ਵਾਸ਼ਿੰਗਟਨ-ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਨੇ ਉੱਭਰਦੀਆਂ ਅਤੇ ਵਿਕਸਿਤ ਅਰਥਵਿਵਸਥਾਵਾਂ ਨੂੰ ਅਜਿਹੀਆਂ ਨੀਤੀਆਂ ਤੋਂ ਬਚਣ ਲਈ ਕਿਹਾ ਹੈ ਜੋ ਆਰਥਿਕ ਉਤਾਰ-ਚੜ੍ਹਾਅ ਨੂੰ ਵਧਾਉਂਦੀਆਂ ਹੋਣ। ਅਜਿਹਾ ਉਸ ਨੇ ਇਨ੍ਹਾਂ ਦਾ ਜਨਤਕ ਕਰਜ਼ਾ ਆਪਣੇ ਇਤਿਹਾਸਿਕ ਰਿਕਾਰਡ ਤੋਂ ਉੱਚੇ ਪੱਧਰ 'ਤੇ ਪੁੱਜਣ ਤੋਂ ਬਾਅਦ ਕਿਹਾ ਹੈ।
ਆਈ. ਐੱਮ. ਐੱਫ. 'ਚ ਵਿੱਤੀ ਮਾਮਲਿਆਂ ਦੇ ਵਿਭਾਗ ਦੇ ਨਿਰਦੇਸ਼ਕ ਵਿਟੋਰ ਗੈਸਪਰ ਨੇ ਦੇਸ਼ਾਂ ਨੂੰ ਸੁਝਾਅ ਦਿੱਤਾ ਕਿ ਵਧਦੇ ਸੰਕਟ ਵਿਚਾਲੇ ਸਮਾਂ ਰਹਿੰਦਿਆਂ ਉਹ ਆਪਣੀ ਜਨਤਕ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ। ਗੈਸਪਰ ਨੇ ਕਿਹਾ ਕਿ 2016 'ਚ ਕੌਮਾਂਤਰੀ ਕਰਜ਼ਾ 164 ਹਜ਼ਾਰ ਅਰਬ ਡਾਲਰ ਦੀ ਰਿਕਾਰਡ ਉਚਾਈ 'ਤੇ ਪਹੁੰਚ ਗਿਆ। ਇਹ ਕੌਮਾਂਤਰੀ ਜੀ. ਡੀ. ਪੀ. ਦੇ ਲਗਭਗ 225 ਫ਼ੀਸਦੀ ਦੇ ਬਰਾਬਰ ਹੈ। ਪਿਛਲੇ 10 ਸਾਲਾਂ 'ਚ ਜ਼ਿਆਦਾਤਰ ਕਰਜ਼ਾ ਉੱਨਤ ਅਰਥਵਿਵਸਥਾਵਾਂ ਦੇ ਕੋਲ ਹੈ ਅਤੇ ਕਰਜ਼ੇ 'ਚ ਵਾਧੇ ਲਈ ਜ਼ਿਆਦਾਤਰ ਉੱਭਰਦੀਆਂ ਅਰਥਵਿਵਸਥਾਵਾਂ ਜ਼ਿੰਮੇਵਾਰ ਹਨ।
ਨੀਤੀਆਂ ਦੀ ਉਲੰਘਣਾ ਕਰਨ ਵਾਲੇ ਐਪਸ 'ਤੇ ਗੂਗਲ ਕਰੇਗਾ ਕਾਰਵਾਈ
NEXT STORY