ਮੁੰਬਈ— ਨਕਦੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਹੁਣ ਪੈਸੇ ਲਈ ਹੱਥ-ਪੈਰ ਮਾਰਨ ਲੱਗੀ ਹੈ। ਜਾਣਕਾਰੀ ਮੁਤਾਬਕ, ਜਹਾਜ਼ ਕੰਪਨੀ ਦੀ ਸੋਮਵਾਰ ਹੋਣ ਵਾਲੀ ਬੋਰਡ ਬੈਠਕ 'ਚ ਪੈਸੇ ਜੁਟਾਉਣ ਦੇ ਵੱਖ-ਵੱਖ ਬਦਲਾਂ ਨੂੰ ਲੈ ਕੇ ਚਰਚਾ ਕੀਤੀ ਜਾ ਸਕਦੀ ਹੈ। ਸੂਤਰਾਂ ਮੁਤਾਬਕ, ਨਿੱਜੀ ਇਕੁਇਟੀ ਫਰਮਾਂ ਅਤੇ ਟਾਟਾ ਸਮੂਹ ਸਮੇਤ ਕੁਝ ਕਾਰੋਬਾਰੀ ਸਮੂਹਾਂ ਨੇ ਜੈੱਟ ਏਅਰਵੇਜ਼ 'ਚ ਹਿੱਸੇਦਾਰੀ ਖਰੀਦਣ 'ਚ ਦਿਲਚਸਪੀ ਵੀ ਦਿਖਾਈ ਹੈ। ਬੋਰਡ 'ਚ ਇਹ ਚਰਚਾ ਹੋ ਸਕਦੀ ਹੈ ਕਿ ਨਕਦੀ ਜੁਟਾਉਣ ਲਈ ਇਕੁਇਟੀ ਦਾ ਰਸਤਾ ਅਪਣਾਉਣਾ ਚਾਹੀਦਾ ਹੈ ਜਾਂ ਕੋਈ ਹੋਰ। ਸੂਤਰਾਂ ਦਾ ਕਹਿਣਾ ਹੈ ਕਿ ਜੈੱਟ ਏਅਰਵੇਜ਼ ਦੀ ਬੋਰਡ ਬੈਠਕ 'ਚ ਪੈਸੇ ਜੁਟਾਉਣ ਅਤੇ ਲਾਗਤ 'ਚ ਕਟੌਤੀ ਕਰਨ 'ਤੇ ਗੌਰ ਕੀਤਾ ਜਾ ਸਕਦਾ ਹੈ।
ਦਰਅਸਲ, ਮੌਜੂਦਾ ਸਮੇਂ ਕੰਪਨੀ ਲਈ ਪੈਸੇ ਜੁਟਾਉਣਾ ਕਾਫੀ ਅਹਿਮ ਹੋ ਗਿਆ ਹੈ ਕਿਉਂਕਿ ਨਕਦੀ ਦੀ ਕਮੀ ਕਾਰਨ ਤਨਖਾਹਾਂ ਅਤੇ ਹੋਰ ਭੁਗਤਾਨ 'ਚ ਦੇਰੀ ਹੋ ਰਹੀ ਹੈ। ਰਿਪੋਰਟਾਂ ਮੁਤਾਬਕ ਕੰਪਨੀ ਨੂੰ ਕੁਝ ਜਹਾਜ ਵੀ ਖੜ੍ਹੇ ਕਰਨੇ ਪਏ ਹਨ ਅਤੇ ਕੁਝ ਉਡਾਣਾਂ 'ਚ ਵੀ ਕਟੌਤੀ ਕੀਤੀ ਗਈ ਹੈ। ਹਾਲਾਤ ਇਹ ਹੈ ਕਿ ਪਿਛਲੀਆਂ ਦੋ ਲਗਾਤਾਰ ਤਿਮਾਹੀਆਂ 'ਚ ਜੈੱਟ ਏਅਰਵੇਜ਼ ਨੂੰ 23 ਅਰਬ ਰੁਪਏ ਤੋਂ ਜ਼ਿਆਦਾ ਦਾ ਘਾਟਾ ਹੋਇਆ ਹੈ ਅਤੇ ਸਤੰਬਰ ਤਿਮਾਹੀ 'ਚ ਉਸ ਦਾ ਘਾਟਾ ਹੋਰ ਵਧਣ ਦਾ ਖਦਸ਼ਾ ਹੈ। ਓਧਰ ਬੋਰਡ ਬੈਠਕ ਤੋਂ ਤਿੰਨ ਦਿਨ ਪਹਿਲਾਂ ਹੀ ਸੁਤੰਤਰ ਨਿਰਦੇਸ਼ਕ ਅਤੇ ਆਡਿਟ ਕਮੇਟੀ ਦੇ ਮੈਂਬਰ ਵਿਕਰਮ ਸਿੰਘ ਅਸਤੀਫਾ ਨੇ ਕੰਪਨੀ ਤੋਂ ਅਸਤੀਫਾ ਦਿੱਤਾ ਹੈ। ਹਾਲਾਂਕਿ ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਖਾਲੀ ਅਹੁਦੇ 'ਤੇ ਨਿਯੁਕਤੀ ਹੋ ਚੁੱਕੀ ਹੈ ਪਰ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਕੋਲ ਕੰਪਨੀ ਦੀ 51 ਫੀਸਦੀ ਅਤੇ ਅਤੀਹਾਦ ਏਅਰਵੇਜ਼ ਕੋਲ 24 ਫੀਸਦੀ ਹਿੱਸੇਦਾਰੀ ਹੈ।
IRCTC ਦੇ ਟੂਰ ਪੈਕੇਜ 'ਚ ਹੁਣ ਜਹਾਜ਼ 'ਚ ਘੁੰਮੋ ਸ਼ਿਰਡੀ ਦੇ ਨਾਲ GOA
NEXT STORY