ਲੰਡਨ: ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦੇ ਵਿਕਾਸ ਦਾ ਰਾਸਤਾ ਇਸ ਦੀਆਂ ਆਪਣੀਆਂ ਅੰਦਰੂਨੀ ਸ਼ਕਤੀਆਂ ਨੂੰ ਵਰਤਣ ਅਤੇ ਸਭ ਲਈ ਸਹਿਣਸ਼ੀਲਤਾ ਅਤੇ ਸਨਮਾਨ ਦੇ ਇਤਿਹਾਸਕ ਸੱਭਿਆਚਾਰ ਦੀ ਪਿੱਠ 'ਤੇ ਆਪਣੇ ਆਪ ਨੂੰ ਵਿਸ਼ਵ ਸਪਲਾਈ ਲੜੀ ਦੀ ਕੁੰਜੀ ਬਣਾਉਣ ਵਿੱਚ ਹੈ। ਰਾਜਨ ਨੇ 'ਆਈਡੀਆਜ਼ ਫਾਰ ਇੰਡੀਆ' ਕਾਨਫਰੰਸ ਵਿੱਚ ਆਪਣੇ ਮੁੱਖ ਭਾਸ਼ਣ ਦੌਰਾਨ ਕਿਹਾ ਕਿ ਭਾਰਤ ਵਿੱਚ ਸੇਵਾ ਉਦਯੋਗ ਵਿੱਚ ਅਗਵਾਈ ਦੀ ਭੂਮਿਕਾ ਨਿਭਾਉਣ ਦੀ ਸਮਰੱਥਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੁਨੀਆਂ ਦਾ ਭਰੋਸਾ ਹਾਸਲ ਕਰਨ ਲਈ ਦੇਸ਼ ਦੀਆਂ ਉਦਾਰ ਜਮਹੂਰੀ ਕਦਰਾਂ-ਕੀਮਤਾਂ ਦੀ ਆਰਥਿਕ ਲੋੜ ਹੈ। ਉਨ੍ਹਾਂ ਨੇ ਚੀਨ ਵਰਗੇ ਸਸਤੇ ਨਿਰਮਾਣ ਦੇਸ਼ਾਂ ਦੇ ਨਾਲ ਮੁਕਾਬਲਾ ਕਰਨ ਦੇ ਸੰਦਰਭ ਵਿੱਚ ਕਿਹਾ ਕਿ ਭਾਰਤ ਨੂੰ ਨਿਰਮਾਣ ਦੇ ਸੇਵਾ ਹਿੱਸੇ ਜਾਂ ਸਿੱਧੇ ਸੇਵਾਵਾਂ 'ਤੇ ਧਿਆਨ ਕੇਂਦਰਿਤ ਕਰਨ ਨਾਲ ਫ਼ਾਇਦਾ ਹੋਵੇਗਾ। ਰਾਜਨ ਨੇ ਕਿਹਾ, "ਜੇਕਰ ਅਸੀਂ ਨਿਰਮਾਣ ਸੇਵਾ ਦੀ ਅਗਵਾਈ ਵਾਲੇ ਵਿਕਾਸ ਮਾਰਗ 'ਤੇ ਅੱਗੇ ਵਧਣਾ ਹੈ, ਤਾਂ ਸਾਡੀ ਸੁਤੰਤਰ ਨਿਆਂਪਾਲਿਕਾ, ਸਾਡਾ ਉਦਾਰ ਲੋਕਤੰਤਰ ਸਾਨੂੰ ਬੜ੍ਹਤ ਦਿਵਾਉਣ ਵਾਲਾ ਪਹਿਲੂ ਹੈ। ਇਸ ਦਾ ਕਾਰਕ ਇਹ ਹੈ ਕਿ ਇਸ ਦੇ ਸਹਾਰੇ ਅਸੀਂ ਦੁਨੀਆਂ ਦਾ ਭਰੋਸਾ ਹਾਸਲ ਕਰਨ ਵਿੱਚ ਸਫਲ ਰਹਾਂਗੇ, ਜੋ ਬਹੁਤ ਮਹੱਤਵਪੂਰਨ ਹੈ।"
ਅਡਾਨੀ ਮਾਮਲੇ ਦੀ ਸੁਣਵਾਈ 15 ਮਈ ਤੱਕ ਮੁਲਤਵੀ, ਸੇਬੀ ਨੂੰ ਜਾਂਚ ਲਈ ਮਿਲਿਆ 3 ਮਹੀਨੇ ਦਾ ਸਮਾਂ
NEXT STORY