ਟੋਕੀਓ (ਭਾਸ਼ਾ) – ਜਾਪਾਨ ’ਚ ਅਗਸਤ ’ਚ ਲਗਾਤਾਰ ਦੂਜੇ ਮਹੀਨੇ ਵਪਾਰ ਘਾਟਾ ਵਧਿਆ ਹੈ। ਵਿੱਤ ਮੰਤਰਾਲਾ ਨੇ ਕਿਹਾ ਕਿ ਜਾਪਾਨ ਦਾ ਵਪਾਰ ਘਾਟਾ ਕੁਲ 695 ਅਰਬ ਯੇਨ (4.9 ਅਰਬ ਅਮਰੀਕੀ ਡਾਲਰ) ਰਿਹਾ, ਜੋ ਇਕ ਸਾਲ ਪਹਿਲਾਂ ਦੇ ਮੁਕਾਬਲੇ 26 ਫੀਸਦੀ ਘੱਟ ਹੈ। ਬਰਾਮਦ ਕੁਲ 8400 ਅਰਬ ਯੇਨ (59 ਅਰਬ ਅਮਰੀਕੀ ਡਾਲਰ) ਰਹੀ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 5.6 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, 3 ਦਿਨਾਂ 'ਚ 10 ਰੁਪਏ ਪ੍ਰਤੀ ਲੀਟਰ ਵਧੀਆਂ ਤੇਲ ਦੀਆਂ ਕੀਮਤਾਂ
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨਾਲੋਂ ਵੱਧ ਜਾਇਦਾਦ ਦਾ ਮਾਲਕ ਹੈ ਇਹ 'ਡਿਲਵਰੀ ਬੁਆਏ', ਅਮੀਰਾਂ ਦੀ ਸੂਚੀ 'ਚ ਵੀ ਲੈ ਗਿਆ ਨੰਬਰ
ਏਸ਼ੀਆ ਨੂੰ ਬਰਾਮਦ ਵਧੀ ਜਦਕਿ ਅਮਰੀਕਾ ਨੂੰ ਬਰਾਮਦ ’ਚ ਕਮੀ ਆਈ ਹੈ। ਦਰਾਮਦ ਕੁਲ 9100 ਅਰਬ ਯੇਨ (64 ਅਰਬ ਅਮਰੀਕੀ ਡਾਲਰ) ਰਹੀ, ਜੋ ਇਕ ਸਾਲ ਪਹਿਲਾਂ ਦੇ ਮੁਕਾਬਲੇ ’ਚ 2.3 ਫੀਸਦੀ ਵੱਧ ਹੈ। ਔਸ਼ਧੀ ਵਰਗੀਆਂ ਸ਼੍ਰੇਣੀਆਂ ’ਚ ਯੂਰਪੀ ਦੇਸ਼ਾਂ ਤੋਂ ਦਰਾਮਦ ’ਚ ਸਭ ਤੋਂ ਮਜ਼ਬੂਤ ਵਾਧਾ ਦੇਖਿਆ ਗਿਆ। ਹਾਲਾਂਕਿ ਦਰਾਮਦ ਅਤੇ ਬਰਾਮਦ ਦੇ ਅੰਕੜੇ ਪਹਿਲਾਂ ਲਾਏ ਗਏ ਅੰਦਾਜ਼ਿਆਂ ਤੋਂ ਘੱਟ ਰਹੇ।
ਇਹ ਵੀ ਪੜ੍ਹੋ : ਡਾਕ ਖਾਨੇ 'ਚ ਤੁਹਾਡਾ ਵੀ ਹੈ ਖ਼ਾਤਾ ਤਾਂ ਹੋ ਜਾਓ ਸਾਵਧਾਨ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਹ ਵੀ ਪੜ੍ਹੋ : UPI 'ਚ ਹੋਇਆ ਵੱਡਾ ਬਦਲਾਅ, ਹੁਣ ਤੁਸੀਂ ਘਰ ਬੈਠੇ ਹੀ ਕਰ ਸਕੋਗੇ ਲੱਖਾਂ ਦੀ ਪੇਮੈਂਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਨਿਲ ਅੰਬਾਨੀ ਦੀ ਇਸ ਕੰਪਨੀ 'ਤੇ ਹੈ ਗੌਤਮ ਅਡਾਨੀ ਦੀ ਨਜ਼ਰ, ਜਾਣੋ ਕਿਵੇਂ ਫ਼ਾਇਦੇਮੰਦ ਹੋ ਸਕਦੈ ਇਹ ਸੌਦਾ
NEXT STORY