ਨਵੀਂ ਦਿੱਲੀ— ਕੌਮਾਂਤਰੀ ਬਾਜ਼ਾਰਾਂ 'ਚ ਲਾਲ ਮਿਰਚ, ਛੋਟੀ ਇਲਾਇਚੀ ਅਤੇ ਲਸਣ ਦੀ ਮੰਗ ਆਉਣ ਨਾਲ ਮੌਜੂਦਾ ਮਾਲੀ ਵਰ੍ਹੇ 'ਚ 8,850.53 ਕਰੋੜ ਰੁਪਏ ਮੁੱਲ ਦੇ 5 ਲੱਖ 57 ਹਜ਼ਾਰ 525 ਟਨ ਮਸਾਲੇ ਬਰਾਮਦ (ਇੰਪੋਰਟ) ਕੀਤੇ ਗਏ ਹਨ। ਭਾਰਤੀ ਮਸਾਲਾ ਬੋਰਡ ਦੇ ਅੰਕੜਿਆਂ ਮੁਤਾਬਕ ਸਭ ਤੋਂ ਜ਼ਿਆਦਾ ਮੰਗ ਮਿਰਚ ਦੀ ਰਹੀ ਹੈ, ਜਦੋਂਕਿ ਇਲਾਇਚੀ ਅਤੇ ਲਸਣ ਦੀ ਮੰਗ 'ਚ ਵੀ ਤੇਜ਼ੀ ਦਰਜ ਕੀਤੀ ਗਈ ਹੈ।
ਇਹ ਅੰਕੜੇ ਅਪ੍ਰੈਲ-ਸਤੰਬਰ 2017 ਦੀ ਮਿਆਦ ਦੇ ਹਨ। ਇਸ ਤੋਂ ਪਿਛਲੇ ਸਾਲ ਇਸੇ ਮਿਆਦ ਦੌਰਾਨ 8,700.15 ਕਰੋੜ ਰੁਪਏ ਦੇ 4 ਲੱਖ 50 ਹਜ਼ਾਰ 700 ਟਨ ਮਸਾਲੇ ਵਿਦੇਸ਼ ਭੇਜੇ ਗਏ ਸਨ। ਬੋਰਡ ਦੇ ਮੁਖੀ ਡਾ. ਏ. ਜੈ ਤਿਲਕ ਨੇ ਕਿਹਾ ਹੈ ਕਿ ਭਾਰਤੀ ਮਸਾਲਿਆਂ 'ਚ ਮਿਰਚ, ਜ਼ੀਰਾ, ਹਲਦੀ, ਇਲਾਇਚੀ, ਲਸਣ ਅਤੇ ਪੁਦੀਨਾ ਉਤਪਾਦ ਸਭ ਤੋਂ ਜ਼ਿਆਦਾ ਮੰਗ ਵਾਲੇ ਹਨ ਅਤੇ ਕੌਮਾਂਤਰੀ ਬਾਜ਼ਾਰਾਂ 'ਚ ਗੁਣਵੱਤਾ ਵਾਲੇ ਮਸਾਲਿਆਂ ਦੀ ਮੰਗ ਨੂੰ ਇਹ ਮਸਾਲੇ ਪੂਰਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਇਲਾਵਾ ਇਨ੍ਹਾਂ ਮਸਾਲਿਆਂ ਨੂੰ ਵਾਧਾ ਦੇਣ ਲਈ ਬੋਰਡ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਨਾਲ ਵੀ ਬਰਾਮਦ ਨੂੰ ਕਾਫੀ ਹੱਲਾਸ਼ੇਰੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਸੰਤੁਸ਼ਟੀ ਵਾਲੀ ਗੱਲ ਇਹ ਹੈ ਕਿ ਕੌਮਾਂਤਰੀ ਬਾਜ਼ਾਰਾਂ 'ਚ ਹੋ ਰਹੇ ਉਤਰਾਅ-ਚੜ੍ਹਾਅ ਅਤੇ ਦੁਨੀਆ ਭਰ ਦੇ ਦੇਸ਼ਾਂ ਦੇ ਸਖਤ ਖੁਰਾਕ ਸੁਰੱਖਿਆ ਨਿਯਮਾਂ ਦੇ ਬਾਵਜੂਦ ਭਾਰਤੀ ਮਸਾਲਿਆਂ ਅਤੇ ਮਸਾਲਾ ਉਤਪਾਦਾਂ ਦੀ ਬਰਾਮਦ ਲਗਾਤਾਰ ਵਧ ਰਹੀ ਹੈ।
ਛੇਤੀ ਹੀ ਸਨੈਪਡੀਲ ਦੀ ਲਾਜ਼ੀਸਟਿਕਸ ਇਕਾਈ ਨੂੰ ਖਰੀਦ ਸਕਦਾ ਹੈ ਫਿਊਚਰ ਗਰੁੱਪ
NEXT STORY