ਮੁੰਬਈ — ਕਾਰਪੋਰੇਟ ਟੈਕਸ 'ਚ ਕਟੌਤੀ ਤੋਂ ਬਾਅਦ ਭਾਰਤੀ ਸ਼ੇਅਰ ਬਜ਼ਾਰ ਨੇ 20 ਸਤੰਬਰ 2019 ਨੂੰ ਦਹਾਕੇ ਦਾ ਰਿਕਾਰਡ ਵਾਧਾ ਦਰਜ ਕੀਤਾ। ਸੈਂਸੈਕਸ ਨੇ 2,200 ਅੰਕ ਅਤੇ ਨਿਫਟੀ ਨੇ 630 ਅੰਕਾਂ ਦੀ ਤੇਜ਼ੀ ਦਰਜ ਕੀਤੀ। ਅਗਲੇ ਕਾਰੋਬਾਰੀ ਦਿਨ ਵੀ ਬਜ਼ਾਰ ਵਾਧੇ 'ਚ ਹੀ ਰਿਹਾ। ਬਜ਼ਾਰ 'ਚ ਦੋ ਦਿਨਾਂ ਦੀ ਤੇਜ਼ੀ ਨਾਲ ਨਿਵੇਸ਼ਕਾਂ ਮਾਲਾਮਾਲ ਹੋ ਗਏ ਅਤੇ 11 ਲੱਖ ਕਰੋੜ ਰੁਪਏ ਤੱਕ ਦਾ ਲਾਭ ਕਮਾਇਆ।
ਪਰ ਹੁਣ ਕਾਰਪੋਰੇਟ ਟੈਕਸ 'ਚ ਕਟੌਤੀ ਦਾ ਉਤਸ਼ਾਹ ਹੁਣ ਠੰਡਾ ਹੁੰਦਾ ਦਿਖਾਈ ਦੇ ਰਿਹਾ ਹੈ। ਹੁਣ ਨਿਵੇਸ਼ਕਾਂ ਨੇ ਸ਼ੇਅਰ ਬਜ਼ਾਰ 'ਚੋਂ ਮੁਨਾਫਾ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ ਹੈ। ਨਤੀਜੇ ਵਜੋਂ ਬਜ਼ਾਰ 'ਚ ਜਾਰੀ ਤੇਜ਼ੀ 'ਤੇ ਬ੍ਰੇਕ ਲੱਗ ਗਈ ਹੈ ਅਤੇ ਮੰਗਲਵਾਰ ਨੂੰ ਸ਼ੇਅਰ ਬਜ਼ਾਰ ਲਗਭਗ ਸਪਾਟ ਪੱਧਰ 'ਤੇ ਬੰਦ ਹੋਏ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 7.11 ਅੰਕਾਂ ਦੀ ਤੇਜ਼ੀ ਨਾਲ 39,097.14 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 12 ਅੰਕਾਂ ਦੀ ਗਿਰਾਵਟ ਨਾਲ 11,588 'ਤੇ ਬੰਦ ਹੋਇਆ।
ਸੈਂਸੈਕਸ 'ਚ ਇਨਫੋਸਿਸ ਸਭ ਤੋਂ ਜ਼ਿਆਦਾ ਉਛਲਿਆ
ਸੈਂਸੈਕਸ 'ਚ ਇਨਫੋਸਿਸ ਸਭ ਤੋਂ ਜ਼ਿਆਦਾ 3.78 ਫੀਸਦੀ ਉਛਲਿਆ। ਰਿਲਾਇੰਸ ਇੰਡਸਟਰੀਜ਼ ਅਤੇ ਟੇਕ ਮਹਿੰਦਰਾ ਨੇ ਤਿੰਨ ਫੀਸਦੀ ਤੋਂ ਜ਼ਿਆਦਾ ਤੇਜ਼ੀ ਦਰਜ ਕੀਤੀ। ਟਾਟਾ ਮੋਟਰਜ਼ ਦੋ ਫੀਸਦੀ ਤੋਂ ਜ਼ਿਆਦਾ, ਮਾਰੂਤੀ, ਟੀ.ਸੀ.ਐਸ., ਐਚ.ਸੀ.ਐੱਲ. ਟੇਕ, ਯੈੱਸ ਬੈਂਕ, ਵੇਦਾਂਤਾ ਅਤੇ ਪਾਵਰ ਗ੍ਰਿਡ ਇਕ ਫੀਸਦੀ ਤੋਂ ਜ਼ਿਆਦਾ ਉਛਲੇ।
ਇਨ੍ਹਾਂ ਕੰਪਨੀਆਂ ਨੇ ਦਰਜ ਕੀਤੀ ਗਿਰਾਵਟ
ਸੈਂਸੈਕਸ 'ਚ ਸਭ ਤੋਂ ਜ਼ਿਆਦਾ ਸਟੇਟ ਬੈਂਕ ਫਿਸਲਿਆ। ਐਕਸਸਿ ਬੈਂਕ ਅਤੇ ਐਸ.ਐਂਡ.ਟੀ., 'ਚ ਤਿੰਨ ਫੀਸਦੀ ਤੋਂ ਜ਼ਿਆਦਾ ਦੀ ਗਿਰਵਾਟ ਰਹੀ। ਹੀਰੋ ਮੋਟੋਕਾਰਪ, ਏਸ਼ੀਅਨ ਪੇਂਟਸ ਅਤੇ ਓ.ਐਨ.ਜੀ.ਸੀ. 'ਚ ਦੋ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਰਹੀ। ਟਾਟਾ ਸਟੀਲ, ਬਜਾਜ ਫਾਇਨਾਂਸ, ਕੋਟਕ ਮਹਿੰਦਰਾ, ਐਚ.ਡੀ.ਐਫ.ਸੀ., ਬਜਾਜ ਆਟੋ ਅਤੇ ਮਹਿੰਦਰਾ ਐਂਡ ਮਹਿੰਦਰਾ 'ਚ ਇਕ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ।
ਦੋ ਦਿਨਾਂ 'ਚ ਕਰੀਬ 3,000 ਅੰਕ ਉਛਲਿਆ ਸੀ ਸੈਂਸੈਕਸ
ਇਸ ਤੋਂ ਪਹਿਲਾਂ ਦੇ ਦੋ ਦਿਨਾਂ 'ਚ ਸੈਂਸੈਕਸ 'ਚ 2,996.56 ਅੰਕ ਜਾਂ 8.30 ਫੀਸਦੀ ਦਾ ਉਛਾਲ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਨਿਫਟੀ 'ਚ 895.40 ਅੰਕ ਜਾਂ 8.36 ਫੀਸਦੀ ਦਾ ਉਛਾਲ ਦਰਜ ਕੀਤਾ ਗਿਆ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਕਾਰਪੋਰੇਟ ਟੈਕਸ ਦੀ ਪ੍ਰਭਾਵੀ ਦਰ 'ਚ ਕਰੀਬ 10 ਫੀਸਦੀ ਅੰਕ ਦੀ ਕਟੌਤੀ ਕਰ ਦਿੱਤੀ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਅਤੇ ਸੋਮਵਾਰ ਨੂੰ ਬਜ਼ਾਰ 'ਚ ਭਾਰੀ ਤੇਜ਼ੀ ਦੇਖੀ ਗਈ ਸੀ।
IT ਸੈਕਟਰ 'ਚ ਸਭ ਤੋਂ ਜ਼ਿਆਦਾ ਉਛਾਲ
ਬੰਬਈ ਸਟਾਕ ਐਕਸਚੇਂਜ 'ਚ ਸਭ ਤੋਂ ਜ਼ਿਆਦਾ 2.31 ਫੀਸਦੀ ਉਛਾਲ ਦਰਜ ਕੀਤਾ ਗਿਆ। ਊਰਜਾ ਸੈਕਟਰ 'ਚ 1.65 ਫੀਸਦੀ ਦੀ ਤੇਜ਼ੀ ਰਹੀ। ਦੂਜੇ ਪਾਸੇ ਗਿਰਾਵਟ ਵਾਲੇ ਸੈਕਟਰ 'ਚ ਪੂੰਜੀਗਤ ਵਸਤੂ ਸੈਕਟਰ 'ਚ ਸਭ ਤੋਂ ਜ਼ਿਆਦਾ 1.80 ਫੀਸਦੀ ਦੀ ਗਿਰਾਵਟ ਰਹੀ। ਬੰਬਈ ਸਟਾਕ ਐਕਸਚੇਂਜ ਦੇ ਮਿਡ ਕੈਪ ਇੰਡੈਕਸ 'ਚ 0.51 ਫੀਸਦੀ ਗਿਰਾਵਟ ਅਤੇ ਸਮਾਲਕੈਪ 'ਚ 0.17 ਫੀਸਦੀ ਦੀ ਤੇਜ਼ੀ ਰਹੀ।
ਤਿਓਹਾਰੀ ਸੀਜ਼ਨ 'ਤੇ ਮਾਰੂਤੀ ਸੁਜ਼ੂਕੀ ਦਾ ਵੱਡਾ ਆਫਰ, ਕਾਰਾਂ ਦੀਆਂ ਕੀਮਤਾਂ 'ਚ ਕੀਤੀ ਕਟੌਤੀ
NEXT STORY