ਬਿਜ਼ਨੈੱਸ ਡੈਸਕ : ਬੀਮਾ ਕਲੇਮ ਨੂੰ ਲੈ ਕੇ ਗਾਹਕਾਂ ਦੀਆਂ ਪਰੇਸ਼ਾਨੀਆਂ ਨੂੰ ਖ਼ਤਮ ਕਰਨ ਲਈ ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (IRDAI) ਨੇ ਬੇਹੱਦ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਹੁਣ ਬੀਮਾ ਕੰਪਨੀਆਂ ਨੂੰ ਨਾ ਸਿਰਫ਼ ਤੈਅ ਸਮੇਂ ਅੰਦਰ ਕਲੇਮ ਦਾ ਨਿਪਟਾਰਾ ਕਰਨਾ ਹੋਵੇਗਾ, ਸਗੋਂ ਦੇਰੀ ਹੋਣ ਦੀ ਸੂਰਤ ਵਿੱਚ ਕੰਪਨੀ ਦੇ ਵੱਡੇ ਅਧਿਕਾਰੀਆਂ ਦੀ ਜਵਾਬਦੇਹੀ ਵੀ ਤੈਅ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ
15, 30 ਅਤੇ 60 ਦਿਨਾਂ ਅੰਦਰ ਦੇਣਾ ਹੋਵੇਗਾ ਕਲੇਮ ਅਪਡੇਟ
ਨਵੇਂ ਨਿਰਦੇਸ਼ਾਂ ਅਨੁਸਾਰ, ਬੀਮਾ ਕੰਪਨੀਆਂ ਲਈ ਹੁਣ ਹਰ 15, 30 ਅਤੇ 60 ਦਿਨਾਂ ਦੇ ਅੰਦਰ ਗਾਹਕਾਂ ਨੂੰ ਉਨ੍ਹਾਂ ਦੇ ਕਲੇਮ ਦੀ ਸਥਿਤੀ (Status) ਬਾਰੇ ਜਾਣਕਾਰੀ ਦੇਣੀ ਲਾਜ਼ਮੀ ਹੋਵੇਗੀ। ਕੰਪਨੀਆਂ ਨੂੰ ਇਹ ਦੱਸਣਾ ਪਵੇਗਾ ਕਿ ਕਿੰਨੇ ਕਲੇਮ ਮਨਜ਼ੂਰ ਹੋਏ ਹਨ, ਕਿੰਨੇ ਰੱਦ ਕੀਤੇ ਗਏ ਹਨ ਅਤੇ ਕਿੰਨੇ ਮਾਮਲਿਆਂ ਵਿੱਚ ਭੁਗਤਾਨ ਲੰਬਿਤ (Pending) ਹੈ। ਇਸ ਦਾ ਮੁੱਖ ਮਕਸਦ ਗਾਹਕਾਂ ਨੂੰ ਬਾਰ-ਬਾਰ ਦਫ਼ਤਰਾਂ ਦੇ ਚੱਕਰ ਕੱਟਣ ਤੋਂ ਰਾਹਤ ਦਿਵਾਉਣਾ ਹੈ।
ਇਹ ਵੀ ਪੜ੍ਹੋ : 8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ
7 ਦਿਨਾਂ ਅੰਦਰ ਕਰਨੇ ਹੋਣਗੇ ਪਾਲਿਸੀ ਨਾਲ ਜੁੜੇ ਬਦਲਾਅ
ਕਲੇਮ ਤੋਂ ਇਲਾਵਾ, ਪਾਲਿਸੀ ਵਿੱਚ ਪਤਾ, ਮੋਬਾਈਲ ਨੰਬਰ ਜਾਂ ਨਾਮਜ਼ਦ ਵਿਅਕਤੀ (Nominee) ਬਦਲਣ ਵਰਗੇ ਕੰਮ ਹੁਣ 7 ਦਿਨਾਂ ਦੇ ਅੰਦਰ ਪੂਰੇ ਕਰਨੇ ਹੋਣਗੇ। ਜੇਕਰ ਕੰਪਨੀ ਤੈਅ ਸਮੇਂ ਵਿੱਚ ਇਹ ਬਦਲਾਅ ਨਹੀਂ ਕਰਦੀ, ਤਾਂ ਇਸ ਨੂੰ ਸ਼ਿਕਾਇਤ ਮੰਨਿਆ ਜਾਵੇਗਾ ਅਤੇ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਹੋ ਸਕਦੀ ਹੈ।
ਇਹ ਵੀ ਪੜ੍ਹੋ : 8th Pay Commission : ਕੇਂਦਰੀ ਕਰਮਚਾਰੀਆਂ ਨੂੰ ਲੱਗ ਸਕਦੈ ਝਟਕਾ! ਇਹ ਮੰਗਾਂ ਮੰਨਣ ਦੇ ਮੂਡ 'ਚ ਨਹੀਂ ਸਰਕਾਰ
CEO ਅਤੇ MD ਦੇ ਬੋਨਸ 'ਤੇ ਚੱਲੇਗੀ ਕੈਂਚੀ
ਨਵੇਂ ਨਿਯਮਾਂ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਪਹਿਲੀ ਵਾਰ ਬੀਮਾ ਕੰਪਨੀਆਂ ਦੇ MD ਅਤੇ CEO ਦੀ ਜ਼ਿੰਮੇਵਾਰੀ ਸਿੱਧੀ ਗਾਹਕ ਸੇਵਾ ਨਾਲ ਜੋੜੀ ਗਈ ਹੈ। ਇਨ੍ਹਾਂ ਉੱਚ ਅਧਿਕਾਰੀਆਂ ਦਾ ਬੋਨਸ ਅਤੇ ਵਾਧੂ ਤਨਖ਼ਾਹ ਹੁਣ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਕੰਪਨੀ ਕਿੰਨੀ ਤੇਜ਼ੀ ਅਤੇ ਪਾਰਦਰਸ਼ਤਾ ਨਾਲ ਕਲੇਮ ਦਾ ਨਿਪਟਾਰਾ ਕਰ ਰਹੀ ਹੈ। ਜੇਕਰ ਕੰਪਨੀ ਗਾਹਕਾਂ ਨੂੰ ਸਹੀ ਅਪਡੇਟ ਨਹੀਂ ਦਿੰਦੀ, ਤਾਂ ਇਨ੍ਹਾਂ ਅਧਿਕਾਰੀਆਂ ਦਾ ਬੋਨਸ ਰੋਕਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ
IRDAI ਨੇ ਕੰਪਨੀਆਂ ਦੇ ਕੰਮਕਾਜ 'ਤੇ ਨਜ਼ਰ ਰੱਖਣ ਲਈ ਛੇ ਮੁੱਖ ਮਾਪਦੰਡ ਤੈਅ ਕੀਤੇ ਹਨ:
ਕੰਪਨੀ ਦੀ ਆਰਥਿਕ ਸਥਿਤੀ।
ਪਾਲਿਸੀ ਬਾਰੇ ਸਪੱਸ਼ਟ ਜਾਣਕਾਰੀ ਦੇਣਾ।
ਕਲੇਮ ਸੈਟਲਮੈਂਟ ਦਾ ਰਿਕਾਰਡ।
ਸ਼ਿਕਾਇਤਾਂ ਦਾ ਨਿਪਟਾਰਾ।
ਲੇਖਾ ਮਿਆਰਾਂ (Accounting standards) ਦੀ ਪਾਲਣਾ।
ਗਾਹਕਾਂ ਨੂੰ ਗੁੰਮਰਾਹ ਕਰਨ ਵਾਲੇ ਤਰੀਕਿਆਂ 'ਤੇ ਰੋਕ।
ਮਾਹਰਾਂ ਮੁਤਾਬਕ, ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਨਾਲ ਬੀਮਾ ਕਲੇਮ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਅਤੇ ਤੇਜ਼ ਹੋ ਜਾਵੇਗੀ, ਜਿਸ ਨਾਲ ਕਰੋੜਾਂ ਪਾਲਿਸੀਧਾਰਕਾਂ ਨੂੰ ਫ਼ਾਇਦਾ ਹੋਵੇਗਾ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਇਹ ਵੀ ਪੜ੍ਹੋ : ਘਰ 'ਚ ਰੱਖੀ ਪੁਰਾਣੀ Gold Jewellery ਵਧਾ ਸਕਦੀ ਹੈ ਖ਼ਰਚਾ! ਐਕਸਚੇਂਜ ਤੋਂ ਪਹਿਲਾਂ ਜਾਣੋ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸਾਨੀਆ ਮਿਰਜ਼ਾ ਨੇ ਡਿਜ਼ਾਈਨਰ ਸੂਟ ਪਹਿਨ ਕੇ ਮਨਾਈ ਈਦ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ
NEXT STORY