ਬਿਜ਼ਨੈੱਸ ਡੈਸਕ :- ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਹੈ ਕਿ ਭਾਰਤ ’ਚ ਮੈਮੋਰੀ ਚਿਪ ਨਿਰਮਾਣ ਖੇਤਰ ’ਚ ਨਵੇਂ ਨਿਵੇਸ਼ ਆਉਣ ਦੀ ਸੰਭਾਵਨਾ ਹੈ, ਜਦੋਂਕਿ ਮੌਜੂਦਾ ਕੰਪਨੀਆਂ ਵੀ ਵਧਦੀ ਮੰਗ ਨੂੰ ਦੇਖਦੇ ਹੋਏ ਆਪਣੀ ਉਤਪਾਦਨ ਸਮਰੱਥਾ ਦਾ ਵਿਸਥਾਰ ਕਰਨਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.), ਡਾਟਾ ਸੈਂਟਰ ਅਤੇ ਐਡਵਾਂਸ ਕੰਪਿਊਟਿੰਗ ਪ੍ਰਣਾਲੀਆਂ ਦੀਆਂ ਵਧਦੀਆਂ ਲੋੜਾਂ ਕਾਰਨ ਗਲੋਬਲ ਪੱਧਰ ’ਤੇ ਮੈਮੋਰੀ ਚਿਪ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।
ਇਹ ਵੀ ਪੜ੍ਹੋ : ਡਿੱਗਦੇ-ਡਿੱਗਦੇ 6 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੀ ਸੋਨੇ ਦੀ ਕੀਮਤ, ਜਾਣੋ ਕੀਮਤੀ ਧਾਤਾਂ ਦੇ ਭਾਅ
ਉਨ੍ਹਾਂ ਕਿਹਾ ਕਿ ਸੈਮੀ-ਕੰਡਕਟਰ ਉਦਯੋਗ ਦੇ ਤੇਜ਼ ਵਿਸਥਾਰ ਵਿਚਾਲੇ ਪਹਿਲੀ ਵਾਰ ਕੁਝ ਮਹੱਤਵਪੂਰਨ ਕਲਪੁਰਜ਼ਿਆਂ ਦੀ ਗੰਭੀਰ ਕਮੀ ਸਾਹਮਣੇ ਆਈ ਹੈ, ਜਿਨ੍ਹਾਂ ਦੀ ਵਰਤੋਂ ਏ. ਆਈ. ਡਾਟਾ ਸੈਂਟਰ ਅਤੇ ਹਾਈ ਬੈਂਡਵਿਡਥ ਮੈਮੋਰੀ (ਐੱਚ. ਬੀ. ਐੱਮ.) ਚਿਪਸ ’ਚ ਕੀਤੀ ਜਾਂਦੀ ਹੈ। ਐੱਚ. ਬੀ. ਐੱਮ. ਇਕ ਐਡਵਾਂਸ ਮੈਮੋਰੀ ਤਕਨੀਕ ਹੈ, ਜਿਸ ਦੀ ਵਰਤੋਂ ਮੁੱਖ ਰੂਪ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ, ਸੁਪਰਕੰਪਿਊਟਰ, ਡਾਟਾ ਸੈਂਟਰ ਅਤੇ ਉੱਚ ਪੱਧਰੀ ਗ੍ਰਾਫਿਕਸ ਪ੍ਰਾਸੈਸਿੰਗ ’ਚ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਕ੍ਰਿਤੀ ਸੈਨਨ ਤੇ ਉਸਦੇ ਪਰਿਵਾਰ ਨੇ ਕਮਾਇਆ ਦੁੱਗਣਾ ਮੁਨਾਫ਼ਾ, ਮੁੰਬਈ ਦੇ ਅੰਧੇਰੀ 'ਚ ਵੇਚੇ ਚਾਰ ਅਪਾਰਟਮੈਂਟ
ਵੈਸ਼ਣਵ ਨੇ ਦੱਸਿਆ ਕਿ ਭਾਰਤ ’ਚ ਡਾਟਾ ਸੈਂਟਰ ਖੇਤਰ ’ਚ ਨਿਵੇਸ਼ ਜਲਦ ਹੀ 200 ਅਰਬ ਡਾਲਰ ਦੇ ਪੱਧਰ ਨੂੰ ਪਾਰ ਕਰ ਸਕਦਾ ਹੈ। ਇਸ ਲਈ ਵੱਡੇ ਪੈਮਾਨੇ ’ਤੇ ਸਟੋਰੇਜ ਸਮਰੱਥਾ ਅਤੇ ਐਡਵਾਂਸ ਮੈਮੋਰੀ ਚਿਪਸ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਗਲੋਬਲ ਪੱਧਰ ’ਤੇ ਮੰਗ ਅਤੇ ਸਪਲਾਈ ਵਿਚਾਲੇ ਅਸੰਤੁਲਨ ਬਣਿਆ ਹੋਇਆ ਹੈ, ਜਿਸ ਨੂੰ ਨਵੀਆਂ ਨਿਰਮਾਣ ਇਕਾਈਆਂ ਦੀ ਸਥਾਪਨਾ ਅਤੇ ਉਤਪਾਦਨ ਸਮਰੱਥਾ ਵਧਾ ਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆ ਸਕਦੀ ਹੈ ਭਾਰੀ ਗਿਰਾਵਟ! ਰਿਕਾਰਡ ਪੱਧਰ ਤੋਂ 25 ਫ਼ੀਸਦੀ ਡਿੱਗੇ ਚੁੱਕੇ ਹਨ ਰੇਟ
ਉਨ੍ਹਾਂ ਕਿਹਾ ਕਿ ਹਾਲ ਦੇ ਸਮੇਂ ’ਚ ਉੱਚ ਬੈਂਡਵਿਡਥ ਮੈਮੋਰੀ ਚਿਪ ਬਣਾਉਣ ਵਾਲੀਆਂ ਕੁਝ ਨਵੀਆਂ ਇਕਾਈਆਂ ਨੇ ਵਪਾਰਕ ਉਤਪਾਦਨ ਸ਼ੁਰੂ ਕੀਤਾ ਹੈ, ਜਿਸ ਨਾਲ ਸਪਲਾਈ ਦੀ ਸਥਿਤੀ ’ਚ ਸੁਧਾਰ ਦੇ ਸੰਕੇਤ ਮਿਲੇ ਹਨ। ਮੰਤਰੀ ਨੇ ਮੰਨਿਆ ਕਿ ਮੈਮੋਰੀ ਖੇਤਰ ’ਚ ਅਜੇ ਵੀ ਗੰਭੀਰ ਸਪਲਾਈ-ਮੰਗ ਅਸੰਤੁਲਨ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਰਾਤੋਂ-ਰਾਤ ਬੰਦ ਹੋ ਗਈ ਦੇਸ਼ ਦੀ ਮਸ਼ਹੂਰ ਕੰਪਨੀ, 700 ਮੁਲਾਜ਼ਮ ਹੋ ਗਏ ਬੇਰੁਜ਼ਗਾਰ
ਇਹ ਪੁੱਛੇ ਜਾਣ ’ਤੇ ਕਿ ਕੀ ਨਵੇਂ ਨਿਵੇਸ਼ਕ ਇਸ ਖੇਤਰ ’ਚ ਆਉਣਗੇ ਜਾਂ ਮੌਜੂਦਾ ਕੰਪਨੀਆਂ ਹੀ ਉਤਪਾਦਨ ਵਧਾਉਣਗੀਆਂ, ਵੈਸ਼ਣਵ ਨੇ ਕਿਹਾ ਕਿ ਦੋਵੇਂ ਸੰਭਾਵਨਾਵਾਂ ਬਰਾਬਰ ਰੂਪ ’ਚ ਮੌਜੂਦ ਹਨ ਅਤੇ ਆਉਣ ਵਾਲੇ ਸਮੇਂ ’ਚ ਦੋਵਾਂ ਪੱਧਰਾਂ ’ਤੇ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ।
ਇਹ ਵੀ ਪੜ੍ਹੋ : ਦੇਸ਼ ਭਰ 'ਚ ਹੋ ਗਈ Cash ਦੀ ਕਮੀ, ਕਈ ਸੂਬਿਆਂ ਦੇ ATM 'ਤੇ ਨਹੀਂ ਮਿਲ ਰਹੀ ਨਕਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਮਈ 'ਚ ਥੋਕ ਮਹਿੰਗਾਈ ਵਧ ਕੇ ਪਹੁੰਚੀ 9.68 ਪ੍ਰਤੀਸ਼ਤ 'ਤੇ, ਈਂਧਨ ਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਗਾੜਿਆ ਬਜਟ
NEXT STORY