ਤਿਰੂਵੱਲੁਰ (ਤਾਮਿਲਨਾਡੂ)(ਭਾਸ਼ਾ) - ਭਾਰਤ ਦੀ ਦਿੱਗਜ਼ ਕੰਪਨੀ ਆਈ. ਟੀ. ਸੀ. ਲਿਮਟਿਡ ਨੂੰ ਇਕ ਬਿਸਕੁੱਟ ਇਕ ਲੱਖ ਰੁਪਏ ’ਚ ਪਿਆ ਹੈ। ਖਪਤਕਾਰ ਫੋਰਮ ’ਚ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਚੇਨਈ ਦਾ ਹੈ, ਜਿੱਥੇ ਆਈ. ਟੀ. ਸੀ. ਲਿਮਟਿਡ ’ਤੇ ਫੋਰਮ ਨੇ ਵੱਡਾ ਜੁਰਮਾਨਾ ਲਾਇਆ ਹੈ। ਸੂਤਰਾਂ ਮੁਤਾਬਕ ਆਈ. ਟੀ. ਸੀ. ਨੂੰ ਪੈਕੇਟ ’ਚ ਇਕ ਬਿਸਕੁੱਟ ਘੱਟ ਰੱਖਣਾ ਬਹੁਤ ਭਾਰੀ ਪੈ ਗਿਆ। ਇਸ ਕਾਰਨ ਕੋਰਟ ਨੇ ਕੰਪਨੀ ਨੂੰ 1 ਲੱਖ ਰੁਪਏ ਦਾ ਜੁਰਮਾਨਾ ਦੇਣ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : ਕੀ ਤੁਹਾਡੇ ਘਰ ਵੀ ਬੇਕਾਰ ਪਏ ਹਨ ਮੋਬਾਈਲ ਫੋਨ ਤੇ ਲੈਪਟਾਪ, ਜਾਣੋ ਕੀ ਕਹਿੰਦੀ ਹੈ ਰਿਪੋਰਟ
ਕੀ ਹੈ ਪੂਰਾ ਮਾਮਲਾ?
ਦਰਅਸਲ ਤਾਮਿਲਨਾਡੂ ਦੇ ਚੇਨਈ ਵਿਚ ਐੱਮ. ਐੱਮ. ਡੀ. ਏ. ਮਾਥੁਰ ਕੇ. ਪੀ. ਦਿਲੀਬਾਬੂ ਨਾਂ ਦੇ ਇਕ ਵਿਅਕਤੀ ਨੇ ਮਨਾਲੀ ਦੀ ਇਕ ਦੁਕਾਨ ਤੋਂ ਸੜਕ ’ਤੇ ਘੁੰਮ ਰਹੇ ਅਵਾਰਾ ਕੁੱਤਿਆਂ ਨੂੰ ਖਿਲਾਉਣ ਲਈ ‘ਸਨ ਫੀਸਟ ਮੈਰੀ ਲਾਈਟ’ ਦਾ ਇਕ ਬਿਸਕੁੱਟ ਦੇ ਪੈਕਟ ਖਰੀਦਿਆ। ਇਸ ਪੈਕਟ ’ਚ ਕੁੱਲ 16 ਬਿਸਕੁੱਟ ਹੁੰਦੇ ਹਨ ਪਰ ਇਸ ਵਿਅਕਤੀ ਨੂੰ ਇਕ ਬਿਸਕੁੱਟ ਘੱਟ ਮਿਲਿਆ। ਇਸ ਵਿਅਕਤੀ ਨੇ ਇਸ ਮਾਮਲੇ ’ਤੇ ਕੰਪਨੀ ਤੋਂ ਪੁੱਛਗਿੱਛ ਕੀਤੀ, ਜਿੱਥੇ ਉਸ ਨੂੰ ਕੋਈ ਸਹੀ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਖਪਤਕਾਰ ਫੋਰਮ ’ਚ ਆਪਣੀ ਸ਼ਿਕਾਇਤ ਦਰਜ ਕਰਵਾਈ।
ਗਾਹਕ ਨੇ ਕੀਤੀ ਕੰਪਨੀ ਤੋਂ 100 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ
ਇਸ ਤੋਂ ਬਾਅਦ ਦਿਲੀਬਾਬੂ ਨੇ ਖਪਤਕਾਰ ਫੋਰਮ 'ਚ ਪਟੀਸ਼ਨ ਦਾਇਰ ਕਰਕੇ ਕੰਪਨੀ ਅਤੇ ਇਸ ਨੂੰ ਵੇਚਣ ਵਾਲੇ ਸਟੋਰ ਦੇ ਖਿਲਾਫ 100 ਕਰੋੜ ਰੁਪਏ ਦਾ ਜੁਰਮਾਨਾ ਅਤੇ ਗਲਤ ਵਪਾਰਕ ਅਭਿਆਸਾਂ ਅਤੇ ਸੇਵਾ 'ਚ ਕਮੀ ਦੇ ਦੋਸ਼ 'ਚ 10 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਆਫ਼ਰ: 200 ਰੁਪਏ ਦੀ Shopping ਕਰਨ 'ਤੇ ਮਿਲੇਗਾ 1 ਕਰੋੜ ਜਿੱਤਣ ਦਾ ਮੌਕਾ, ਜਾਣੋ ਕਿਵੇਂ?
ਕੰਪਨੀ ਰੋਜ਼ਾਨਾ ਕਰ ਰਹੀ 29 ਲੱਖ ਰੁਪਏ ਦੀ ਠੱਗੀ : ਗਾਹਕ
ਦਿਲੀਬਾਬੂ ਨੇ ਇਸ ਮਾਮਲੇ ’ਤੇ ਕੰਜਿਊਮਰ ਫੋਰਮ ’ਚ ਆਪਣੀ ਦਲੀਲ ਰੱਖਦੇ ਹੋਏ ਕਿਹਾ ਕਿ ਆਈ. ਟੀ. ਸੀ. ਕੰਪਨੀ ਰੋਜ਼ਾਨਾ 75 ਪੈਸੇ ਦੇ ਬਿਸਕੁੱਟ ਆਪਣੇ ਪੈਕਟ ’ਚ ਘੱਟ ਪਾਉਂਦੀ ਹੈ। ਉੱਥੇ ਹੀ ਰੋਜ਼ਾਨਾ ਕੰਪਨੀ ਵਲੋਂ 50 ਲੱਖ ਬਿਸਕੁੱਟ ਦੇ ਪੈਕਟਾਂ ਦਾ ਉਤਪਾਦਨ ਕੀਤਾ ਜਾਂਦਾ ਹੈ। ਅਜਿਹੇ ਵਿਚ ਰੋਜ਼ਾਨਾ ਕੰਪਨੀ 29 ਲੱਖਰੁਪਏ ਦੇ ਮਾਲ ਦੀ ਠੱਗੀ ਕਰ ਰਹੀ ਹੈ। ਉੱਥੇ ਹੀ ਇਸ ਮਾਮਲੇ ’ਤੇ ਕੰਪਨੀ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਮਾਲ ਨੂੰ ਭਾਰ ਦੇ ਆਧਾਰ ’ਤੇ ਦਿੰਦੀ ਹੈ। ਕੰਪਨੀ ਨੇ ਆਪਣੇ ਬਿਸਕੁੱਟ ਦੇ ਪੈਕਟ ਦਾ ਭਾਰ 76 ਗ੍ਰਾਮ ਲਿਖਿਆ ਹੋਇਆ ਸੀ ਪਰ ਇਸ ਦੀ ਜਾਂਚ ਕਰਨ ’ਤੇ 15 ਬਿਸਕੁੱਟ ਵਾਲੇ ਪੈਕਟ ’ਚ ਸਿਰਫ 74 ਗ੍ਰਾਮ ਬਿਸਕੁੱਟ ਮਿਲੇ।
ਫੋਰਮ ਨੇ ਠੋਕਿਆ ਜੁਰਮਾਨਾ
ਇਸ ਮਾਮਲੇ ’ਤੇ ਸੁਣਵਾਈ ’ਚ ਆਈ. ਟੀ. ਸੀ. ਦੇ ਵਕੀਲ ਨੇ ਕੋਰਟ ’ਚ ਦਲੀਲ ਦਿੱਤੀ ਕਿ ਸਾਲ 2011 ਦੇ ਕਾਨੂੰਨੀ ਮਾਪ ਵਿਗਿਆਨ ਨਿਯਮਾਂ ਮੁਤਾਬਕ ਪੈਕ ਕੀਤੇ ਗਏ ਸਾਮਾਨ ਵਿਚ ਵੱਧ ਤੋਂ ਵੱਧ 4.5 ਗ੍ਰਾਮ ਪ੍ਰਤੀ ਪੈਕਟ ਦੇ ਹਿਸਾਬ ਨਾਲ ਗਲਤੀ ਦੀ ਗੁੰਜਾਇਸ਼ ਨੂੰ ਇਜਾਜ਼ਤ ਮਿਲੀ ਹੈ। ਪਰ ਕੋਰਟ ਇਸ ਦਲੀਲ ਨਾਲ ਸਹਿਮਤ ਨਹੀਂ ਸੀ। ਫੋਰਮ ਨੇ ਕਿਹਾ ਕਿ ਇਹ ਨਿਯਮ ਸਿਰਫ ਅਸਥਿਰ ਪ੍ਰਕ੍ਰਿਤੀ ਦੀਆਂ ਚੀਜ਼ਾਂ ਲਈ ਹੈ। ਇਸ ਦੇ ਨਾਲ ਹੀ ਕੰਪਨੀ ਨੇ ਭਾਰ ਅਤੇ ਬਿਸਕੁੱਟ ਦੋਹਾਂ ਦੇ ਸੰਦਰਭ ’ਚ ਗਲਤੀ ਕੀਤੀ ਹੈ। ਇਸ ਕਾਰਨ ਫੋਰਮ ਨੇ ਕੰਪਨੀ ’ਤੇ 1 ਲੱਖ ਰੁਪਏ ਦੇ ਜੁਰਮਾਨੇ ਦੇ ਨਾਲ ਹੀ ਇਸ ਬੈਚ ਦੀ ਬਿਸਕੁੱਟ ਦੀ ਵਿਕਰੀ ਨੂੰ ਵੀ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Rasna ਹੋ ਸਕਦੀ ਹੈ ਦਿਵਾਲੀਆ! 71 ਲੱਖ ਰੁਪਏ ਦੇ ਮਾਮਲੇ ’ਚ NCLT ’ਚ ਹੋਵੇਗੀ ਸੁਣਵਾਈ
ਗਾਹਕ ਨੂੰ ਮਿਲਿਆ ਇੱਕ ਲੱਖ ਰੁਪਏ ਦਾ ਮੁਆਵਜ਼ਾ
29 ਅਗਸਤ ਨੂੰ, ਜ਼ਿਲ੍ਹਾ ਖਪਤਕਾਰ ਫੋਰਮ ਨੇ ਆਈਟੀਸੀ ਲਿਮਟਿਡ ਦੇ ਫੂਡ ਡਿਵੀਜ਼ਨ ਨੂੰ ਖਪਤਕਾਰ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਕਿਉਂਕਿ ਬਿਸਕੁਟ ਬ੍ਰਾਂਡ ਸਨਫੀਸਟ ਮੈਰੀ ਲਾਈਟ ਦੇ ਪੈਕੇਟ ਵਿੱਚ ਦਰਜ ਬਿਸਕੁਟਾਂ ਦੀ ਗਿਣਤੀ ਤੋਂ ਇੱਕ ਬਿਸਕੁਟ ਘੱਟ ਪਾਇਆ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿਉਹਾਰੀ ਸੀਜ਼ਨ 'ਚ ਖੰਡ ਦੀਆਂ ਕੀਮਤਾਂ 'ਚ ਹੋਇਆ ਵਾਧਾ, 6 ਸਾਲਾਂ ਦੇ ਉੱਚੇ ਪੱਧਰ 'ਤੇ ਪੁੱਜੇ ਭਾਅ
NEXT STORY