ਜਲੰਧਰ- ਹੌਂਡਾ ਟੂ-ਵ੍ਹੀਲਰਸ ਨੇ ਮੰਗਲਵਾਰ ਨੂੰ ਭਾਰਤ 'ਚ ਆਪਣੀ ਇਕ ਨਵੀਂ ਬਾਈਕ 2018 ਸੀ.ਬੀ. ਹਾਰਨੇਟ 160 ਆਰ ਨਾਂ ਨਾਲ ਲਾਂਚ ਕੀਤੀ ਹੈ। ਇਸ ਨਵੀਂ ਬਾਈਕ ਦਾ ਸਟੈਂਡਰਡ ਵਰਜਨ 84,675 ਰੁਪਏ (ਐਕਸ-ਸ਼ੋਅਰੂਮ ਦਿੱਲੀ) ਦੀ ਕੀਮਤ ਨਾਲ ਹੈ, ਉਥੇ ਹੀ ਇਸ ਦਾ ਏ.ਬੀ.ਐੱਸ. ਮਾਡਲ 89,175 ਰੁਪਏ ਦੀ ਕੀਮਤ ਦਾ ਹੈ। ਇਸ ਤੋਂ ਇਲਾਵਾ ਸੀ.ਬੀ. ਹਾਰਨੇਟ 160 ਆਰ ਡੀ.ਐੱਲ.ਐਕਸ. ਦੀ ਕੀਮਤ 92,675 ਰੁਪਏ ਅਤੇ ਏ.ਬੀ.ਐੱਸ. ਐੱਸ.ਟੀ.ਡੀ. ਵਰਜਨ 90,175 ਰੁਪਏ ਦੀ ਕੀਮਤ ਦੇ ਨਾਲ ਹੈ। ਦੱਸ ਦਈਏ ਕਿ ਇਸ ਬਾਈਕ ਦੇ ਇਨ੍ਹਾਂ ਸਾਰੇ ਵੇਰੀਐਂਟਸ ਦੀ ਇਹ ਕੀਮਤ ਦਰਅਸਲ ਐਕਸ-ਸ਼ੋਅਰੂਮ ਦਿੱਲੀ ਦੀ ਕੀਮਤ ਹੈ ਮਤਲਬ ਕਿ ਇਨ੍ਹਾਂ ਦੇ ਨਾਲ ਟੈਕਸ ਅਤੇ ਹੋਰ ਡਿਊਟੀ ਚਾਰਜ ਅਲੱਗ ਤੋਂ ਲੱਗਣਗੇ।

ਫੀਚਰਸ
ਬਾਈਕ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਵਿਚ 162.71 ਸੀਸੀ ਏਅਰ-ਕੂਲਡ, ਸਿੰਗਲ ਸਿਲੈਂਡਰ ਇੰਜਣ ਲੱਗਾ ਹੈ ਜੋ 8,500 ਆਰ.ਪੀ.ਐੱਮ. 'ਤੇ 14.9 ਬੀ.ਐੱਚ.ਪੀ. ਦੀ ਪਾਵਰ ਅਤੇ 6,500 ਆਰ.ਪੀ.ਐੱਮ. 'ਤੇ 14.5 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਦੇ ਨਾਲ ਹੀ ਇਸ ਵਿਚ 5 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਇਸ ਨਵੇਂ ਮਾਡਲ 'ਚ ਕਈ ਫੀਚਰਸ ਪੁਰਾਣੇ ਮਾਡਲ ਵਰਗੇ ਹੀ ਹਨ ਪਰ ਇਸ ਵਿਚ ਨਵੀਂ ਐੱਲ.ਈ.ਡੀ. ਹੈੱਡਲਾਈਟ ਅਤੇ ਐਕਸ-ਸ਼ੇਪ ਟੇਲਲਾਈਟ ਦੇ ਦਿੱਤੀ ਹੈ। ਇਹ ਕਈ ਨਵੇਂ ਕਲਰ ਆਪਸ਼ੰਸ ਅਤੇ ਗ੍ਰਾਫਿਕਸ ਦੇ ਨਾਲ ਪੇਸ਼ ਹੋਇਆ ਹੈ ਜਿਸ ਵਿਚ ਗ੍ਰੀਨ, ਬਲੂ ਮਟੈਲਿਕ, ਆਰੇਂਜ, ਯੈਲੋ ਮਟੈਲਿਕ ਅਤੇ ਸਪੋਰਟ ਰੈੱਡ ਸ਼ਾਮਿਲ ਹਨ।
ਬਾਈਕ 'ਚ ਸਿੰਗਲ ਚੈਨਲ ਏ.ਬੀ.ਐੱਸ., ਟਿਊਬਲੈੱਸ ਟਾਇਰਸ, ਫਰੰਟ 'ਚ ਇਕ 276 ਐੱਮ.ਐੱਮ. ਡਿਸਕ ਬ੍ਰੇਕ ਲੱਗੀ ਹੈ। ਉਥੇ ਹੀ ਇਸ ਦੇ ਰਿਅਰ ਵ੍ਹੀਲ 'ਚ 220 ਐੱਮ.ਐੱਮ. ਡਿਸਕ ਬ੍ਰੇਕ ਅਤੇ 130 ਐੱਮ.ਐੱਮ. ਡਰੱਮ ਬ੍ਰੇਕ ਹੈ। ਇਸ ਤੋਂ ਇਲਾਵਾ ਇਸ ਦੇ ਰਿਅਰ ਵ੍ਹੀਲ 'ਚ ਮੋਨੋਸ਼ਾਕ ਸਸਪੈਂਸ਼ੰਸ ਦਿੱਤੇ ਗਏ ਹਨ ਅਤੇ ਫਰੰਟ 'ਚ ਟੈਲੀਸਕੋਪਿਕ ਸਸਪੈਂਸ਼ਨ ਦਿੱਤੇ ਗਏ ਹਨ। ਇਸ ਬਾਈਕ 'ਚ 12V 4Ah ਬੈਟਰੀ ਵੀ ਦਿੱਤੀ ਗਈ ਹੈ।
ਬਾਜ਼ਾਰ 'ਚ ਵਾਧਾ, ਸੈਂਸੈਕਸ 108 ਅੰਕ ਚੜ੍ਹਿਆ ਅਤੇ ਨਿਫਟੀ 10184 'ਤੇ ਬੰਦ
NEXT STORY