ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) – ਰਿਲਾਇੰਸ ਡਿਜੀਟਲ ਚਿਰਾਂ ਤੋਂ ਉਡੀਕੀ ਜਾਣ ਵਾਲੀ ਡਿਜੀਟਲ ਇੰਡੀਆ ਸੇਲ ਨਾਲ ਲੋਕਾਂ ਨੂੰ ਤਕਨਾਲੋਜੀ ਪੱਖੋਂ ਮਜ਼ਬੂਤ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਮੈਗਾ ਈਵੈਂਟ 15 ਅਗਸਤ ਤੱਕ ਅਤਿਆਧੁਨਿਕ ਇਲੈਕਟ੍ਰਾਨਿਕਸ ਅਤੇ ਗੈਜੇਟਸ ਦੀ ਇਕ ਵਿਸ਼ਾਲ ਰੇਂਜ ’ਤੇ ਸ਼ਾਨਦਾਰ ਡੀਲਸ ਅਤੇ ਡਿਸਕਾਊਂਟਸ ਦੇਣ ਦਾ ਵਾਅਦਾ ਕਰਦਾ ਹੈ। ਡਿਜੀਟਲ ਇੰਡੀਆ ਸੇਲ ਗਾਹਕਾਂ ਨੂੰ ਉਨ੍ਹਾਂ ਦੇ ਐੱਸ. ਬੀ. ਆਈ. ਕ੍ਰੈਡਿਟ ਕਾਰਡ ’ਤੇ 5000 ਰੁਪਏ ਦੀ ਸ਼ਾਪਿੰਗ ’ਤੇ ਭਾਰੀ 10 ਫ਼ੀਸਦੀ ਤੁਰੰਤ ਛੋਟ ਦਿੰਦਾ ਹੈ।
ਇਹ ਵੀ ਪੜ੍ਹੋ : 70 ਰੁਪਏ ਕਿਲੋ ਵਿਕੇਗਾ ਟਮਾਟਰ! ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਚੁੱਕ ਰਹੀ ਇਹ ਵੱਡਾ ਕਦਮ
ਗਾਹਕ ਸਾਰੇ ਡੈਬਿਟ ਅਤੇ ਕ੍ਰੈਡਿਟ ਕਾਰਡਰਸ ’ਤੇ ਵਾਧੂ 3000 ਰੁਪਏ ਦੇ ਖ਼ਰਚੇ ’ਤੇ 5 ਫ਼ੀਸਦੀ ਦੀ ਤੁਰੰਤ ਛੋਟ ਦਾ ਵੀ ਲਾਭ ਉਠਾ ਸਕਦੇ ਹਨ। ਇਨ੍ਹਾਂ ਕੈਸ਼ ਡਿਸਕਾਊਂਟਸ ਤੋਂ ਇਲਾਵਾ ਰਿਲਾਇੰਸ ਡਿਜੀਟਲ ਕੋਲ ਵੱਖ-ਵੱਖ ਸ਼੍ਰੇਣੀਆਂ ’ਚ ਕੁੱਝ ਸ਼ਾਨਦਾਰ ਖ਼ਾਸ ਆਫਰਸ ਵੀ ਹਨ। ਇਨ੍ਹਾਂ ਸ਼ਾਨਦਾਰ ਆਫਰਸ ਦੇ ਨਾਲ-ਨਾਲ ਹੋਰ ਲਾਭ ਉਠਾਉਣ ਲਈ ਆਪਣੇ ਨੇੜਲੇ ਰਿਲਾਇੰਸ ਡਿਜੀਟਲ ਸਟੋਰ, ਮਾਏ ਜੀਓ ਸਟੋਰ ’ਤੇ ਜਾਓ ਜਾਂ ਰਿਲਾਇੰਸ ਡਿਜੀਟਲ.ਇਨ ’ਤੇ ਲਾਗ ਇਨ ਕਰੋ। ਇਕ ਸੌਖਾਲੀ ਅਤੇ ਸਹੂਲਤ ਭਰਪੂਰ ਖਰੀਦਦਾਰੀ ਦੇ ਤਜ਼ਰਬੇ ਨਾਲ ਐਕਸਪਰਟ ਅਸਿਸਟੈਂਟ ਦਾ ਲਾਭ ਉਠਾਓ।
ਇਹ ਵੀ ਪੜ੍ਹੋ : ਗੰਢਿਆਂ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ
ਰਿਲਾਇੰਸ ਡਿਜੀਟਲ ਇੰਡੀਆ ਦਾ ਸਭ ਤੋਂ ਵੱਡਾ ਇਲੈਕਟ੍ਰਾਨਿਕਸ ਰਿਟੇਲਰ ਹੈ, ਜੋ ਲਾਰਜ ਫਾਰਮੇਟ ਵਾਲੇ 590+ ਰਿਲਾਇੰਸ ਡਿਜੀਟਲ ਸਟੋਰਸ ਅਤੇ 1800+ ਮਾਏ ਜੀਓ ਸਟੋਰ ਨਾਲ 800 ਤੋਂ ਵੱਧ ਸ਼ਹਿਰਾਂ ਵਿੱਚ ਮੌਜੂਦ ਹੈ। ਇਹ ਦੇਸ਼ ਦੇ ਕੋਨੇ-ਕੋਨੇ ਵਿੱਚ ਰਹਿ ਰਹੇ ਗਾਹਕਾਂ ਨੂੰ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ ਅਤੇ ਲੇਟੈਸਟ ਤਕਨਾਲੋਜੀ ਨੂੰ ਅਪਣਾਉਣਾ ਸਾਰਿਆਂ ਲਈ ਸੌਖਾਲਾ ਬਣਦਾ ਹੈ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰਜ਼ਾ ਲੈਣ ਵਾਲਿਆਂ ਲਈ ਝਟਕਾ, ਜਨਤਕ ਖੇਤਰ ਦੇ ਕਈ ਬੈਂਕਾਂ ਨੇ ਵਧਾਈਆਂ ਵਿਆਜ ਦਰਾਂ
NEXT STORY