ਨਵੀਂ ਦਿੱਲੀ (ਬੀ. ਐੱਨ. 337/3)-ਭਾਰਤ ਦਾ ਪ੍ਰਮੁੱਖ ਕੰਜ਼ਿਊਮਰ ਡੂਰੇਬਲ ਬ੍ਰਾਂਡ ਐੱਲ. ਜੀ. ਇਲੈਕਟ੍ਰਾਨਿਕ ਇੰਡੀਆ ਕੋਵਿਡ-19 ਵਿਰੁੱਧ ਭਾਰਤ ਦੀ ਜੰਗ ਦੇ ਸਮਰਥਨ ਲਈ ਵਚਨਬੱਧ ਹੈ। ਭਾਰਤ ਦੇ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਸਾਬਤ ਕਰਦੇ ਹੋਏ ਐੱਲ. ਜੀ. ਨੇ ਸਮੁਦਾਏ ਦੀ ਹਰ ਸੰਭਵ ਮਦਦ ਕਰਨ ਲਈ ਕਈ ਕੋਸ਼ਿਸ਼ਾਂ ਦਾ ਐਲਾਨ ਕੀਤਾ ਹੈ। ਰਾਸ਼ਟਰ ਵਿਆਪੀ ਲਾਕਡਾਊਨ ਕਾਰਣ ਪ੍ਰਵਾਸੀ ਮਜ਼ਦੂਰਾਂ ਅਤੇ ਰੋਜ਼ਾਨਾ ਮਿਹਨਤ ਕਰਨ ਵਾਲੇ ਵਰਕਰਾਂ ਦੀ ਇਕ ਵੱਡੀ ਸੰਖਿਆ ਹਰ ਇਕ ਦਿਨ ਸੰਘਰਸ਼ ਕਰ ਰਹੀ ਹੈ ਅਤੇ ਜੀਵਨ ਦੀਆਂ ਜ਼ਰੂਰਤਾਂ ਲਈ ਤੜਫ ਰਹੀ ਹੈ। ਪੂਰੇ ਭਾਰਤ ’ਚ ਇਨ੍ਹਾਂ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਉਣ ਲਈ ਐੱਲ. ਜੀ. ਨੇ ਅਕਸ਼ੈ ਪਾਤਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਜ਼ਿੰਮੇਵਾਰੀ ਲਈ ਹੈ। ਐੱਲ. ਜੀ. 10 ਲੱਖ ਲੋਕਾਂ ਦੇ ਖਾਣੇ ਦਾ ਪ੍ਰਬੰਧ ਕਰੇਗੀ। ਯੰਗ ਲਾਕ ਕਿਮ ਐੱਮ. ਡੀ. ਐੱਲ. ਜੀ. ਇਲੈਕਟ੍ਰਾਨਿਕ ਇੰਡੀਆ ਨੇ ਕਿਹਾ ਕਿ ਇਸ ਅਨਿਸ਼ਚਿਤ ਅਤੇ ਮਾੜੇ ਸਮੇਂ ’ਚ ਐੱਲ. ਜੀ. ਸਾਰਥਕ ਯੋਗਦਾਨ ਨਾਲ ਭਾਰਤ ਸਰਕਾਰ ਅਤੇ ਜਨਤਾ ਦੀ ਮਦਦ ਕਰਨ ਅਤੇ ਸਹਿਯੋਗ ਕਰਨ ’ਚ ਭਰੋਸਾ ਰੱਖਦੀ ਹੈ।
RBI ਨੇ ਕੋਰੋਨਾਵਾਇਰਸ ਮਹਾਮਾਰੀ ਦੇ ਆਰਥਿਕ ਅਸਰ ਨਾਲ ਨਜਿੱਠਣ ਲਈ ਨਵੇਂ ਉਪਰਾਲਿਆਂ ਦਾ ਕੀਤਾ ਐਲਾਨ
NEXT STORY