ਨਵੀਂ ਦਿੱਲੀ — ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੈਬਨਿਟ ਕਮੇਟੀ ਆਨ ਇਕਨਾਮਿਕ ਅਫੇਅਰਸ ਮੁੱਦੇ ਤਹਿਤ ਬੈਠਕ ਹੋਈ। ਇਸ ਬੈਠਕ 'ਚ ਮੁਦਰਾ ਲੋਨ ਦੇ ਤਹਿਤ ਸ਼ਿਸ਼ੂ ਲੋਨ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਸਰਕਾਰ ਮੁਦਰਾ ਲੋਨ ਦੇ ਤਹਿਤ ਦਿੱਤੇ ਗਏ ਸ਼ਿਸ਼ੂ ਕਰਜ਼ੇ ਦੀਆਂ ਵਿਆਜ ਦਰਾਂ ਵਿਚ 2 ਪ੍ਰਤੀਸ਼ਤ ਦੀ ਛੋਟ ਦੇਵੇਗੀ। ਦੱਸ ਦੇਈਏ ਕਿ ਸ਼ਿਸ਼ੂ ਲੋਨ ਤਹਿਤ 50 ਹਜ਼ਾਰ ਰੁਪਏ ਦਾ ਲੋਨ ਮਿਲਦਾ ਹੈ। ਇਹ ਸਹੂਲਤ 1 ਜੂਨ 2020 ਤੋਂ ਲਾਗੂ ਹੋਵੇਗੀ ਅਤੇ 31 ਮਈ 2021 ਤੱਕ ਲਾਗੂ ਰਹੇਗੀ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪ੍ਰੈਸ ਕਾਨਫਰੰਸ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : Income Tax ਨਾਲ ਜੁੜੇ ਇਹ ਨਵੇਂ ਬਦਲਾਅ , ਜਿਨ੍ਹਾਂ ਬਾਰੇ ਜਾਣਨਾ ਤੁਹਾਡੇ ਲਈ ਹੈ ਬਹੁਤ ਜ਼ਰੂਰੀ
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ, ਮੁਦਰਾ ਲੋਨ ਸਕੀਮ ਤਹਿਤ 18 ਤੋਂ 20 ਕਰੋੜ ਲੋਕਾਂ ਨੂੰ ਕਰਜ਼ਾ ਮਿਲਦਾ ਹੈ। ਇਹ ਵਿਸ਼ਵ ਦਾ ਸਭ ਤੋਂ ਵੱਡਾ 'ਸਮਾਲ ਬੈਂਕ ਪ੍ਰੋਗਰਾਮ' ਹੈ। ਉਨ੍ਹਾਂ ਨੇ ਦੱਸਿਆ ਕਿ ਮੁਦਰਾ ਲੋਨ ਤਹਿਤ 50 ਹਜ਼ਾਰ ਰੁਪਏ ਦਾ ਸ਼ਿਸ਼ੂ ਲੋਨ 9.37 ਕਰੋੜ ਲੋਕਾਂ ਨੇ ਲਿਆ ਹੈ। ਸ਼ਿਸ਼ੂ ਲੋਨ ਲੈਣ ਵਾਲਿਆਂ ਨੂੰ ਵਿਆਜ ਦਰ ਵਿਚ 2 ਪ੍ਰਤੀਸ਼ਤ ਦੀ ਛੋਟ ਮਿਲੇਗੀ। ਇਹ ਯੋਜਨਾ 1 ਜੂਨ ਤੋਂ ਲਾਗੂ ਹੋਵੇਗੀ ਅਤੇ 31 ਮਈ 2021 ਤੱਕ ਚੱਲੇਗੀ। ਸਰਕਾਰ ਇਸ 'ਤੇ 1540 ਕਰੋੜ ਖਰਚ ਕਰੇਗੀ।
10 ਲੱਖ ਰੁਪਏ ਤੱਕ ਦੇ ਲੋਨ ਉਪਲਬਧ ਹਨ
ਸਰਕਾਰ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐਮਐਮਵਾÂ' ਸ਼੍ਰੇਣੀ ਤਹਿਤ ਕਰਜ਼ਾ ਦੇਣ ਵਾਲਿਆਂ ਨੂੰ 2 ਪ੍ਰਤੀਸ਼ਤ ਵਿਆਜ ਸਬਵੇਂਸ਼ਨ ਦੇਣ ਦਾ ਫੈਸਲਾ ਕੀਤਾ ਹੈ। ਸ਼ਿਸ਼ੂ ਸ਼੍ਰੇਣੀ ਅਧੀਨ ਲਾਭਪਾਤਰੀਆਂ ਨੂੰ 50,000 ਰੁਪਏ ਦਾ ਕੋਲੈਟਰਲ ਮੁਫਤ ਲੋਨ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ 8 ਅਪ੍ਰੈਲ 2015 ਨੂੰ ਪੀਐਮਐਮਵਾਈ ਸ਼ੁਰੂ ਕੀਤਾ ਗਿਆ ਸੀ। ਇਸ ਦੇ ਤਹਿਤ ਗੈਰ-ਕਾਰਪੋਰੇਟ, ਗੈਰ-ਖੇਤੀਬਾੜੀ ਛੋਟੇ / ਮਾਈਕਰੋ ਉਦਯੋਗਾਂ ਨੂੰ 10 ਲੱਖ ਤੱਕ ਦੇ ਕਰਜ਼ੇ ਦਿੱਤੇ ਜਾਂਦੇ ਹਨ। ਇਹ ਕਰਜ਼ੇ ਵਪਾਰਕ ਬੈਂਕਾਂ, ਆਰਆਰਬੀਜ਼, ਛੋਟੇ ਵਿੱਤ ਬੈਂਕਾਂ, ਐਮਐਫਆਈ ਅਤੇ ਐਨਬੀਐਫਸੀ ਦੁਆਰਾ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ : ਬਾਬਾ ਰਾਮ ਦੇਵ ਮੁੜ ਸਵਾਲਾਂ ਦੇ ਘੇਰੇ 'ਚ, ਇਹਨਾਂ ਸੂਬਿਆਂ ਨੇ 'ਕੋਰੋਨਿਲ' 'ਤੇ ਲਾਈ ਪਾਬੰਦੀ
ਕੋਰੋਨਾ ਆਫਤ : ਆਸਟ੍ਰੇਲੀਆ ਦੀ ਕੰਤਾਸ ਏਅਰਲਾਈਨ ਨੇ 6000 ਕਾਮਿਆਂ ਦੀ ਕੀਤੀ ਛਾਂਟੀ
NEXT STORY