ਨਵੀਂ ਦਿੱਲੀ : ਭਾਰਤ ਦੀ ਹਲਦੀ ਦਾ ਰੰਗ ਅਮਰੀਕਾ ’ਤੇ ਚੜ੍ਹ ਚੁੱਕਾ ਹੈ। ਅਮਰੀਕਾ ਦੀ ਇਕ ਕੰਪਨੀ ਨੇ ਭਾਰਤ ਦੇ ਪੂਰਬ-ਉੱਤਰੀ ਸੂਬੇ ਮੇਘਾਲਿਆ ’ਚ ਉਗਾਈ ਜਾਣ ਵਾਲੀ ਹਲਦੀ ਦੀ ਖਾਸ ਕਿਸਮ ‘ਲਕਡੋਂਗ’ ਤੋਂ ਨਿਊਟ੍ਰਾਸਯੂਟੀਕਲਸ ਬਣਾਉਣ ਲਈ ਇਕ ਕਿਸਾਨ ਉਤਪਾਦਕ ਸੰਗਠਨ (ਐੱਫ. ਪੀ. ਓ.) ਨਾਲ ਸਮਝੌਤਾ ਕੀਤਾ ਹੈ। ਇਸੇ ਸਿਲਸਿਲੇ ’ਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ, ਗ੍ਰਾਮੀਣ ਵਿਕਾਸ, ਪੰਚਾਇਤ ਰਾਜ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਕਾਨਰਾਡ ਦੇ ਸੰਗਮਾ ਨੇ ਇਕ ਪ੍ਰੋਗਰਾਮ ’ਚ ਮੇਘਾਲਿਆ ਦੀ ਪ੍ਰਸਿੱਧ ‘ਲਕਡੋਂਗ’ ਹਲਦੀ ਨੂੰ ਅਮਰੀਕਾ ’ਚ ਲਾਂਚ ਕੀਤਾ।
ਇਹ ਵੀ ਪੜ੍ਹੋ : ਕੋਵਿਡ-19 ਨਾਲ ਏਸ਼ੀਆ-ਪ੍ਰਸ਼ਾਂਤ ਖੇਤਰ ’ਚ ਸਭ ਤੋਂ ਜ਼ਿਆਦਾ ਨੌਕਰੀਆਂ ਗਈਆਂ, 81 ਮਿਲੀਅਨ ਲੋਕ ਹੋਏ ਬੇਰੋਜ਼ਗਾਰ
ਇਸ ਮੌਕੇ ’ਤੇ ਤੋਮਰ ਨੇ ਮੇਘਾਲਿਆ ਦੇ ਮਿਹਨਤੀ ਕਿਸਾਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅੰਨਦਾਤਾਵਾਂ ਦੀ ਤਰੱਕੀ ਲਈ ਕੇਂਦਰ ਸਰਕਾਰ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਕੇਂਦਰੀ ਮੰਤਰੀ ਨੇ ਮੇਘਾਲਿਆ ਪੂਰਬ-ਉੱਤਰ ਸੂਬਿਆਂ ’ਚ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਕੇਂਦਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਤੋਮਰ ਨੇ ਖੇਤੀ ਪ੍ਰਧਾਨ ਸੂਬੇ ਮੇਘਾਲਿਆ ਦੇ ਮੁੱਖ ਮੰਤਰੀ, ਸਾਰੇ ਕਿਸਾਨਾਂ ਅਤੇ ਹੋਰ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਦੇ ਆਪਣੇ ਸੂਬੇ ਦੀ ਲਕਡੋਂਗ ਹਲਦੀ ਦੀ ਪ੍ਰਸਿੱਧੀ ਸੱਤ ਸਮੁੰਦਰ ਪਾਰ ਪਹੁੰਚ ਗਈ ਹੈ। ਮੇਘਾਲਿਆ ਦੇ ਜਯੰਤਿਯਾ ਹਿਲਸ ਜ਼ਿਲੇ ’ਚ ਇਕ ਐੱਫ. ਪੀ. ਓ. ਨੇ ਲਕਡੋਂਗ ਦੀ ਹਲਦੀ ਤੋਂ ਨਿਊਟ੍ਰਾਸਯੂਨੀਕਲਸ ਬਣਾਉਣ ਲਈ ਅਮਰੀਕਾ ਦੀ ਇਕ ਕੰਪਨੀ ਨਾਲ ਸਹਿਯੋਗ ਕੀਤਾ ਹੈ। ਅਜਿਹੇ ਹੋਰ ਵੀ ਯਤਨਾਂ ਦੀ ਲੋੜ ਹੈ ਅਤੇ ਸੂਬੇ ’ਚ ਨਵੇਂ ਐੱਫ. ਪੀ. ਓ. ਵੀ ਬਣਾਏ ਜਾਣ ਤਾਂ ਕਿ ਛੋਟੇ ਅਤੇ ਗਰੀਬ ਕਿਸਾਨਾਂ ਨੂੰ ਮਦਦ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਸੁੰਦਰਤਾ ਨਾਲ ਭਰਪੂਰ ਮੇਘਾਲਿਆ ’ਚ ਖੇਤੀਬਾੜੀ ਅਤੇ ਮੈਡੀਕਲ ਦੇ ਖੇਤਰ ’ਚ ਕਾਫੀ ਸੰਭਾਵਨਾਵਾਂ ਹਨ।
ਇਹ ਵੀ ਪੜ੍ਹੋ : PM ਮੋਦੀ ਨੇ ਪਾਕਿਸਤਾਨ ਦੇ ਸਾਬਕਾ PM ਨਵਾਜ ਸ਼ਰੀਫ ਨੂੰ ਲਿਖੀ ਚਿੱਠੀ, ਮਾਂ ਦੇ ਦਿਹਾਂਤ ’ਤੇ ਜਤਾਇਆ ਦੁੱਖ
ਭਾਰਤ ਹਲਦੀ ਦਾ ਵਿਸ਼ਵ ਦਾ ਸਭ ਤੋਂ ਵੱਡਾ ਉਤਪਾਦਕ
ਕੇਂਦਰੀ ਖੇਤੀ ਮੰਤਰੀ ਨੇ ਕਿਹਾ ਕਿ ਮੇਘਾਲਿਆ ਦੀ ਲਗਭਗ 80 ਫੀਸਦੀ ਆਬਾਦੀ ਖੇਤੀਬਾੜੀ ’ਤੇ ਆਧਾਰਿਤ ਹੈ ਅਤੇ ਕਿਸਾਨ ਵੱਖਰੇ ਜਲਵਾਯੂ ’ਚ ਵੀ ਸਰਬੋਤਮ ਕਿਸਮ ਦੀ ਹਲਦੀ ਸਮੇਤ ਹੋਰ ਫਸਲਾਂ ਉਗਾ ਰਹੇ ਹਨ। ਤੋਮਰ ਨੇ ਕਿਹਾ ਕਿ ਭਾਰਤ ਹਲਦੀ ਦਾ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਹੈ ਜੋ ਕੌਮਾਂਤਰੀ ਉਤਪਾਦਨ ’ਚ 80 ਫੀਸਦੀ ਤੋਂ ਵੱਧ ਦਾ ਯੋਗਦਾਨ ਦਿੰਦਾ ਹੈ। ਸਾਲ 2019-20 ਦੇ ਅਨੁਮਾਨ ਮੁਤਾਬਕ ਭਾਰਤ ਨੇ 2.50 ਲੱਖ ਹੈਕਟੇਅਰ ਦੇ ਅਨੁਮਾਨਿਤ ਖੇਤਰ ਤੋਂ 9.40 ਲੱਖ ਟਨ ਹਲਦੀ ਦਾ ਉਤਪਾਦਨ ਕੀਤਾ। ਭਾਰਤ ਹਲਦੀ ਦਾ ਵਿਸ਼ਵ ਦਾ ਸਭ ਤੋਂ ਵੱਡਾ ਬਰਾਮਦਕਾਰ ਵੀ ਹੈ ਅਤੇ ਭਾਰਤੀ ਹਲਤੀ ਕੌਮਾਂਤਰੀ ਬਾਜ਼ਾਰ ’ਚ ਪ੍ਰੀਮੀਅਮ ਮੁੱਲ ਪ੍ਰਾਪਤ ਕਰਦੀ ਹੈ।
ਗੋਇਲ ਨੂੰ ਉਮੀਦ, UK ਕਸਟਮ ਡਿਊਟੀ 'ਚ ਕਮੀ ਕਰਨ ਦੇ ਪ੍ਰਸਤਾਵ ਨੂੰ ਮੰਨੇਗਾ
NEXT STORY