ਬਿਜ਼ਨੈੱਸ ਡੈਸਕ- ਬ੍ਰਿਟੇਨ ਕੋਰੋਨਾ ਦੀ ਮਾਰ ਤੋਂ ਉਭਰ ਚੁੱਕਾ ਹੈ ਪਰ ਭਾਰਤੀ ਪਕਵਾਨਾਂ ਦੇ ਮਸ਼ਹੂਰ ਰੈਸਟੋਰੈਂਟ ਮਹਿੰਗਾਈ ਤੋਂ ਹਾਰ ਰਹੇ ਹਨ। ਇਨ੍ਹਾਂ ਦੀ ਥਾਂ ਲੈ ਰਹੇ ਹਨ ਫ੍ਰੈਂਚਾਇਜ਼ੀ ਰੈਸਟੋਰੈਂਟ, ਜੋ ਛੋਟੇ ਹਨ, ਸਟ੍ਰੀਟ ਫੂਡ ਵਰਗੀ ਬਾਂਡਿੰਗ ਕਰ ਰਹੇ ਹਨ ਅਤੇ ਘੱਟ ਥਾਂ 'ਤੇ ਚੱਲ ਸਕਦੇ ਹਨ। ਮੁੱਖ ਕਾਰਨ ਹਨ ਪ੍ਰਾਪਟੀ ਦਾ ਕਿਰਾਇਆ ਵਧਾਉਣਾ ਅਤੇ ਮੂੰਹਫਾੜ ਖੁਰਾਕ ਮਹਿੰਗਾਈ। ਡਰਹਮ ਦਾ ਪ੍ਰਸਿੱਧ ਭਾਰਤੀ ਰੈਸਟੋਰੈਂਟ 'ਸਪਾਈਸੇਸ' 22 ਸਾਲ ਤੋਂ ਮਸਾਲੇਦਾਰ ਭੋਜਨ ਖਵਾਉਂਦਾ ਆਇਆ ਹੈ। ਪਰ ਅਗਲੇ ਹਫਤੇ ਬੰਦ ਹੋ ਜਾਵੇਗਾ। ਇਸ ਦੇ ਪ੍ਰਬੰਧਨ ਦਾ ਕਹਿਣਾ ਹੈ ਕਿ ਹਰ ਚੀਜ਼ ਦੇ ਭਾਅ ਵਧ ਗਏ ਹਨ, ਪਾਰਕਿੰਗ ਡਿਊਟੀ ਤੱਕ ਵਧ ਗਈ ਹੈ। ਭਾਰੀ ਮਨ ਨਾਲ ਰੈਸਟੋਰੈਂਟ ਬੰਦ ਕਰਨ ਦਾ ਫ਼ੈਸਲਾ ਕਰਨਾ ਪਿਆ ਹੈ।
ਘਰ ਵਰਗਾ ਸਵਾਦ ਦੇਵੇਗਾ ਮੋਗਲੀ ਫੂਡ
ਮੋਗਲੀ ਸਟ੍ਰੀਟ ਫੂਡ ਨਾਂ ਨਾਲ ਇਕ ਭਾਰਤ ਰੈਸਟੋਰੈਂਟ ਬਾਈਟਨ ਸ਼ਹਿਰ 'ਚ ਲਾਂਚ ਹੋਣ ਵਾਲਾ ਹੈ। ਇਸ ਚੈਨ ਦੀ ਸ਼ੁਰੂਆਤ ਕਰਨ ਵਾਲੀ ਨਿਸ਼ਾ ਕਟੋਨਾ ਦੱਸਦੀ ਹੈ ਕਿ ਬਹੁਤ ਸਾਰੇ ਲੋਕ ਭਾਰਤ ਤੋਂ ਮੀਲਾਂ ਦੂਰ ਉਹੀਂ ਸਵਾਦ ਚਾਹੁੰਦੇ ਹਨ ਜੋ ਕਿ ਭਾਰਤ 'ਚ ਲੈਂਦੇ ਸਨ। ਅਸੀਂ ਉਨ੍ਹਾਂ ਨੂੰ ਅਜਿਹਾ ਹੀ ਖਾਣਾ ਪਰੋਸਾਂਗੇ, ਜੋ ਸਿਹਤਮੰਦ ਵੀ ਹੋਵੇ। ਨੀਸ਼ਾ 20 ਸਾਲ ਵਕਾਲਤ ਕਰ ਚੁੱਕੀ ਹੈ।
ਡਿਸਕੋ-ਥੀਮ ਵਾਲਾ ਭਾਰਤੀ ਰੈਸਟੋਰੈਂਟ
ਅਗਲੇ ਦੋ ਮਹੀਨਿਆਂ 'ਚ ਇਕ ਡਿਸਕੋ-ਥੀਮ ਵਾਲਾ ਭਾਰਤੀ ਰੈਸਟੋਰੈਂਟ ਨੌਟਿੰਗ ਹਿੱਲ 'ਚ ਖੁੱਲ੍ਹੇਗਾ। ਇਕ ਹੀ ਛੱਤ ਹੇਠ ਪੀਣ, ਨੱਚਣ ਅਤੇ ਖਾਣੇ ਦੀ ਵਿਵਸਥਾ ਹੋਵੇਗੀ। ਇਸ ਦੇ ਸੰਸਥਾਪਕ ਹਰਨੀਤ ਬਵੇਜਾ ਕਹਿੰਦੇ ਹਨ ਕਿ ਜਦੋਂ ਭਾਰਤ 'ਚ ਡਿਸਕੋ ਮਸ਼ਹੂਰ ਹੋ ਰਿਹਾ ਸੀ ਤਾਂ ਮੇਰੇ ਪਿਤਾ ਜੀ ਰੇਸ਼ਮੀ ਫੁੱਲਾਂ ਵਾਲੀ ਸ਼ਰਟ ਤੇ ਬੈੱਲ ਬਾਟਮ ਪਾ ਕੇ ਘੁੰਮਦੇ ਸਨ। ਇਸ ਤੋਂ ਪ੍ਰੇਰਿਤ ਹੋ ਕੇ ਰੈਸਟੋਰੈਂਟ ਖੋਲ੍ਹਣ ਦਾ ਸੋਚੀ ਹੈ।
ਗੂਗਲ ਨੇ CCI ਦੇ ਆਦੇਸ਼ 'ਤੇ ਅੰਤਰਿਮ ਰਾਹਤ ਨਾ ਮਿਲਣ 'ਤੇ ਸੁਪਰੀਮ ਕੋਰਟ ਨੂੰ ਕੀਤੀ ਅਪੀਲ
NEXT STORY