ਨਵੀਂ ਦਿੱਲੀ- ਹਵਾਈ ਜਹਾਜ਼ਾਂ ਦੇ ਤੇਲ ਦੀਆਂ ਕੀਮਤਾਂ ਵਿਚ ਅੱਜ ਤੋਂ ਸੱਤ ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹਵਾਈ ਕਿਰਾਇਆ ਵੱਧ ਸਕਦਾ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਜਹਾਜ਼ ਈਂਧਣ ਦੀ ਕੀਮਤ 1 ਮਈ ਤੋਂ 61,690.28 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਇਹ ਅਪ੍ਰੈਲ ਵਿਚ 57,805.28 ਰੁਪਏ ਪ੍ਰਤੀ ਕਿਲੋਲੀਟਰ ਸੀ।
ਇਸ ਤਰ੍ਹਾਂ ਦਿੱਲੀ ਵਿਚ ਹਵਾਈ ਈਂਧਣ 3,885 ਰੁਪਏ 6.72 ਫ਼ੀਸਦੀ ਮਹਿੰਗਾ ਹੋ ਗਿਆ ਹੈ। ਇਸੇ ਤਰ੍ਹਾਂ ਮੁੰਬਈ ਵਿਚ ਹਵਾਈ ਜਹਾਜ਼ ਦਾ ਤੇਲ 3912.75 ਰੁਪਏ ਯਾਨੀ ਸੱਤ ਫ਼ੀਸਦੀ ਮਹਿੰਗਾ ਹੋਇਆ ਹੈ। ਸ਼ਨੀਵਾਰ ਤੋਂ ਮੁੰਬਈ ਵਿਚ ਇਸ ਦੀ ਕੀਮਤ 59,822.90 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ, ਜੋ ਅਪ੍ਰੈਲ ਵਿਚ 55,910.15 ਰੁਪਏ ਪ੍ਰਤੀ ਕਿਲੋਲੀਟਰ ਸੀ।
ਇਹ ਵੀ ਪੜ੍ਹੋ- ਇਸ ਬਿਜ਼ਨੈੱਸ 'ਚ ਅੰਬਾਨੀ ਨੂੰ ਸਿੱਧੇ ਟੱਕਰ ਦੇਣ ਜਾ ਰਹੇ ਨੇ ਟਾਟਾ
ਕੋਲਕਾਤਾ ਵਿਚ ਇਹ 6.30 ਫ਼ੀਸਦੀ ਅਤੇ ਚੇੱਨਈ ਵਿਚ 6.84 ਫ਼ੀਸਦੀ ਮਹਿੰਗਾ ਹੋ ਗਿਆ ਹੈ। ਕੋਲਕਾਤਾ ਵਿਚ ਇਸ ਦੀ ਕੀਮਤ ਹੁਣ 66,245.74 ਰੁਪਏ ਤੇ ਚੇਨਈ ਵਿਚ 63,095.36 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਗੌਰਤਲਬ ਹੈ ਕਿ ਹਰ ਮਹੀਨੇ ਹਵਾਈ ਜਹਾਜ਼ ਦੇ ਤੇਲ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ। ਉੱਥੇ ਹੀ, ਪੈਟਰੋਲ-ਡੀਜ਼ਲ ਕੀਮਤਾਂ ਵਿਚ ਤਬਦੀਲੀ ਨਹੀਂ ਹੋਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 90.40 ਰੁਪਏ, ਡੀਜ਼ਲ ਦੀ 80.73 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਹੀ।
ਇਹ ਵੀ ਪੜ੍ਹੋ- ਹਸਪਤਾਲਾਂ 'ਚ ਦਾਖ਼ਲ ਕੋਵਿਡ-19 ਮਰੀਜ਼ਾਂ ਲਈ ਟੈਕਸ ਨਿਯਮ ਬਣੇ ਮੁਸੀਬਤ!
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਰਿਲਾਇੰਸ ਇੰਡਸਟਰੀਜ਼ ਦਾ ਮੁਨਾਫਾ ਚੌਥੀ ਤਿਮਾਹੀ 'ਚ ਦੁਗਣਾ ਵਧ ਕੇ 13,227 ਕਰੋੜ ਰੁਪਏ ਪਹੁੰਚਿਆ
NEXT STORY