ਨਵੀਂ ਦਿੱਲੀ-ਪਿਛਲੇ ਹਫਤੇ ਦੇ ਕਾਰੋਬਾਰ 'ਚ ਦੇਸ਼ ਦੀਆਂ ਚੋਟੀ ਦੀਆਂ 10 'ਚੋਂ 5 ਕੰਪਨੀਆਂ 'ਚ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁੱਬ ਗਏ। ਦਰਅਸਲ ਬੀਤੇ ਹਫਤੇ ਦੇ ਕਾਰੋਬਾਰ 'ਚ ਚੋਟੀ ਦੀਆਂ 5 ਕੰਪਨੀਆਂ ਦਾ ਮਾਰਕੀਟ ਕੈਪ 38,724.25 ਕਰੋੜ ਰੁਪਏ ਘਟ ਗਿਆ। ਇਸ 'ਚ ਸਭ ਤੋਂ ਜ਼ਿਆਦਾ ਨੁਕਸਾਨ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਨੂੰ ਹੋਇਆ। ਇਸ ਦੇ ਇਲਾਵਾ ਟੀ. ਸੀ. ਐੱਸ, ਆਈ. ਟੀ. ਸੀ., ਮਾਰੂਤੀ ਸੁਜ਼ੂਕੀ ਅਤੇ ਓ. ਐੱਨ. ਜੀ. ਸੀ. ਦੇ ਮਾਰਕੀਟ ਕੈਪ 'ਚ ਗਿਰਵਾਟ ਹੋਈ। ਹਾਲਾਂਕਿ ਰਿਲਾਇੰਸ ਇੰਡਸਟ੍ਰੀਜ਼, ਐੱਚ. ਡੀ. ਐੱਫ. ਸੀ. ਬੈਂਕ, ਐੱਚ. ਡੀ. ਐੱਫ. ਸੀ., ਐੈੱਚ. ਯੂ. ਐੱਲ. ਅਤੇ ਇਨਫੋਸਿਸ ਦੇ ਮਾਰਕੀਟ ਕੈਪ 'ਚ ਵਾਧਾ ਹੋਇਆ।
ਐੱਸ. ਬੀ. ਆਈ. ਨੂੰ ਸਭ ਤੋਂ ਵੱਧ ਨੁਕਸਾਨ
ਬੀਤੇ ਹਫਤੇ ਦੇ ਕਾਰੋਬਾਰ 'ਚ ਐੱਸ. ਬੀ. ਆਈ. ਦਾ ਮਾਰਕੀਟ ਕੈਪ ਸਭ ਤੋਂ ਜ਼ਿਆਦਾ 21,278.01 ਕਰੋੜ ਰੁਪਏ ਘਟ ਕੇ 2,34,576.06 ਕਰੋੜ ਰੁਪਏ ਹੋ ਗਿਆ, ਜਦਕਿ ਟੀ. ਸੀ. ਐੱਸ. ਦਾ ਮਾਰਕੀਟ ਕੈਪ 6,719.15 ਕਰੋੜ ਰੁਪਏ ਡਿੱਗ ਕੇ 5,62,264.55 ਕਰੋੜ ਰੁਪਏ ਰਿਹਾ। ਆਈ. ਟੀ. ਸੀ. ਦਾ ਐੱਮ. ਕੈਪ 6,035.62 ਕਰੋੜ ਰੁਪਏ ਘਟ ਹੋ ਕੇ 3,24,765.15 ਕਰੋੜ ਰੁਪਏ ਅਤੇ ਮਾਰੂਤੀ ਸੁਜ਼ੂਕੀ ਦਾ ਮਾਰਕੀਟ ਕੈਪ 3,215.65 ਕਰੋੜ ਰੁਪਏ ਫਿਸਲ ਕੇ 2,67,038.77 ਕਰੋੜ ਰੁਪਏ ਹੋਇਆ। ਉਥੇ ਓ. ਐੱਨ. ਜੀ. ਸੀ. ਦਾ ਮਾਰਕੀਟ ਕੈਪ 1,475.82 ਕਰੋੜ ਰੁਪਏ ਫਿਸਲ ਕੇ 2,39,468.17 ਕਰੋੜ ਰੁਪਏ ਹੋ ਗਿਆ।
ਆਰ. ਆਈ. ਐੱਲ. ਟਾਪ ਗੇਨਰ
ਦੂਜੇ ਪਾਸੇ ਰਿਲਾਇੰਸ ਇੰਡਸਟ੍ਰੀਜ਼ ਦੇ ਮਾਰਕੀਟ ਕੈਪ 'ਚ ਸਭ ਤੋਂ ਜ਼ਿਆਦਾ ਵਾਧਾ ਹੋਇਆ। ਆਰ. ਆਈ. ਐੱਲ. ਦਾ ਮਾਰਕੀਟ ਕੈਪ 15,043.55 ਕਰੋੜ ਰੁਪਏ ਵਧ ਕੇ 5,83,816.76 ਕਰੋੜ ਰੁਪਏ ਹੋ ਗਿਆ। ਐੱਚ. ਡੀ. ਐੱਫ. ਸੀ. ਬੈਂਕ ਦਾ ਐੱਮ. ਕੈਪ 7,037.46 ਕਰੋੜ ਚੜ੍ਹ ਕੇ 4,87,243.46 ਕਰੋੜ ਰੁਪਏ ਅਤੇ ਐੱਚ. ਡੀ. ਐੱਫ. ਸੀ. ਦਾ ਮਾਰਕੀਟ ਕੈਪ 6,083.31 ਕਰੋੜ ਰੁਪਏ ਉਛਲ ਕੇ 2,90,139.72 ਕਰੋੜ ਰੁਪਏ ਹੋਇਆ। ਐੱਚ. ਯੂ. ਐੱਲ. ਦੇ ਮਾਰਕੀਟ ਕੈਪ 'ਚ 3,690.43 ਕਰੋੜ ਰੁਪਏ ਵਾਧਾ ਹੋਇਆ ਅਤੇ ਕੰਪਨੀ ਦਾ ਮਾਰਕੀਟ ਕੈਪ 2,92,734.90 ਕਰੋੜ ਰੁਪਏ ਹੋ ਗਿਆ। ਉਥੇ ਇਨਫੋਸਿਸ ਦਾ ਮਾਰਕੀਟ ਕੈਪ 2,850.24 ਕਰੋੜ ਰੁਪਏ ਦੇ ਵਾਧੇ ਨਾਲ 2,45,677.60 ਕਰੋੜ ਰੁਪਏ ਰਿਹਾ।
ਰਿਜ਼ਰਵ ਬੈਂਕ ਸਥਿਰ ਰੱਖ ਸਕਦੈ ਵਿਆਜ ਦਰ
NEXT STORY