ਨਵੀਂ ਦਿੱਲੀ— ਸ਼ਿਪਿੰਗ ਮੰਤਰਾਲਾ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿਚ ਕੀਤੇ ਗਏ ਉਪਰਾਲਿਆਂ ਨਾਲ ਸਾਲ 2018 ਵਿਚ ਭਾਰਤੀ ਜਾਂ ਵਿਦੇਸ਼ੀ ਜਹਾਜ਼ਾਂ 'ਤੇ ਤਾਇਨਾਤ ਭਾਰਤੀ ਸੇਲਰਜ਼ (ਮਲਾਹਾਂ) ਦੀ ਗਿਣਤੀ ਵਿਚ 35 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਾਲ 2018 ਵਿਚ ਇਹ ਗਿਣਤੀ ਵਧ ਕੇ 2,08,799 ਹੋ ਗਈ ਹੈ ਜੋ ਸਾਲ 2017 ਵਿਚ 1,54,349 ਸੀ। ਇਸ ਦੇ ਨਾਲ-ਨਾਲ ਸਾਲ 2017 ਵਿਚ ਜਹਾਜ਼ 'ਤੇ ਸਿਖਲਾਈ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਸਾਲ 2017 ਦੇ 14,307 ਤੋਂ ਵਧ ਕੇ ਸਾਲ 2018 ਵਿਚ 19,545 ਹੋ ਗਈ, ਜੋ ਲਗਭਗ 37 ਫ਼ੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ। ਪਿਛਲੇ 4 ਸਾਲਾਂ ਵਿਚ ਸਰਕਾਰ ਵਲੋਂ ਸਮੁੰਦਰੀ ਸਿਖਲਾਈ ਦੇ ਮਿਆਰਾਂ ਵਿਚ ਸੁਧਾਰ, ਆਨ-ਬੋਰਡ ਸਿਖਲਾਈ ਦੇ ਮੌਕਿਆਂ ਵਿਚ ਵਾਧਾ, ਪ੍ਰੀਖਿਆ ਅਤੇ ਸਰਟੀਫਿਕੇਸ਼ਨ ਸਿਸਟਮ ਵਿਚ ਸੁਧਾਰ ਅਤੇ ਪੇਸ਼ੇ ਨੂੰ ਆਸਾਨ ਬਣਾਉਣ ਵਰਗੇ ਕੀਤੇ ਗਏ ਉਪਰਾਲਿਆਂ ਦੀ ਇਕ ਲੰਮੀ ਲੜੀ ਦੇ ਕਾਰਨ ਭਾਰਤੀ ਸਮੁੰਦਰੀ ਸੇਲਰਜ਼ ਦੀ ਗਿਣਤੀ ਵਿਚ ਵਾਧਾ ਸੰਭਵ ਹੋਇਆ ਹੈ।
ਟਿਆਗੋ ਨੇ 2 ਲੱਖ ਦੀ ਵਿਕਰੀ ਦਾ ਅੰਕੜਾ ਕੀਤਾ ਪਾਰ
NEXT STORY