ਨਵੀਂ ਦਿੱਲੀ—ਇਨਕਮ ਟੈਕਸ ਰਿਟਰਨ ਫਾਇਲ ਕਰਨ ਦਾ ਸਮਾਂ ਆਉਣ ਹੀ ਵਾਲਾ ਹੈ। ਇਸ ਦੌਰਾਨ ਕਈ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ। ਜਾਣੋਂ, ਆਈ.ਟੀ.ਆਰ. ਫਾਇਲ ਕਰਦੇ ਸਮੇਂ ਕਿਹੜੀਆਂ ਗੱਲਾਂ ਤੁਹਾਡੇ ਲਈ ਹਨ ਜ਼ਰੂਰੀ...
1. ਡੈੱਡ ਲਾਈਨ ਮਿਸ ਹੋਣ 'ਤੇ ਨਾ ਹੋਵੋ ਪਰੇਸ਼ਾਨ

ਜੇਕਰ ਤੁਸੀਂ ਇਨਕਮ ਟੈਕਸ ਰਿਟਰਨ ਫਾਇਲ ਕਰਨ ਦੀ ਡੈੱਡਲਾਈਨ 31 ਜੁਲਾਈ ਮਿਸ ਕਰ ਦਿੰਦੇ ਹੋ ਤਾਂ ਵੀ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਸਾਲ ਭਰ ਦੇ ਅੰਦਰ ਤੁਸੀਂ ਕਦੇ ਵੀ ਇਸਨੂੰ ਫਾਇਲ ਕਰ ਸਕਦੇ ਹੋ। ਉਦਾਹਰਨ ਦੇ ਤੌਰ 'ਤੇ ਤੁਸੀਂ ਵਿੱਤੀ ਸਾਲ 2017-18 ਦੇ ਰਿਟਰਨ ਨੂੰ 31 ਮਾਰਚ, 2019 ਤੱਕ ਫਾਇਲ ਕਰ ਸਕਦੇ ਹੋ।
2. ਆਪਣਾ ਰਿਟਰਨ ਜ਼ਰੂਰ ਫਾਇਲ ਕਰੋ

ਇਹ ਗੱਲ ਸਹੀ ਹੈ ਕਿ ਮਾਲਕ ਵੱਲੋਂ ਤੁਹਾਡੀ ਸੈਲਰੀ 'ਚੋਂ ਟੀ.ਡੀ.ਐੱਸ. ਕੱਟ ਲਿਆ ਜਾਂਦਾ ਹੈ ਅਤੇ ਫਾਰਮ 16 ਵੀ ਉਸਦੇ ਵੱਲੋਂ ਜਾਰੀ ਕੀਤਾ ਜਾਂਦਾ ਹੈ। ਪਰ , ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਜ਼ਿੰਮੇਦਾਰੀ ਤੋਂ ਬਚ ਗਏ
3. ਵਿਆਜ ਦੀ ਆਮਦਨ

ਜੇਕਰ ਤੁਸੀਂ ਸੇਵਿੰਗ ਬੈਂਕ ਅਕਾਉਂਟਸ 'ਚ ਜਮ੍ਹਾ ਰਾਸ਼ੀ 'ਤੇ ਮਿਲਣ ਵਾਲਾ ਵਿਆਜ 10,000 ਰੁਪਏ ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਉਸ 'ਤੇ ਤੁਹਾਨੂੰ ਟੈਕਸ ਦੇਣਾ ਹੋਵੇਗਾ। ਜੇਕਰ ਇਹ ਆਮਦਨ 10,000 ਰੁਪਏ ਤੋਂ ਘੱਟ ਹੁੰਦੀ ਹੈ ਤਾਂ ਇਸ ਨੂੰ ਤੁਸੀਂ ਇਨਕਮ ਟੈਕਸ ਰਿਟਰਨ 'ਚ ਫਾਇਲ ਕਰ ਸਕਦੇ ਹੋ। ਜੇਕਰ ਤੁਸੀਂ ਸੀਨੀਅਰ ਸਿਟੀਜਨ ਹੋ ਤਾਂ ਵਿੱਤੀ ਸਾਲ 2018-19 ਤੋਂ ਵਿਆਜ ਤੋਂ ਮਿਲਣ ਵਾਲੀ 50,000 ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗੇਗਾ।
4.ਕਿਰਾਏ 'ਤੇ ਟੀ.ਡੀ.ਐੱਸ

50,000 ਰੁਪਏ ਮਹੀਨੇ 'ਤੋਂ ਜ਼ਿਆਦਾ ਕਿਰਾਇਆ ਦੇਣ ਵਾਲੇ ਲੋਕਾਂÎ 'ਤੇ 5 ਫੀਸਦੀ ਟੀ.ਡੀ.ਐੱਸ.ਲੱਗੇਗਾ।
ਏਅਰਟੈੱਲ ਜਹਾਜ਼ 'ਚ ਦੇਵੇਗਾ ਹਾਈ-ਸਪੀਡ ਡਾਟਾ
NEXT STORY