ਬਿਜ਼ਨੈੱਸ ਡੈਸਕ : ਅਮਰੀਕਾ ਦੇ ਕੇਂਦਰੀ ਬੈਂਕ ਨੇ ਬੁੱਧਵਾਰ ਨੂੰ ਲਗਾਤਾਰ ਤੀਜੀ ਵਾਰ ਵਿਆਜ ਦਰਾਂ 'ਚ ਵਾਧਾ ਕੀਤਾ ਹੈ। ਯੂ.ਐੱਸ. ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਵਿੱਚ 0.75 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ। ਇਸ ਨੇ 2023 ਤੱਕ ਵਿਆਜ ਦਰਾਂ 4.6 ਫ਼ੀਸਦੀ ਤੱਕ ਜਾਣ ਦਾ ਵੀ ਅਨੁਮਾਨ ਲਗਾਇਆ ਹੈ। ਦਰਅਸਲ ਅਮਰੀਕਾ 'ਚ ਮਹਿੰਗਾਈ ਪਿਛਲੇ 40 ਸਾਲਾਂ 'ਚ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਹੈ, ਜਿਸ ਨੂੰ ਕੰਟਰੋਲ ਕਰਨ ਲਈ ਫੈਡਰਲ ਰਿਜ਼ਰਵ ਲਗਾਤਾਰ ਵਿਆਜ ਦਰਾਂ ਵਧਾ ਰਿਹਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ: ਆਰਥਿਕ ਸੰਕਟ ਨਾਲ ਜੂਝ ਰਹੇ ਲੋਕਾਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ, ਫਿਰ ਵਧੇ ਪੈਟਰੋਲ ਦੇ ਭਾਅ
ਵਾਸ਼ਿੰਗਟਨ 'ਚ 2 ਦਿਨਾਂ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਫੈਡਰਲ ਓਪਨ ਮਾਰਕੀਟ ਕਮੇਟੀ ਨੇ ਦੁਹਰਾਇਆ ਕਿ ਉਹ ਮਹਿੰਗਾਈ ਦੇ ਜੋਖਮਾਂ ਬਾਰੇ ਬਹੁਤ ਸੁਚੇਤ ਰਹਿੰਦੀ ਹੈ। ਕੇਂਦਰੀ ਬੈਂਕ ਨੇ ਇਹ ਵੀ ਦੁਹਰਾਇਆ ਕਿ ਉਹ ਉਮੀਦ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਿਆਜ ਦਰਾਂ 'ਚ ਵਾਧਾ ਟੀਚਾ ਸੀਮਾ ਦੇ ਅੰਦਰ ਹੀ ਰਹੇਗਾ। ਇਸ ਦੇ ਨਾਲ ਹੀ ਇਸ ਨੇ ਮਹਿੰਗਾਈ ਨੂੰ 2 ਫ਼ੀਸਦੀ ਤੱਕ ਹੇਠਾਂ ਲਿਆਉਣ ਦੇ ਆਪਣੇ ਉਦੇਸ਼ ਲਈ ਮੁੜ ਵਚਨਬੱਧਤਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ : ਸੈਨ ਡੀਏਗੋ ਸੀਨੀਅਰ ਗੇਮਾਂ 'ਚ ਗੁਰਬਖਸ਼ ਸਿੰਘ ਸਿੱਧੂ ਨੇ ਜਿੱਤਿਆ ਗੋਲਡ ਮੈਡਲ
ਅਮਰੀਕੀ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਬੈਠਕ ਖਤਮ ਹੋਣ ਤੋਂ ਬਾਅਦ ਵਿਆਜ ਦਰਾਂ ਵਧਾਉਣ ਦੇ ਫ਼ੈਸਲੇ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਵਿਆਜ ਦਰਾਂ ਵਿੱਚ ਵਾਧੇ ਦਾ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ ਤੇ ਇਸ ਨਾਲ ਕੇਂਦਰੀ ਬੈਂਕ ਦੀ ਬੈਂਚਮਾਰਕ ਫੰਡ ਦਰ ਹੁਣ 3 ਤੋਂ 3.25 ਫ਼ੀਸਦੀ ਦੀ ਰੇਂਜ ਵਿੱਚ ਵਧ ਗਈ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
DGCA ਨੇ ਸਪਾਈਸਜੈੱਟ ’ਤੇ ਲੱਗੇ ਬੈਨ ਨੂੰ 29 ਅਕਤੂਬਰ ਤਕ ਵਧਾਇਆ, 50 ਫੀਸਦੀ ਉਡਾਣਾ ਹੀ ਚੱਲਣਗੀਆਂ
NEXT STORY