ਨਵੀਂ ਦਿੱਲੀ— ਜੇ. ਕੇ. ਟਾਇਰ ਐਂਡ ਇੰਡਸਟਰੀਜ਼ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਵਿਕਰੀ, ਸੇਵਾ ਅਤੇ ਨੈੱਟਵਰਕ ਵਿਸਥਾਰ 'ਤੇ ਧਿਆਨ ਕੇਂਦਿਰਤ ਕਰਨ ਲਈ ਅਮਰੀਕਾ 'ਚ ਇਕ ਮਾਰਕੀਟਿੰਗ ਇਕਾਈ ਸਥਾਪਤ ਕੀਤੀ ਹੈ।
ਜੇ. ਕੇ. ਟਾਇਰ ਨੇ ਇਕ ਬਿਆਨ 'ਚ ਕਿਹਾ, '' ਕੰਪਨੀ ਨੇ ਟੈਕਸਾਸ ਦੇ ਹਿਊਸਟਨ 'ਚ ਇਕ ਨਵੀਂ ਇਕਾਈ 'ਵੈਸਟਰਨ ਟਾਇਰਜ਼ ਆਈ. ਐੱਨ. ਸੀ.' ਸਥਾਪਤ ਕੀਤੀ ਹੈ। ਇਹ ਗਲੋਬਲ ਕਾਰੋਬਾਰ ਨੂੰ ਅੱਗੇ ਲਿਜਾਣ ਦੀ ਯੋਜਨਾ ਦੀ ਸ਼ੁਰੂਆਤ ਹੈ।''
ਕੰਪਨੀ ਨੇ ਕਿਹਾ ਕਿ ਉਹ ਸਥਾਨਕ ਸਾਂਝੇਦਾਰਾਂ ਦੇ ਇਕ ਨੈੱਟਵਰਕ ਦੇ ਮਾਧਿਅਮ ਨਾਲ ਦੋ ਦਹਾਕਿਆਂ ਤੋਂ ਅਮਰੀਕਾ ਨੂੰ ਬਰਾਮਦ ਕਰ ਰਹੀ ਹੈ। ਇਸ ਤੋਂ ਇਲਾਵਾ ਜੇ. ਕੇ. ਟਾਰਨਲ ਦੀ ਖਰੀਦ ਅਤੇ ਜੇ. ਕੇ. ਟਾਇਰ ਇੰਡੀਆ ਦੀ ਸਮਰੱਥਾ ਵਧਾਉਣ ਦੇ ਨਾਲ ਅਮਰੀਕਾ ਸਮੇਤ ਗਲੋਬਲ ਬਾਜ਼ਾਰਾਂ 'ਚ ਲਗਾਤਾਰ ਵਾਧਾ ਹੋਇਆ ਹੈ। ਜੇ. ਕੇ. ਟਾਇਰ ਦੇ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ (ਸੀ. ਐੱਮ. ਡੀ.) ਰਘੁਪਤੀ ਸਿੰਘਾਨੀਆ ਨੇ ਕਿਹਾ, ''ਅਮਰੀਕਾ ਸਾਡੇ ਲਈ ਇਕ ਮਹੱਤਵਪੂਰਨ ਬਰਾਮਦ ਬਾਜ਼ਾਰ ਰਿਹਾ ਹੈ। ਹੁਣ ਅਸੀਂ ਅਮਰੀਕਾ 'ਚ ਨਵੀਂ ਇਕਾਈ ਸਥਾਪਤ ਕਰ ਰਹੇ ਹਾਂ, ਇਸ ਨਾਲ ਸਾਡੀ ਗਲੋਬਲ ਵਿਸਥਾਰ ਯੋਜਨਾਵਾਂ 'ਚ ਇਸ ਦੇਸ਼ ਦੇ ਮਹੱਤਵ ਦਾ ਪਤਾ ਲੱਗਦਾ ਹੈ।''
ਲਗਾਤਾਰ ਸੱਤਵੇਂ ਦਿਨ 500 ਤੋਂ ਜ਼ਿਆਦਾ ਫਲਾਈਟਾਂ ਨੇ ਭਰੀ ਉਡਾਣ
NEXT STORY