ਬਿਜ਼ਨੈੱਸ ਡੈਸਕ - ਜੂਨ ਮਹੀਨੇ 'ਚ ਭਾਰਤ ਦੇ ਉਦਯੋਗਿਕ ਉਤਪਾਦਨ ਸੂਚਕ ਅੰਕ (IIP) ਦੀ ਰਫ਼ਤਾਰ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮਹੀਨੇ ਦੇ ਦੌਰਾਨ ਉਦਯੋਗਿਕ ਉਤਪਾਦਨ ਦੇ ਸੂਚਕਾਂਕ ਦੇ ਹਿਸਾਬ ਨਾਲ ਵਿਕਾਸ ਦਰ ਘੱਟ ਹੋ ਕੇ 4 ਫ਼ੀਸਦੀ ਤੋਂ ਹੇਠਾਂ ਆ ਗਈ। ਇਸ ਤੋਂ ਇੱਕ ਮਹੀਨਾ ਪਹਿਲਾਂ ਭਾਵ ਮਈ 2023 ਵਿੱਚ, IIP ਵਾਧਾ 5 ਫ਼ੀਸਦੀ ਤੋਂ ਵੱਧ ਰਿਹਾ ਸੀ।
ਇਹ ਵੀ ਪੜ੍ਹੋ : 70 ਰੁਪਏ ਕਿਲੋ ਵਿਕੇਗਾ ਟਮਾਟਰ! ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਚੁੱਕ ਰਹੀ ਇਹ ਵੱਡਾ ਕਦਮ
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੁਆਰਾ ਬੀਤੇ ਦਿਨ ਇੱਕ ਅਧਿਕਾਰਤ ਰਿਲੀਜ਼ ਵਿੱਚ ਆਈਆਈਪੀ ਡੇਟਾ ਦੀ ਜਾਣਕਾਰੀ ਦਿੱਤੀ ਗਈ। ਅੰਕੜਿਆਂ ਅਨੁਸਾਰ, ਜੂਨ 2023 ਦੇ ਮਹੀਨੇ ਵਿੱਚ ਉਦਯੋਗਿਕ ਉਤਪਾਦਨ ਦੇ ਸੂਚਕਾਂਕ ਵਿੱਚ 3.7 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਇਕ ਮਹੀਨਾ ਪਹਿਲਾਂ ਇਹ ਅੰਕੜਾ 5.2 ਫ਼ੀਸਦੀ 'ਤੇ ਰਿਹਾ ਸੀ। ਮਈ 2023 ਵਿੱਚ ਆਈਆਈਪੀ ਵਾਧਾ ਪਿਛਲੇ ਤਿੰਨ ਮਹੀਨਿਆਂ ਵਿੱਚ ਸਭ ਤੋਂ ਵੱਧ ਸੀ।
ਇਹ ਵੀ ਪੜ੍ਹੋ : ਗੰਢਿਆਂ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ
ਨੈਸ਼ਨਲ ਸਟੈਟਿਸਟਿਕਸ ਆਫਿਸ ਦੇ ਅੰਕੜਿਆਂ ਅਨੁਸਾਰ, ਇੱਕ ਸਾਲ ਪਹਿਲਾਂ ਯਾਨੀ ਜੂਨ 2022 ਵਿੱਚ ਫੈਕਟਰੀ ਆਉਟਪੁੱਟ ਵਿੱਚ 12.6 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਇਸ ਤਰ੍ਹਾਂ ਉਦਯੋਗਿਕ ਉਤਪਾਦਨ ਦਾ ਵਾਧਾ, ਜਿਵੇਂ ਕਿ ਉਦਯੋਗਿਕ ਉਤਪਾਦਨ ਦੇ ਸੂਚਕਾਂਕ ਦੇ ਆਧਾਰ 'ਤੇ ਮਾਪਿਆ ਜਾਂਦਾ ਹੈ, ਕਾਫ਼ੀ ਹੌਲੀ ਹੋ ਗਿਆ ਹੈ। ਵਿਕਾਸ ਦਰ, ਜੋ ਇਕ ਸਾਲ ਪਹਿਲਾਂ 12.5 ਫ਼ੀਸਦੀ ਤੋਂ ਵੱਧ ਸੀ, ਹੁਣ ਘਟ ਕੇ ਸਿਰਫ਼ 3.7 ਫ਼ੀਸਦੀ ਰਹਿ ਗਈ ਹੈ। NSO ਨੇ ਕਿਹਾ ਕਿ ਜੂਨ 2023 ਦੌਰਾਨ ਨਿਰਮਾਣ ਖੇਤਰ ਦਾ ਉਤਪਾਦਨ 3.1 ਫ਼ੀਸਦੀ ਦੀ ਦਰ ਨਾਲ ਵਧਿਆ ਹੈ, ਜਦੋਂ ਕਿ ਮਾਈਨਿੰਗ ਖੇਤਰ ਵਿੱਚ 7.6 ਫ਼ੀਸਦੀ ਦੀ ਦਰ ਨਾਲ ਵਾਧਾ ਹੋਇਆ। ਇਸੇ ਤਰ੍ਹਾਂ ਪਾਵਰ ਆਉਟਪੁੱਟ ਵਿੱਚ 4.2 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਾਹਕਾਂ ਲਈ ਖ਼ਾਸ ਖ਼ਬਰ : ਰਿਲਾਇੰਸ ਲੈ ਕੇ ਆ ਗਿਆ ‘ਡਿਜੀਟਲ ਇੰਡੀਆ ਸੇਲ’
NEXT STORY