ਜਲੰਧਰ— ਜਾਪਾਨੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਕਾਵਾਸਾਕੀ ਨੇ ਟੋਕਿਓ ਮੋਟਰ ਸ਼ੋਅ 'ਚ ਆਪਣੀ ਇਕ ਨਵੀਂ ਬਾਈਕ ਨੂੰ ਪੇਸ਼ ਕੀਤਾ ਹੈ। ਇਸ ਬਾਈਕ ਦਾ ਨਾਂ ਨਿੰਜਾ 400 ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਮੁਕਾਬਲਾ ktm rc390 ਬਾਈਕ ਨਾਲ ਹੋਵੇਗਾ। ਕੰਪਨੀ ਨੇ ਆਪਣੀ ਇਸ ਨਵੀਂ ਬਾਈਕ ਨੂੰ ਨਿੰਜਾ 300 ਬਾਈਕ ਦੇ ਰਿਪਲੇਸਮੈਂਟ ਦੇ ਤੌਰ 'ਤੇ ਪੇਸ਼ ਕੀਤਾ ਹੈ ਅਤੇ ਇਸ ਦੀ ਪਾਵਰ ਅਤੇ ਟਾਰਕ ਨਿੰਜਾ 300 ਤੋਂ ਜ਼ਿਆਦਾ ਹੈ।
ਕਾਵਾਸਾਕੀ ਮੁਤਾਬਕ ਇਸ ਨਵੀਂ ਬਾਈਕ ਦੀ ਪਰਫਾਰਮੈਂਸ ਨੂੰ ਪਹਿਲੇ ਤੋਂ ਬਿਹਤਰ ਕੀਤਾ ਗਿਆ ਹੈ। ਨਿੰਜਾ 400 ਦਾ ਨਿੰਜਾ 300 ਬਾਈਕ ਦੇ ਮੁਕਾਬਲੇ 6 ਕਿਲੋਗ੍ਰਾਮ ਵਜਨ ਘੱਟ ਹੈ। ਬਾਈਕ ਦੇ ਸਟਾਈਲ 'ਚ ਬਦਲਾਅ ਕੀਤਾ ਗਿਆ ਹੈ ਅਤੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਨਵੀਂ ਨਿੰਜਾ 400 ਬਾਈਕ 'ਚ 310 ਐੱਮ.ਐੱਮ. ਦਾ ਸਭ ਤੋਂ ਵੱਡਾ ਫਰੰਟ ਡਿਸਕ ਬ੍ਰੈਕ ਦਿੱਤੀ ਗਈ ਹੈ।

ਨਿੰਜਾ 400
ਨਵੀਂ ਨਿੰਜਾ 400 ਬਾਈਕ ਦਾ ਡਿਜਾਈਨ ਜ਼ਿਆਦਾ ਸ਼ਾਰਪ ਹੈ ਅਤੇ ਇਸ 'ਚ 399 ਸੀ.ਸੀ. ਦਾ ਇੰਜਣ ਲਗਿਆ ਹੈ ਜੋ ਕਿ 45 ਬੀ.ਏ.ਐੱਚ.ਪੀ. ਦਾ ਪਾਵਰ ਅਤੇ 26.9 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ 'ਚ ਨਵੀਂ ਨਿੰਜਾ 400 ਬਾਈਕ ਨੂੰ ਜੇਕਰ ਲਾਂਚ ਕੀਤਾ ਜਾਂਦਾ ਹੈ ਤਾਂ ਇਸ ਦੀ ਕੀਮਤ ਕਰੀਬ 3.60 ਲੱਖ ਰੁਪਏ ਤੋਂ ਜ਼ਿਆਦਾ ਹੋ ਸਕਦੀ ਹੈ। ਦੱਸਣਯੋਗ ਹੈ ਕਿ ਕੰਪਨੀ ਨੇ 25 ਅਕਤੂਬਰ ਨੂੰ ਟੋਕਿਓ ਮੋਟਰ ਸ਼ੋਅ 'ਚ ਜੇ900 ਬਾਈਕ ਦਾ ਵੀ ਨਵਾਂ ਬ੍ਰੈਂਡ ਜੇ900 ਆਰ.ਐੱਸ. ਅਨਵੀਲ ਕੀਤਾ ਸੀ।
ਇੰਝ ਅਪਲਾਈ ਕਰਨ 'ਤੇ 1 ਹਫਤੇ 'ਚ ਮਿਲ ਸਕਦੈ ਪਾਸਪੋਰਟ
NEXT STORY