ਮੁੰਬਈ—ਟਾਟਾ ਮੋਟਰਜ਼ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਗਿਊਐਂਟਰ ਬਟਸ਼ੇਕ ਮੁਤਾਬਕ ਕੰਪਨੀ ਅਜੇ ਵੀ ਆਪਣੇ ਨਵੇਂ ਵਾਹਨ ਢਾਂਚੇ ਐਡਵਾਂਸ ਮਾਡਊਲਰ ਪਲੇਟਫਾਰਮ (ਏ. ਐੱਮ. ਪੀ) ਲਈ ਸੰਸਾਰਿਕ ਆਟੋਮੋਬਾਈਲ ਕੰਪਨੀਆਂ ਦੇ ਨਾਲ ਸਾਂਝੇਦਾਰੀ ਦਾ ਬਦਲ ਤਲਾਸ਼ ਰਹੀ ਹੈ। ਭਾਵੇਂ ਹੀ ਫਾਕਸਪੈਗਨ ਗਰੁੱਪ ਦੀ ਸਕੋਡਾ ਨਾਲ ਇਸ ਸੰਬੰਧ 'ਚ ਗੱਲਬਾਤ ਅਸਫਲ ਹੋ ਗਈ ਹੋਵੇ।
ਉਨ੍ਹਾਂ ਕਿਹਾ ਕਿ ਭਾਰਤੀ ਬਾਜ਼ਾਰ 'ਚ ਭਵਿੱਖ ਦੇ ਮੌਕਿਆਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਨਵੀਂ ਤਕਨੀਕ ਤੱਕ ਪਹੁੰਚ ਬਣਾਉਣਾ ਚਾਹੁੰਦੇ ਹਾਂ। ਇਨ੍ਹਾਂ ਤੋਂ ਇਲਾਵਾ ਆਪਣੇ ਏ. ਐੱਮ. ਪੀ. ਢਾਂਚੇ ਲਈ ਅਸੀਂ ਸੰਭਾਵਿਤ ਸਹਿਯੋਗੀ ਚਾਹੁੰਦੇ ਹਾਂ ਤਾਂ ਜੋ ਇਸ ਦਾ ਜ਼ਿਆਦਾ ਮਾਤਰਾ 'ਚ ਉਤਪਾਦਨ ਹੋ ਸਕੇ ਅਤੇ ਇਹ ਅਰਥਵਿਵਸਥਾਵਾਂ ਦੇ ਪੱਧਰ 'ਤੇ ਆ ਸਕੇ।
ਬਟਸ਼ੇਕ ਨੇ ਕਿਹਾ ਕਿ ਅਸੀਂ ਅਜੇ ਵੀ ਮੌਕਿਆਂ ਦੀ ਤਲਾਸ਼ ਕਰ ਰਹੇ ਹਾਂ। ਅਸੀਂ ਹਰ ਪਾਸੇ ਦੀ ਸਾਂਝੇਦਾਰੀ ਲਈ ਤਿਆਰ ਹਾਂ। ਹਾਲਾਂਕਿ ਉਨ੍ਹਾਂ ਨੇ ਫਿਲਹਾਲ ਕਿਸੇ ਵੀ ਕੰਪਨੀ ਦੇ ਸਹਿਯੋਗੀ ਬਣਨ ਦੀ ਜਾਣਕਾਰੀ ਨਹੀਂ ਦਿੱਤੀ।
RBI ਅੱਜ ਜਾਰੀ ਕਰੇਗਾ 200 ਰੁਪਏ ਦਾ ਨੋਟ, ਹੋਣਗੇ ਨਵੇਂ ਸੁਰੱਖਿਆ ਫੀਚਰਸ
NEXT STORY