ਨਵੀਂ ਦਿੱਲੀ-ਉਦਯੋਗ ਸੰਗਠਨਾਂ ਨੇ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਕਾਰਪੋਰੇਟ ਟੈਕਸ ਦੀ ਦਰ ਘਟਾਉਣ ਦੀ ਮੰਗ ਹੈ। ਵਿੱਤ ਮੰਤਰੀ ਨਾਲ ਅੱਜ ਬਜਟ ਤੋਂ ਪਹਿਲਾਂ ਹੋਣ ਵਾਲੀ ਬੈਠਕ 'ਚ ਉਨ੍ਹਾਂ ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਉਤਸ਼ਾਹਿਤ ਦੀ ਮੰਗ ਕੀਤੀ।
ਬਰਾਮਦਕਾਰਾਂ ਨੇ ਜੀ. ਐੱਸ. ਟੀ. ਦਾ ਰੀਫੰਡ ਜਲਦ ਕੀਤੇ ਜਾਣ 'ਤੇ ਜ਼ੋਰ ਦਿੱਤਾ। ਉਦਯੋਗ ਮੰਡਲਾਂ ਨੇ ਵਿੱਤ ਮੰਤਰੀ ਤੋਂ ਕਾਰਪੋਰੇਟ ਟੈਕਸ ਦੀ ਦਰ ਨੂੰ ਮੌਜੂਦਾ ਦੇ 30 ਫੀਸਦੀ ਤੋਂ ਘਟਾ ਕੇ 18 ਤੋਂ 25 ਫੀਸਦੀ ਦੇ ਘੇਰੇ 'ਚ ਲਿਆਉਣ ਦੀ ਗੱਲ ਉਠਾਈ, ਉਥੇ ਬਰਾਮਦਕਾਰਾਂ ਨੇ ਬੈਠਕ 'ਚ ਬਰਾਮਦ ਆਮਦਨ 'ਤੇ ਟੈਕਸ ਤੋਂ ਛੋਟ, ਵਿਦੇਸ਼ੀ ਕਰੰਸੀ ਆਮਦਨੀ 'ਤੇ ਘੱਟ ਟੈਕਸ ਅਤੇ ਜੀ. ਐੱਸ. ਟੀ. ਰੀਫੰਡ ਦਾ ਕੰਮ ਤੇਜ਼ੀ ਨਾਲ ਕੀਤੇ ਜਾਣ ਦੀ ਮੰਗ ਕੀਤੀ। ਫਿੱਕੀ ਪ੍ਰਧਾਨ ਪੰਕਜ ਪਟੇਲ ਨੇ ਕਿਹਾ, ''ਵਿੱਤ ਮੰਤਰੀ ਨੇ ਕਾਫੀ ਸਮਾਂ ਪਹਿਲਾਂ ਕਾਰਪੋਰੇਟ ਟੈਕਸ ਦੀ ਦਰ ਨੂੰ 25 ਫੀਸਦੀ 'ਤੇ ਲਿਆਉਣ ਦਾ ਵਾਅਦਾ ਕੀਤਾ ਸੀ। ਸਾਨੂੰ ਉਮੀਦ ਹੈ ਕਿ ਇਸ ਬਜਟ 'ਚ ਉਹ ਆਪਣੇ ਵਾਅਦੇ ਨੂੰ ਪੂਰਾ ਕਰਨਗੇ।'' ਵਿੱਤ ਮੰਤਰੀ 1 ਫਰਵਰੀ ਨੂੰ ਵਿੱਤੀ ਸਾਲ 2018-19 ਦਾ ਬਜਟ ਪੇਸ਼ ਕਰਨਗੇ।
ਡੀ-ਰਜਿਸਟਰਡ ਫਰਮਾਂ ਦੇ ਬੈਂਕ ਖਾਤਿਆਂ ਤੋਂ ਨੋਟਬੰਦੀ ਦੌਰਾਨ 21,000 ਕਰੋੜ ਦਾ ਲੈਣ-ਦੇਣ
NEXT STORY