ਮੁੰਬਈ (ਬੀ. ਐੱਨ. 164/3)-ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਇਤਿਹਾਸ ’ਚ ਪਹਿਲੀ ਵਾਰ ਮਾਈਕ੍ਰੋ ਇੰਸ਼ੋਰੈਂਸ ਦੀ ਪਾਲਿਸੀਜ਼ ਪੂਰਨਤਾ ਦੀ ਆਨਲਾਈਨ ਅਤੇ ਪੇਪਰਲੈੱਸ ਪ੍ਰਕਿਰਿਆ ਲਾਂਚ ਕੀਤੀ, ਜਿਸ ਨਾਲ ਇਸ ’ਚ ਸਮਾਜ ਦੇ ਵਿੱਤੀ ਕਮਜ਼ੋਰ ਵਰਗ ’ਚ ਆਪਣੀ ਡਿਜੀਟਲ ਪਹੁੰਚ ਨੂੰ ਵਧਾਇਆ ਹੈ। ਇਹ ਸਮਾਜ ਦੇ ਪੱਛੜੇ ਵਰਗਾਂ ਦੇ ਵਿੱਤੀ ਇਨਕਲੂਜ਼ਨ ਦੇ ਉਤਸ਼ਾਹ ਲਈ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਵੱਲੋਂ ਇਕ ਵੱਡਾ ਉਪਰਾਲਾ ਹੈ। ਇਹ ਉਪਰਾਲਾ ਮਹਿੰਦਰਾ ਇੰਸ਼ੋਰੈਂਸ ਬ੍ਰੋਕਰਸ ਲਿਮਟਿਡ (ਐੱਮ. ਆਈ. ਬੀ . ਐੱਲ.) ਨਾਲ ਪਾਰਟਨਰਸ਼ਿਪ ਨਾਲ ਸਿਰੇ ਚੜ੍ਹਿਆ ਹੈ। ਇਹ ਭਰੋਸਾ ਕੀਤਾ ਜਾਂਦਾ ਹੈ ਕਿ ਐੱਲ. ਆਈ. ਸੀ. ਅਤੇ ਐੱਮ. ਆਈ. ਬੀ. ਐੱਲ. ਦਾ ਇਹ ‘ਫਿਜੀਟਲ’ ਉਪਰਾਲਾ ਮਾਈਕ੍ਰੋ ਇੰਸ਼ੋਰੈਂਸ ਉਤਪਾਦਾਂ ਦੇ ਵੰਡ ਖੇਤਰ ’ਚ ਇਕ ਨਵਾਂ ਬੈਂਚਮਾਰਕ ਸਥਾਪਤ ਕਰੇਗਾ।
ਵੋਡਾਫੋਨ ਦੇ CEO ਨੇ ਕੀਤੀ ਵਿੱਤ ਮੰਤਰੀ ਨਾਲ ਮੁਲਾਕਾਤ
NEXT STORY