ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ 'ਚ ਰੈਪੋ ਰੇਟ 'ਚ ਹੋਰ ਕਟੌਤੀ ਹੋ ਸਕਦੀ ਹੈ। ਸਿਰਫ ਆਰ.ਬੀ.ਆਈ. ਨੂੰ ਸਹੀ ਸਮੇਂ ਦੀ ਉਡੀਕ ਹੈ।
ਪਾਲਿਸੀ 'ਚ ਰਾਹਤ ਦੇਣ ਦੀ ਗੁੰਜਾਇਸ਼
ਸੋਮਵਾਰ ਨੂੰ ਮੁੰਬਈ 'ਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੇਂਦਰੀ ਬੈਂਕ ਨੇ ਪਾਲਿਸੀ ਨੂੰ ਆਸਾਨੀ ਬਣਾਉਣ ਲਈ ਦਸੰਬਰ 'ਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਹੁਣ ਅਨੁਕੂਲ ਸਮੇਂ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਰੈਪੋ ਰੇਟ 'ਚ ਕਟੌਤੀ ਦੇ ਸੰਕੇਤ ਦਿੰਦੇ ਹੋਏ ਕਿਹਾ ਕਿ ਅਜੇ ਪਾਲਿਸੀ ਨੂੰ ਬਣਾਉਣ ਦੀ ਗੁੰਜਾਇਸ਼ ਬਣੀ ਹੋਈ ਹੈ। ਦਾਸ ਮੁਤਾਬਕ ਫਿਲਹਾਲ ਕਾਰਪੋਰੇਟ ਕੰਪਨੀਜ਼, ਨਾਨ ਬੈਂਕਿੰਗ ਫਾਈਨੈਂਸ ਕੰਪਨੀਜ਼ (ਐੱਨ.ਬੀ.ਐੱਫ.ਸੀ.) ਅਤੇ ਬੈਂਕ ਆਪਣੀ ਬੈਲੇਸ਼ ਸ਼ੀਟ ਦੀ ਸਫਾਈ ਦੇ ਕੰਮ 'ਚ ਜੁੱਟੇ ਹਨ ਅਤੇ ਇਹ ਗਰੋਥ ਦਾ ਆਧਾਰ ਬਣੇਗਾ।
ਐੱਨ.ਪੀ.ਏ. ਐਸੇਟਸ ਦੇ ਹੱਲ ਨੇ ਫੜੀ ਰਫਤਾਰ
ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਬੈਂਕ ਨੇ ਗਵਰਨਰ ਨੇ ਕਿਹਾ ਕਿ ਐੱਨ.ਪੀ.ਏ. ਐਸੇਟਸ ਦੀ ਹੱਲ ਪ੍ਰਕਿਰਿਆਿ ਦੇ ਰਫਤਾਰ ਫੜ ਲਈ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਐੱਸਾਰ ਸਟੀਲ ਕੇਸ ਦੇ ਫੈਸਲੇ ਨਾਲ ਹੱਲ ਪ੍ਰਕਿਰਿਆ ਦਾ ਮੁੱਖ ਮੁੱਦਾ ਸੁਲਝ ਗਿਆ ਹੈ ਜਿਸ ਨਾਲ ਹਮੇਸ਼ਾ ਦੀਵਾਲੀਆ ਪ੍ਰਕਿਰਿਆ ਦੇ ਕੇਸ ਲੰਬੇ ਸਮੇਂ ਲਈ ਟਲ ਜਾਂਦੇ ਸਨ।
ਤਕਨਾਲੋਜੀ ਸੈਕਟਰ 'ਚ ਅਗਲੇ ਸਾਲ ਮਿਲਣਗੀਆਂ 1.8 ਲੱਖ ਨਵੀਂਆਂ ਨੌਕਰੀਆਂ
NEXT STORY