰਕਾਰ
ਸੋਨੇ ਦੇ ਮੁੱਲ 'ਚ ਉਛਾਲ, ਚਾਂਦੀ 420 ਰੁਪਏ ਹੋਈ ਸਸਤੀ, ਵੇਖੋ ਕੀਮਤਾਂ
NEXT STORY