ਬਿਜ਼ਨੈੱਸ ਡੈਸਕ - ਜੇਕਰ ਤੁਸੀਂ ਰੋਜ਼ਾਨਾ ਭੋਜਨ ਪਕਾਉਣ ਲਈ ਐਲਪੀਜੀ ਗੈਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਰਾਹਤ ਦੀ ਖ਼ਬਰ ਹੈ। ਹੁਣ ਤੁਹਾਨੂੰ ਐਲਪੀਜੀ ਗੈਸ ਦੇ ਖ਼ਤਮ ਹੋਣ, ਬੁਕਿੰਗ ਕਰਵਾਉਣ ਅਤੇ ਡਿਲੀਵਰੀ ਲਈ ਲੰਮਾ ਇੰਤਜ਼ਾਰ ਕਰਨ ਵਰਗੇ ਕੰਮਾਂ ਤੋਂ ਜਲਦ ਛੁਟਕਾਰਾ ਮਿਲ ਸਕੇਗਾ। ਸਰਕਾਰ ਦੀ ਨੈਸ਼ਨਲ ਪੀਐਨਜੀ ਡਰਾਈਵ 3.0 ਮੁਹਿੰਮ 1 ਅਕਤੂਬਰ, 2026 ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਤਹਿਤ 50 ਲੱਖ ਨਵੇਂ ਘਰੇਲੂ PNG ਕੁਨੈਕਸ਼ਨ ਜਾਰੀ ਕੀਤੇ ਜਾਣਗੇ ਅਤੇ ਪਾਈਪਾਂ ਰਾਹੀਂ ਗੈਸ ਸਿੱਧੇ ਤੁਹਾਡੀ ਰਸੋਈ ਵਿਚ ਪਹੁੰਚ ਜਾਵੇਗੀ। ਇਸ ਕੁਨੈਕਸ਼ਨ ਦੇ ਨਾਲ ਬਿੱਲ ਵਾਲਾ ਮੀਟਰ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ 'ਚ ਖੰਡ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਸਰਕਾਰ ਦੀ ਸਖ਼ਤੀ, ਲਾਗੂ ਕੀਤੇ ਨਵੇਂ ਨਿਯਮ
ਘਰ 'ਚ ਲਗਾਏ ਗਏ PNG ਕੁਨੈਕਸ਼ਨ ਦੇ ਨਾਲ ਲੱਗੇ ਮੀਟਰ 'ਤੇ ਗੈਸ ਦੀ ਖਪਤ ਦਾ ਬਿੱਲ ਆ ਜਾਂਦਾ ਹੈ। ਭਾਵ ਭੁਗਤਾਨ ਵਰਤੀ ਗਈ ਗੈਸ ਦੀ ਮਾਤਰਾ ਦੇ ਆਧਾਰ 'ਤੇ ਹੀ ਕੀਤਾ ਜਾਣਾ ਹੈ। ਹਾਲਾਂਕਿ PNG ਕੁਨੈਕਸ਼ਨ ਦੀ ਲਾਗਤ, ਬਿੱਲ ਅਤੇ ਸਥਾਨਕ ਦਰਾਂ ਸਬੰਧਤ ਗੈਸ ਵੰਡ ਕੰਪਨੀ 'ਤੇ ਨਿਰਭਰ ਕਰਦੀਆਂ ਹਨ।
ਇਹ ਵੀ ਪੜ੍ਹੋ : ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਸਰਕਾਰ ਦੀ ਯੋਜਨਾ
ਇਹ ਮੁਹਿੰਮ ਤਹਿਤ ਸਰਕਾਰ 1 ਅਕਤੂਬਰ, 2026 ਤੋਂ 31 ਮਾਰਚ, 2027 ਤੱਕ ਦੇਸ਼ ਭਰ ਵਿੱਚ 50 ਲੱਖ ਨਵੇਂ ਘਰੇਲੂ PNG ਕੁਨੈਕਸ਼ਨ ਜਾਰੀ ਕਰੇਗੀ। ਇਸ ਦੇ ਨਾਲ ਹੀ ਲਗਭਗ 40 ਲੱਖ ਕੁਨੈਕਸ਼ਨ ਮੁੜ ਸਰਗਰਮ ਕੀਤੇ ਜਾ ਰਹੇ ਹਨ। ਭਾਵ ਸਰਕਾਰ ਵੱਧ ਤੋਂ ਵੱਧ ਘਰਾਂ ਨੂੰ ਪਾਈਪਡ ਗੈਸ ਨਾਲ ਜੋੜਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਜੇਕਰ PNG ਦਾ ਘੇਰਾ ਵਧਦਾ ਹੈ, ਤਾਂ ਭਵਿੱਖ ਵਿੱਚ LPG ਸਿਲੰਡਰਾਂ 'ਤੇ ਨਿਰਭਰਤਾ ਘੱਟ ਸਕਦੀ ਹੈ। ਇਸ ਤੋਂ ਇਲਾਵਾ ਦੇਸ਼ 'ਚ ਵੱਡੀ ਗਿਣਤੀ 'ਚ ਅਜਿਹੇ PNG ਕੁਨੈਕਸ਼ਨ ਵੀ ਹਨ, ਜਿੰਨਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਟੀਚਾ ਲਗਭਗ 4 ਮਿਲੀਅਨ ਅਜਿਹੇ ਕੁਨੈਕਸ਼ਨਾਂ ਨੂੰ ਮੁੜ ਸਰਗਰਮ ਕਰਨ ਦਾ ਵੀ ਹੈ।
ਇਹ ਵੀ ਪੜ੍ਹੋ : ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ
PNG ਦਾ ਦਾਇਰਾ ਵਧਾਉਣ ਦੀਆਂ ਤਿਆਰੀਆਂ
ਸਰਕਾਰ PNG ਨੈੱਟਵਰਕ ਨੂੰ ਅਰਧ-ਸ਼ਹਿਰੀ ਖੇਤਰਾਂ, ਯਾਨੀ ਛੋਟੇ ਕਸਬਿਆਂ ਅਤੇ ਪੇਂਡੂ ਖੇਤਰਾਂ ਤੱਕ ਪਹੁੰਚਾਉਣ ਦੀ ਯੋਜਨਾ 'ਤੇ ਵੀ ਕੰਮ ਕਰ ਰਹੀ ਹੈ। ਇਸ ਟੀਚੇ ਤਹਿਤ ਦੇਸ਼ ਵਿੱਚ ਲਗਭਗ 6.88 ਲੱਖ ਇੰਚ-ਕਿਲੋਮੀਟਰ ਗੈਸ ਪਾਈਪਲਾਈਨਾਂ ਵਿਛਾਈਆਂ ਗਈਆਂ ਹਨ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ
NEXT STORY